ਦਿਲਾਂ ਨੂੰ ਦਿਲਾਂ ਦੇ ਰਾਹ.

(ਸਮਾਜ ਵੀਕਲੀ)

ਪੁਰਾਣੇ ਸਮਿਆਂ ਦੀ ਗੱਲ ਹੈ। ਇੱਕ ਵਾਰੀ ਇੱਕ ਬੁੱਢੀ ਤੇ ਕੁੜੀ
ਜੰਗਲ ਵਿੱਚ ਦੀ ਪੈਦਲ ਲੰਘ ਰਹੀਆਂ ਸਨ। ਇੱਕ ਉਹਨਾਂ ਕੋਲ
ਗੱਠੜੀ ਚੁੱਕੀ ਹੋਈ ਸੀ। ਜਿਸ ਨੂੰ ਉਹ ਵਾਰੀ-ਵਾਰੀ ਚੁੱਕਦੀਆਂ, ਵਾਟ ਦੂਰ ਦੀ ਸੀ। ਪਿੱਛੋਂ ਇੱਕ ਘੋੜੀ ਤੇ ਸਵਾਰ ਨੌਜਵਾਨ ਕੋਲ ਦੀ ਲੰਘਿਆ, ਬੁੱਢੀ ਮਾਈ ਨੇ ਪਿਛੋਂ ਅਵਾਜ਼ ਮਾਰੀ, ” ਵੇ ਭਾਈ, ਜ਼ਰਾ ਠਹਿਰੀ ” ਘੋੜੀ ਵਾਲਾ ਰੁੱਕਿਆ ਤੇ ਪਿੱਛੇ ਝਾਕਿਆ, ਕਹਿੰਦਾ ਹਾਂ ਮਾਈ ਦੱਸ ਕੀ ਗੱਲ ਐ, ਬੁੱਢੀ ਮਾਈ ਕਹਿਣ ਲੱਗੀ ਵੇ ਪੁੱਤ,ਤੂੰ ਆਹ ਗੱਠੜੀ ਤੇ ਕੁੜੀ ਨੂੰ ਘੋੜੀ ਤੇ ਬਿਠਾ ਲੈ, ਇਸ ਤੋਂ ਤੁਰਿਆ ਨਹੀ ਜਾਂਦਾ ਥੱਕ ਗਈ। ਅੱਗੇ ਥੋੜ੍ਹੀ ਦੂਰ ਛੱਡ ਦੇਵੀ, ਹੌਲੀ ਹੌਲੀ ਮੈਂ ਆ ਜਾਵਾਂਗੀ। ਘੋੜੀ ਵਾਲਾ ਬੋਲਿਆ ਨਾ ਮਾਈ ਜੰਗਲ ਦਾ ਰਸਤਾ ਮੈ ਨੀ ਲੈ ਕੇ ਜਾਣਾ। ਇਹ ਕਹਿ ਕੇ ਘੋੜੀ ਸਵਾਰ ਅੱਗੇ ਲੰਘ ਗਿਆ। ਥੋੜ੍ਹੀ ਦੂਰ ਜਾ ਕੇ ਘੋੜੀ ਵਾਲੇ ਦੇ ਦਿਲ ਵਿੱਚ ਆਇਆ ਕਿ ਕਿਉਂ ਨਾ ਗੱਠੜੀ ਤੇ ਕੁੜੀ ਨੂੰ ਘੋੜੀ ਤੇ ਬਿਠਾ ਲਈਏ, ਬੁੱਢੀ ਮਾਈ ਨੂੰ ਕਿਹੜਾ ਪਤਾ ਕਿ ਘੋੜੀ ਵਾਲਾ ਭਾਈ ਕਿਥੋਂ ਦਾ, ਤੇ ਆਪਾਂ ਘੋੜੀ ਭਜਾ ਲੈਣੀ ਸੀ। ਇਹ ਸੋਚ ਕਿ ਉਹ ਵਾਪਸ ਮੁੜ ਆਇਆ। ਮਾਈ ਵੀ ਦਿਲ ਚ ਸੋਚ ਰਹੀ ਸੀ ਕੇ ਕੋਈ ਜਾਣ ਪਛਾਣ ਤਾਂ ਨਹੀਂ ਸੀ ਭਾਈ ਨਾਲ ਮੈਂ ਕਿਉਂ ਕਿਹਾ। ਇੰਨੇ ਨੂੰ ਭਾਈ ਨੇ ਵਾਪਸ ਆ ਕੇ ਕਿਹਾ, ਲਿਆ ਮਾਈ ਗੱਠੜੀ ਤੇ ਕੁੜੀ ਨੂੰ ਮੇਰੀ ਘੋੜੀ ਤੇ ਬਿਠਾ ਦੇ,ਮਾਈ ਕਹਿਣ ਲੱਗੀ ਭਾਈ ਹੁਣ ਨੀ, ਜੋ ਤੈਨੂੰ ਇੱਥੇ ਮੋੜ ਲਿਆਇਆ ਉਸ ਨੇ ਤੇਰੇ ਬਾਰੇ ਮੈਨੂੰ ਵੀ ਦੱਸ ਦਿੱਤਾ।
ਹੁਣ ਮੇਰਾ ਦਿਲ ਤੇਰੇ ਦਿਲ ਦੀ ਗੱਲ ਨੂੰ ਬੁੱਝ ਗਿਆ। ਕਿਉਂ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ। ਪਹਿਲਾਂ ਤੇਰਾ ਮਨ ਸਾਫ ਸੀ ਹੁਣ ਨਹੀਂ। ਘੋੜੀ ਵਾਲਾ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਤੇ ਉਸ ਨੂੰ ਜਾਣ ਵਾਸਤੇ ਰਾਹ ਨਹੀਂ ਸੀ ਲੱਭ ਰਿਹਾ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਮਟੇਕ ਐਗਰੋ ਕੇਅਰ (ਪ੍ਰ) ਲਿਮ. ਸੂਲਰ ਘਰਾਟ ਦੀ ਭਾਰਤ ਸਰਕਾਰ ਦੇ ਅਵਾਰਡ ਲਈ ਹੋਈ ਚੋਣ ।
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ( ਲੜਕੀਆਂ ) ਵਿਖੇ ਕਰਵਾਈ ਗਈ ਸਾਲਾਨਾ ਸਪੋਰਟਸ ਮੀਟ