“ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਇੰਨਾਂ ਹੋਣਹਾਰ ਬੱਚਿਆਂ ਨੂੰ ਦੇਖ ਕੇ”

ਮਿਤੀ 23 ਫਰਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅੰਮ੍ਰਿਤਸਰ ਵਿਖੇ ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਤਾ ਜੀ ਅਤੇ ਹੋਰ ਸਿੱਖ ਯੋਧਿਆਂ ਦੇ ਪਰਿਵਾਰ ਭੁੱਖ ਹੜਤਾਲ ਕਰਕੇ ਬੈਠੇ ਹਨ, ਉੱਥੇ ਮੈਂ ਇੰਨਾਂ ਦੋ ਬੱਚਿਆਂ ਨੂੰ ਮਿਲੀ।
ਹਰਮਨ ਦੀਪ ਤੂਫਾਨ ਬੇਟਾ ਤਾਂ ਮਾਇਕ ਦੀ ਸੇਵਾ ਜਾਂ ਕੈਮਰੇ ਦੀ ਸੇਵਾ ਕਰ ਰਿਹਾ ਸੀ, ਜਿੱਥੇ ਸਾਰੇ ਸਿੱਖ ਆਗੂ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰ ਰਹੇ ਸਨ। ਤੂਫਾਨ ਬੇਟੇ ਬਾਰੇ ਮੈਂ ਸੋਸ਼ਲ ਮੀਡਿਆ ਉੱਤੇ ਬਹੁਤ ਵਿਡਿਉ ਦੇਖੀਆਂ ਹਨ। ਕਿਸ ਤਰਾਂ ਇਹ ਬੱਚਾ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਕਿਰਤ ਕਰਦਾ ਹੈ, ਬਾਣੇ ਅਤੇ ਬਾਣੀ ਦਾ ਧਾਰਨੀ ਹੈ, ਕਿਸ ਤਰਾਂ ਸਿੱਖੀ ਦਾ ਜਜ਼ਬਾ ਦਿਲ ਵਿੱਚ ਰੱਖ ਕੇ ਵਿਦੇਸ਼ ਵਿੱਚ ਬੈਠੇ ਨੇਕੀ ਵਰਗੀ ਕਤੀੜ ਨੂੰ ਲਲਕਾਰ ਲਗਾਉਂਦਾ ਹੈ, ਕਿਸ ਤਰਾਂ ਕਿਸਾਨੀ ਦਾ ਦਰਦ ਰੱਖਦਾ ਹੋਇਆ ਕਿਸਾਨੀ ਸੰਘਰਸ਼ ਵਿੱਚ ਪਹੁੰਚ ਕੇ ਵੀ ਗਰਜਦਾ ਹੈ, ਕਿਸ ਤਰਾਂ ਪੰਜਾਬ ਲਈ ਤੜਫਦਾ ਹੋਇਆ ਇਹ ਬੱਚਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹੁੰਦੇ ਜ਼ੁਲਮ ਵੀ ਸਹਿੰਦਾ ਹੈ।
ਪ੍ਰਧਾਨ ਮੰਤਰੀ ਬਾਜੇਕੇ ਦਾ ਪੁੱਤ ਅਕਾਸ਼ਦੀਪ ਸਿੰਘ ਸਾਰੀ ਬੈਠੀ ਹੋਈ ਸੰਗਤ ਨੂੰ ਪਾਣੀ ਪਿਲਾ ਰਿਹਾ ਸੀ। ਪਿਓ ਕੌਮ ਖ੍ਹਾਤਿਰ ਜੇਲ੍ਹ ਵਿੱਚ ਹੋਵੇ ਤੇ ਪੁੱਤ ਸੰਗਤ ਦੀ ਸੇਵਾ ਕਰ ਰਿਹਾ ਹੋਵੇ ਅਤੇ ਅਜੇ ਵੀ ਸਰਕਾਰ ਤੇ ਪ੍ਰਸ਼ਾਸਨ ਕਹੇ ਕਿ ਪ੍ਰਧਾਨ ਮੰਤਰੀ ਬਾਜੇਕੇ ਤੋਂ ਦੇਸ਼ ਨੂੰ ਖ਼ਤਰਾ ਹੈ ਬਹੁਤ ਹੀ ਸ਼ਰਮਨਾਕ ਸੋਚ ਹੈ। ਸੇਵਾ ਭਾਵਨਾ ਜਿੰਨਾਂ ਦੇ ਸਿਰਫ ਪਰਿਵਾਰਾਂ ਵਿੱਚ ਹੀ ਨਹੀਂ ਬਲਕਿ ਉੱਨਾਂ ਦੇ ਬੱਚਿਆਂ ਦੇ ਵਿੱਚ ਵੀ ਹੈ, ਇਹੋ ਜਿਹੇ ਲੋਕ ਦੇਸ਼ਾਂ ਲਈ ਖ਼ਤਰਾ ਨਹੀਂ ਹੁੰਦੇ, ਬਲਕਿ ਦੇਸ਼ਾਂ ਦੇ ਉਹ ਥੰਮ ਹੁੰਦੇ ਹਨ ਜਿੰਨਾਂ ਉੱਤੇ ਵੱਡੀਆਂ ਮੰਜਿਲਾਂ ਉਸਾਰੀਆਂ ਜਾਂਦੀਆਂ ਹਨ।
ਸਿੱਖ ਕੌਮ ਕੋਲ ਇਸ ਤਰਾਂ ਦੇ ਜੁਝਾਰੂ ਪਰਿਵਾਰ ਭਰਪੂਰ ਹਨ ਤਾਂ ਹੀ ਤੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਹਰ ਸਦੀ ਦੇ ਜ਼ੁਲਮ ਤੋਂ ਬਾਦ ਸਿੱਖ ਕੌਮ ਆਪਣੇ ਸਿਦਕ ਨਾਲ ਆਪਣੇ ਨਿਸ਼ਾਨੇ ਵੱਲ ਨਿਰੰਤਰ ਵੱਧਦੀ ਜਾਂਦੀ ਹੈ। ਬਹੁਤ ਹੀ ਪਿਆਰੇ ਦੋਨੋਂ ਬੱਚੇ। ਦਿਨ ਰਾਤ ਮੋਰਚੇ ਵਿੱਚ ਰਹਿੰਦੇ ਹਨ। ਮੋਰਚੇ ਵਿੱਚ ਪਹੁੰਚ ਰਹੀ ਸਾਰੀ ਸੰਗਤ ਦੀ ਦੋਨੋਂ ਬੱਚੇ ਬਹੁਤ ਸੇਵਾ ਕਰ ਰਹੇ ਹਨ। ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਇੰਨਾਂ ਹੋਨ ਹਾਰ ਬੱਚਿਆਂ ਨੂੰ ਦੇਖਕੇ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗਾਧਰਾ ਦੇ ਛਿੰਝ ਮੇਲੇ ਵਿੱਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਜਿਤੀ 
Next article ਗਊ ਦਲ ਤੇ ਬਲਦ ਦਲ ( ਹਾਸ ਵਿਅੰਗ)