ਸਿਹਤ ਵਿਭਾਗ ਨੇ ਐਚ ਐਮ ਪੀ ਵੀ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਵੱਲੋਂ ਹਿਊਮਨ ਮੇਟਾ ਨਿਉਮੋ ਵਾਇਰਸ ( ਐਚ ਐਮ ਪੀ ਵੀ ) ਦੇ ਸੰਬੰਧ ਵਿਚ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਸੰਬੰਧ ਵਿੱਚ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਸ਼ਗੋਤਰਾ ਨੇ ਦੱਸਿਆ ਕਿ ਲੋਕ ਐਚ ਐਮ ਪੀ ਵੀ ਵਾਇਰਸ ਤੋਂ ਨਾ ਘਬਰਾਉਣ। ਇਹ ਇਕ ਆਮ ਸਰਦੀ ਜ਼ੁਕਾਮ ਦੀ ਤਰਾਂ ਫਲੂ ਵਰਗਾ ਹੀ ਹੈ। ਪੰਜਾਬ ਵਿੱਚ ਅਜੇ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਵਿਭਾਗ ਇਸ ਦੇ ਇਲਾਜ਼ ਲਈ ਪੂਰੀ ਤਰਾਂ ਅਲਰਟ ਹੈ। ਹਲਕਾ ਬੁਖ਼ਾਰ, ਨੱਕ ਦਾ ਵਗਣਾ, ਖਾਂਸੀ, ਗਲੇ ਚ ਖਾਰਿਸ਼ ਜਾਂ ਸਾਹ ਲੈਣ ਵਿਚ ਤਕਲੀਫ਼ ਇਸ ਦੇ ਮੁੱਢਲੇ ਲੱਛਣ ਹਨ। ਇਹ ਸਭ ਇਕ ਹਫ਼ਤੇ ਦੇ ਵਿਚ ਵਿਚ ਆਪਣੇ ਆਪ ਠੀਕ ਹੋ ਜਾਂਦੇ ਹਨ। 05 ਸਾਲ ਤੋਂ ਛੋਟੇ ਬੱਚੇ ਅਤੇ 60 ਸਾਲ ਤੋਂ ਉੱਪਰ ਬਜ਼ੁਰਗ ਜਿਹਨਾਂ ਦੀ ਇਮੀਊਨਿਟੀ ਘੱਟ ਹੁੰਦੀ ਹੈ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਬਚਾਅ ਲਈ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਬਾਹਰ ਦਾ ਤਲਿਆ ਭੁੰਨਿਆ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਰੱਖਿਆ ਜਾਵੇ। ਘਰ ਦਾ ਬਣਿਆ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਜਿਸ ਵਿਚ ਮੌਸਮੀ ਫ਼ਲ ਸਬਜ਼ੀਆਂ ਦਾਲਾਂ ਆਦਿ ਸ਼ਾਮਿਲ ਕੀਤੀਆਂ ਜਾਣ। ਪੀਣ ਵਾਲੇ ਪਦਾਰਥਾਂ ਦਾ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਫਲੂ ਵਰਗੀ ਇਨਫੈਕਸ਼ਨ ਹੋਣ ਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੂੰਹ ਤੇ ਮਾਸਕ ਬੰਨ ਕੇ ਰੱਖੋ। ਪਰਿਵਾਰਿਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖੋ। ਹੱਥਾਂ ਨੂੰ ਬਾਰ ਬਾਰ ਸਾਬਣ ਪਾਣੀ ਨਾਲ ਧੋਵੋ। ਮੂੰਹ ਅੱਖਾਂ ਨੱਕ ਨੂੰ ਬਾਰ ਬਾਰ ਨਾ ਛੂਹੋ। ਇਨਫੈਕਸ਼ਨ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਡਾਕਟਰ ਨਾਲ ਸੰਪਰਕ ਕਰੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਿਲ੍ਹਾ ਬਾਰ ਐਸੋਸੀਏਸ਼ਨ ਨੇ ਵਕੀਲ ਤੇ ਹੋਏ ਹਮਲੇ ਨੂੰ ਲੈ ਕੇ ਕੀਤੀ ਹੜਤਾਲ
Next articleਅੰਡਰਵਰਲਡ ਡਾਨ ਛੋਟਾ ਰਾਜਨ ਦੀ ਸਿਹਤ ਵਿਗੜੀ, ਏਮਜ਼ ‘ਚ ਭਰਤੀ; ਸੁਰੱਖਿਆ ਦੇ ਸਖ਼ਤ ਪ੍ਰਬੰਧ