ਕੈਮਟੇਕ ਐਗਰੋ ਕੇਅਰ (ਪ੍ਰ) ਲਿਮ. ਸੂਲਰ ਘਰਾਟ ਦੀ ਭਾਰਤ ਸਰਕਾਰ ਦੇ ਅਵਾਰਡ ਲਈ ਹੋਈ ਚੋਣ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)-ਸਿੱਦਤ ਨਾਲ ਕੀਤੀ ਗਈ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਮਿਹਨਤ, ਇਕਾਗਰਤਾ, ਦੂਰਅੰਦੇਸ਼ੀ ਅਤੇ ਇਮਾਨਦਾਰੀ ਨਾਲ ਸੰਘਰਸ਼ ਕਰਕੇ ਕਿਸੇ ਵੀ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਬਾਬੂ ਸ਼ਾਮ ਲਾਲ ਬਾਂਸਲ ਨੇ ਇਸ ਨੂੰ ਹਕੀਕਤ ਵਿੱਚ ਤਬਦੀਲ ਕੀਤਾ ਹੈ। ਉਹਨਾਂ ਨੇ ਕਸਬਾ ਸੂਲਰ ਘਰਾਟ ਤੋਂ ਆਪਣਾ ਛੋਟਾ ਜਿਹਾ ਕੀੜੇਮਾਰ ਦਵਾਈਆਂ ਦਾ ਵਪਾਰ ਸ਼ੁਰੂ ਕੀਤਾ। ਅਣਥੱਕ ਮਿਹਨਤ ਅਤੇ ਦ੍ਰਿੜ ਜਜ਼ਬੇ ਨਾਲ ਅੱਜ ਉਹਨਾਂ ਦੀ ਕੰਪਨੀ ਭਾਰਤ ਸਰਕਾਰ ਦੇ ਸਰਵਉੱਤਮ ਅਵਾਰਡ ਐਸ ਐਮ ਈ100 ਲਈ ਚੁਣੀ ਗਈ ਹੈ। ਇਸ ਉਪਲੱਬਧੀ ਤੇ ਮਾਣ ਕਰਦਿਆਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸਪੁੱਤਰ ਸ਼੍ਰੀ ਸੰਜੀਵ ਬਾਂਸਲ ਐਮ ਡੀ ਬਾਂਸਲ’ਜ ਗਰੁੱਪ ਸੂਲਰ ਘਰਾਟ ਨੇ ਦੱਸਿਆ ਕਿ ਇਹ ਅਵਾਰਡ ਉਹਨਾਂ ਦੇ ਮਾਪਿਆ ਵੱਲੋਂ ਦੱਸੇ ਸਹੀ ਰਾਸਤੇ ਅਤੇ ਆਪਣੇ ਵਪਾਰ ਨੂੰ ਇਮਾਨਦਾਰੀ ਨਾਲ ਕਰਨ ‘ਤੇ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਇਸ ਅਵਾਰਡ ਨੂੰ ਆਪਣੀ ਸਵਰਗੀ ਮਾਤਾ ਸ਼੍ਰੀਮਤੀ ਦਰਸ਼ਨਾ ਦੇਵੀ ਦੀ ਯਾਦ ਵਿੱਚ ਸਮਰਪਿਤ ਕਰਦੇ ਹਨ। ਉਹਨਾਂ ਭਾਵੁਕ ਹੁੰਦਿਆਂ ਦੱਸਿਆ ਕਿ ਉਹਨਾਂ ਦੇ ਛੋਟੇ ਭਰਾ ਨਵੀਨ ਬਾਂਸਲ ਅਤੇ ਬੇਟੇ ਹੈਲਿਕ ਬਾਂਸਲ ਨਾਲ ਮਿਲ ਕੇ ਆਪਣੇ ਪਿਤਾ ਜੀ ਦੀ ਸਰਪ੍ਰਸਤੀ ਹੇਠ ਵਪਾਰ ਕਰ ਰਹੇ ਹਾਂ। ਕਿਸਾਨਾਂ ਨੂੰ ਮਿਆਰੀ ਉਤਪਾਦ ਦੇ ਕੇ ਉਹਨਾਂ ਦਾ ਪਿਆਰ ਅਤੇ ਆਸ਼ੀਰਵਾਦ ਵੀ ਇਸ ਅਵਾਰਡ ਦੇ ਮਿਲਣ ਵਿੱਚ ਸਹਾਈ ਹੋਇਆ ਹੈ। ਇਸ ਅਵਾਰਡ ਲਈ ਪੂਰੇ ਦੇਸ਼ ਦੀਆਂ 37134 ਕੰਪਨੀਆਂ ਵਿੱਚੋਂ ਸਾਡੀ ਕੰਪਨੀ ਕੈਮਟੇਕ ਐਗਰੋ ਕੇਅਰ ਪ੍ਰਾਈਵੇਟ ਲਿਮਟਿਡ ਨੂੰ ਪਹਿਲੀਆਂ 100 ਕੰਪਨੀਆਂ ਵਿੱਚ ਸਥਾਨ ਮਿਲਿਆ ਹੈ। ਇਹ ਅਵਾਰਡ 13 ਅਪ੍ਰੈਲ ਨੂੰ ਭਾਰਤ ਸਰਕਾਰ ਦੇ ਲਘੂ ਉਦਯੋਗ ਮੰਤਰੀ ਸ਼੍ਰੀ ਨਰਾਇਣ ਰਾਣੇ ਵੱਲੋਂ ਦਿੱਲੀ ਵਿਖੇ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੀ ਘਣਸ਼ਿਆਮ ਕਾਂਸਲ ਜ਼ਿਲਾ ਪ੍ਰਧਾਨ ਸੰਗਰੂਰ ਜ਼ਿਲਾ ਇੰਡਸਟਰੀਅਲ ਚੈਂਬਰ, ਸ੍ਰ ਹਰਬੰਸ ਸਿੰਘ ਛਾਜਲੀ ਪ੍ਰਧਾਨ ਅਜ਼ਾਦ ਪ੍ਰੈਸ ਕਲੱਬ ਦਿੜਬਾ, ਸ੍ਰ ਗੁਰਤੇਜ ਸਿੰਘ ਸੂਲਰ ਸਰਪੰਚ ਸੂਲਰ, ਸ੍ਰ ਰਣ ਸਿੰਘ ਚੱਠਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਸ੍ਰੀ ਸੱਤਪਾਲ ਖਡਿਆਲ ਅੰਤਰਾਸ਼ਟਰੀ ਕੁਮੈਂਟੇਟਰ ਅਤੇ ਹੋਰ ਅਨੇਕਾਂ ਦੋਸਤਾਂ-ਮਿੱਤਰਾਂ ਨੇ ਬਾਂਸਲ ਪਰਿਵਾਰ ਦੀ ਇਸ ਉਪਲੱਬਧੀ ਤੇ ਵਧਾਈ ਦਿੱਤੀ ਹੈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟ੍ਰੇਨਿੰਗ ਸੈਂਟਰ ਪਿੰਡ ਲੰਗੇਰੀ ਵਿੱਚ ਹੋਇਆ ਸ਼ੁਰੂ ।
Next articleਦਿਲਾਂ ਨੂੰ ਦਿਲਾਂ ਦੇ ਰਾਹ.