ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿਖੇ 75ਵਾ ਅਜ਼ਾਦੀ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ।

ਸ਼ਾਹਕੋਟ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਮਿਤੀ 14-08 2021 ਦਿਨ ਸ਼ਨੀਵਾਰ ਨੂੰ ਮਾਤਾ ਸਾਹਿਬ ਕੌਰ ਖਾਲਸਾ ਸੰਸਥਾ ਵਿਖੇ ਸ੍ਰੀਮਤੀ ਰੇਖਾ ਸ਼ਰਮਾ ਸਕੂਲ ਪ੍ਰਿਸੀਪਲ ਦੀ ਅਗਵਾਈ ਹੇਠ ਬਹੁਤ ਹੀ ਧੂਮ ਧਾਮ ਨਾਲ ਚਾਰ ਭਾਗਾ ਵਿੱਚ ਮਨਾਇਆ ਗਿਆ । ਪਹਿਲੇ ਭਾਗ ਨਰਸਰੀ ਤੋ ਪਹਿਲੀ ਕਲਾਸ ਦੀ ਦੇਖ ਰੇਖ ਮੈਡਮ ਬਲਜੀਤ ਕੌਰ , ਦੂਜਾ ਭਾਗ ਦੂਸਰੀ ਕਲਾਸ ਤੋ ਪੰਜਵੀਂ ਕਲਾਸ ਜੋ ਕਿ ਮੈਡਮ ਰਜਨੀ ਸਚਦੇਵਾ ਅਤੇ ਮੈਡਮ ਰਾਜਵਿੰਦਰ ਕੌਰ ਦੀ ਦੇਖ ਰੇਖ ਹੇਠ , ਤੀਜਾ ਭਾਗ ਕਲਾਸ ਛੇਵੀ ਤੋਂ ਅੱਠਵੀ ਦੀ ਦੇਖ ਰੇਖ ਮੈਡਮ ਗੁਰਮੀਤ ਕੌਰ ਅਤੇ ਮੈਡਮ ਪ੍ਰੀਤੀ ਸ਼ਰਮਾ ਇਸੇ ਤਰ੍ਹਾਂ ਹੀ ਚੌਥਾ ਭਾਗ ਨੋਵੀ ਤੋਂ ਬਾਰਵੀ ਕਲਾਸ ਦੀ ਦੇਖ ਰੇਖ ਵਾਇਸ ਪ੍ਰਿੰਸੀਪਲ ਮੈਡਮ ਪਰਵਿੰਦਰਜੀਤ ਕੌਰ ਦੁਆਰਾ ਕੀਤੀ ਗਈ ।

ਇਸ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ, ਭਾਸ਼ਣ ਦਿੱਤੇ ਗਏ, ਦੇਸ਼ ਭਗਤੀ ਦੀਆਂ ਕਵਿਤਾਵਾਂ ਬੋਲੀਆਂ ਗਈਆਂ , ਬੱਚਿਆਂ ਵੱਲੋਂ ਦੇਸ ਭਗਤੀ ਦੇ ਗੀਤਾ ਤੇ ਡਾਂਸ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਮੈਡਮ ਰੇਖਾ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਮੈਡਮ ਪਰਵਿੰਦਰਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਅਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਪ੍ਰਤਿਯੋਗਤਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਪੁਰਸਕਾਰ ਵੀ ਭੇਂਟ ਕੀਤੇ ਗਏ।

ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਰੇਖਾ ਸ਼ਰਮਾ ਜੀ ਵਲੋਂ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਬੱਚਿਆਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਵਸੀ
Next article1971 ਦੀ ਜੰਗ ’ਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਕੀਤਾ ਯਾਦ