ਸਤਿ ਸ੍ਰੀ ਅਕਾਲ

(ਸਮਾਜ ਵੀਕਲੀ)

ਵੇਖ ਲਈ ਕੀ ਹਸਤੀ ਤੇਰੀ।
ਦਰ ਤੇਰੇ ਇਨਸਾਫ਼ ‘ਚ ਦੇਰੀ,

ਓਹੀ ਹੋਇਆ ਜਿਸਦਾ ਡਰ ਸੀ,
ਕਰਤੇ ਸਾਰੇ ਸੁਪਨੇ ਢੇਰੀ।

ਅੱਜ ਤੋਂ ਬਾਅਦ ਖੁਦਾਯਾ ਸਮਝੀਂ,
ਟੁੱਟ ਗਈ ਆ ਸਾਂਝ ਪਕੇਰੀ।

ਨੱਕ ਰਗੜਿਆ ਤਰਲੇ ਕੀਤੇ,
ਜੇ ਤੂੰ ਹੁੰਦਾ ਸੁਣਦਾ ਮੇਰੀ।

ਸਤਿ ਸ੍ਰੀ ਅਕਾਲ ਬੁਲਾ ਅਖੀਰੀ,
ਲਾਹਤੇ ਮਨ ‘ਤੋਂ ਵਸਤਰ ਗੇਰੀ।

ਆ ਫੜ ਅਪਣੇ ਨਾਂ ਦੀ ਮਾਲਾ,
ਮੈਥੋਂ ਨਾ ਹੁਣ ਜਾਣੀ ਫੇਰੀ।

‘ਬੋਪਾਰਾਏ’ ਕਿਉਂ ਕਰ ਪੂਜੇ,
ਰਹਿਣਾ ਜੇਕਰ ਹਾਲ ਮੁੰਗੇਰੀ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ 97797-91442

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗੀਤ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜੇ ਸਥਾਨ ‘ਤੇ
Next articleਸੋਚ ਵਪਾਰੂ