ਸਰਕਾਰੀ ਹਾਈ ਸਕੂਲ ਹੈਬਤਪੁਰ ਵਿੱਖੇ ਸਿਹਤ ਸੰਭਾਲ ਸਬੰਧੀ ਲਗਾਇਆ ਕੈਂਪ

ਕਪੂਰਥਲਾ , 11 ਅਗਸਤ (ਕੌੜਾ)- ਵਿਦਿਆਰਥੀਆਂ ਨੂੰ ਸਿਹਤ ਸੰਭਾਲ ਅਤੇ ਤੰਦਰੁਸਤ ਜੀਵਨ ਜਾਂਚ ਬਾਰੇ ਜਾਗਰੂਕ ਕਰਨ ਲਈ ਸਕੂਲ ਇਨਚਾਰਜ਼ ਸੁਖਵਿੰਦਰ ਕੌਰ ਦੀ ਰਹਿਨੁਮਾਈ ਅਤੇ ਜਗਜੀਤ ਸਿੰਘ ਥਿੰਦ ਕੰਪਿਊਟਰ ਫੈਕਲਟੀ ਦੀ ਅਗਵਾਈ ਹੇਠ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿੱਚ ਡਾਕਟਰ ਮੋਹਨਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ ਐੱਚ  ਸੀਟਿੱਬਾ,ਡਾਕਟਰ ਰਮਨਦੀਪ ਕੌਰ ਅਤੇ ਡਾਕਟਰ ਮਨਪ੍ਰੀਤ ਸਿੰਘ ਜੀ ਦੇ ਸਹਿਯੋਗ ਨਾਲ ਸਿਹਤ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਐਸ  ਐੱਮ ਓ ਡਾਕਟਰ ਮੋਹਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਹਤ ਸੰਭਾਲ ਦੇ ਨਿਯਮਾਂ ਸਬੰਧੀ ਸੰਬੋਧਨ ਕਰਦੇ ਹੋਏ ਕਿਹਾ ਇਕ ਵਿਅਕਤੀ ਲਈ ਉਸ ਦੀ ਸਿਹਤ ਸਬ ਤੋਂ ਵੱਡਾ ਖ਼ਜ਼ਾਨਾ ਹੈ ਇਸ ਲਈ ਹਮੇਸ਼ਾਂ ਚੰਗੇ ਅਤੇ ਪੋਸ਼ਟਿਕ ਭੋਜਨ ਖਾਣ ਦੇ ਨਾਲ ਨਾਲ ਕਸਰਤ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ।
ਡਾਕਟਰ ਰਮਨਦੀਪ ਕੌਰ ਨੇ ਵਿਦਿਆਰਥੀਆਂ ਨਾਲ ਦੰਦਾਂ ਦੀ ਸੰਭਾਲ ਦੇ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕੇ ਦੰਦ ਸਾਡਾ ਬੇਸ਼ਕੀਮਤੀ ਅੰਗ ਹਨ ਇਹ ਲਈ ਵਿਦਿਆਰਥੀਆਂ ਨੂੰ ਇਹਨਾਂ ਦਾ ਖਾਸ ਖਿਆਲ ਰੱਖਣ ਚਾਹੀਦੀ ਹੈ ਕਿਉਂਕਿ ਬੱਚੇ ਜਿਆਦਾਤਰ ਫਾਸਟ ਫੂਡ ਦੀ ਵਰਤੋਂ ਕਰਦੇ ਹਨ ਜਿਸ ਨਾਲ ਦੰਦਾਂ ਦੇ ਜਲਦੀ ਖਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।ਡਾਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਭੋਜਨ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤਾਂ ਜੋ ਉਹ ਲਾਗ ਦੀਆਂ ਬੀਮਾਰੀਆਂ ਤੋਂ ਬਚ ਸਕਣ।ਇਸ ਮੌਕੇ ਸੁਖਵਿੰਦਰ ਕੌਰ, ਸਲਵਿੰਦਰ ਕੌਰ, ਇੰਦਰਵੀਰ ਅਰੋੜਾ,ਦਲਬੀਰ ਕੌਰ, ਆਸ਼ੂ ਚੋਪੜਾ,ਸੁਖਜਿੰਦਰ ਸਿੰਘ, ਸੁਮਨ ਬਾਲਾ, ਕਮਲਜੀਤ ਕੌਰ,ਹਰਮਨਪ੍ਰੀਤ ਸਿੰਘ, ਅਮ੍ਰਿਤਪਾਲ,ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਂ ਬੋਲੀ ਪੰਜਾਬੀ “
Next articleਮਿੱਠੜਾ ਕਾਲਜ ਦਾ ਬੀ ਐਸ  ਨਾਨ ਮੈਡੀਕਲ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ