HOME ਦੋਜ਼ਖ

ਦੋਜ਼ਖ

2
ਨੀਤੂ 
(ਸਮਾਜ ਵੀਕਲੀ) 
ਜਾਲਮ ਜ਼ੁਲਮ ਕਰੇਂਦਿਆ
 ਤੈਨੂੰ ਦੋਜਖ਼ ਦੇਵੇ ਖ਼ੁਦਾ।
ਕੁੱਲ ਬਸ਼ਰ ਦੀਆਂ ਲਾਹਨਤਾਂ
ਫੜ ਮੋਢੇ ਉੱਤੇ ਚਾ’
ਤੈਨੂੰ ਖੁਦਾ ਸਿਖਾਉਂਦਾ ਰਹਿਮਤਾਂ
ਤੇ ਤੇਰੀ ਉਲਟੀ ਵੱਗੇ ਵਾ’
ਤੂੰ ਚੁਣ ਚੁਣ ਮਾਰੇ ਬਾਜ ਵੇ
ਤੈਨੂੰ ਕੂੰਜਾਂ ਦੀ ਲੱਗੇ ਹਾਅ’
ਜ਼ਾਲਮ ਜ਼ੁਲਮ ਕਰੇਂਦਿਆ
 ਤੈਨੂੰ ਦੋਜ਼ਖ਼ ਦੇਵੇ ਖ਼ੁਦਾ
ਮਹਿੰਦੀ ਪਈ ਕੁਰਲਾਂਵਦੀ
ਤੇ ਸੱਜਰੇ ਉਜੜੇ ਚਾਅ
ਇੱਕ ਲੋਥ ਧਰਤੀ ਢੱਠੀ ਏ
ਇੱਕ ਲਾਗੇ ਬੈਠੀ ਆ।
ਤੂੰ ਅਸ਼ਕ ਵਹਾਵੇ ਲਹੂ ਦੇ
ਤੈਨੂੰ ਐਸੀ ਮਿਲੇ ਸਜਾ
ਜ਼ਾਲਮ ਜ਼ੁਲਮ ਕਰੇਦਿਆ
ਤੈਨੂੰ ਦੋਜ਼ਖ਼ ਦੇਵੇ ਖ਼ੁਦਾ।
ਚਿੱਟਾ ਲਹੂ ਤੇਰਾ ਵੈਰੀਆ
ਤੈਨੂੰ ਆਉਂਦਾ ਕਿੱਦਾਂ ਸਾਹ
ਹੋਵੇਗੀ ਪਛਤਾਉਂਦੀ
ਤੇਰੀ ਜੰਮਣ ਵਾਲੀ ਮਾਂ
ਜੋ ਕੀਤੀ ਬਹਿਸ਼ਤ ਧਰਤੀ
ਤੂੰ ਨਰਕਾਂ ਵਰਗੀ ਥਾਂ
ਜ਼ਾਲਮ ਜ਼ੁਲਮ ਕਰੇਦਿਆ
ਤੈਨੂੰ ਦੋਜ਼ਖ ਦੇਵੇ ਖ਼ੁਦਾ
ਨੀਤੂ 
Previous articleਕਹੋ ਉਨ੍ਹਾਂ ਨੂੰ
Next article~ ਦੁੱਖਦਾਈ ਸਫ਼ਰ ~