ਨਫ਼ਰਤ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਨਫ਼ਰਤ ਦੁਸ਼ਮਣਾਂ ਦੀ ਨਹੀਂ
ਦੋਸਤਾਂ ਦੀ ਚੁੱਭਦੀ ਏ ਮੈਨੂੰ
ਜਿਨ੍ਹਾਂ ਸਿਰ ਤੇ ਉੱਡਣਾ ਏ
ਉਹੀ ਮੇਰੇ ਖੰਭ ਕੱਟ ਰਹੇ ਨੇ
ਰਾਹਾਂ ਚ ਕੰਡੇ ਵਿਛਾਉਣ ਲਈ
ਮੇਰੀਆਂ ਕਮਜ਼ੋਰੀਆਂ
ਮੇਰੇ ਦੁਸ਼ਮਣਾਂ ਦੱਸ ਰਹੇ ਨੇ
ਦੋਸਤ ਕਿਹਾ ਏ ਮਾੜਾ ਕਿਵੇਂ ਕਹੀਏ
ਸ਼ੁਕਰ ਐ ਖ਼ੁਦਾ ਦਾ ਭੱਠਲ
ਠੋਕਰਾਂ ਨਾਲ ਇਰਾਦੇ ਪੱਕ ਰਹੇ ਨੇ
ਤੂਫ਼ਾਨ ਵੀ ਆਉਣਗੇ ਜ਼ਿੰਦਗੀ ਵਿਚ
ਸੋਚ ਲਈ ਵੀਰਪਾਲ’ ਕਿ ਹਵਾ ਦੇ ਬੁੱਲੇ
ਮੰਜ਼ਿਲ ਵੱਲ ਨੂੰ ਧੱਕ ਰਹੇ ਨੇ
ਘਬਰਾ ਕੇ ਕਿਧਰੇ ਹਾਰ ਨਾ ਮੰਨ ਲਈ
ਤੇਰੀ ਜਿੱਤ ਲਾਜ਼ਮੀਆਂ
ਤੇਰੇ ਦ੍ਰਿੜ੍ਹ ਇਰਾਦੇ ਦੱਸ ਰਹੇ ਨੇ
ਖੌਫ਼ ਖ਼ੁਦਾ ਦਾ ਰੱਖ ਦੁਸ਼ਮਣਾਂ ਦਾ ਨਹੀਂ
ਬੇਸ਼ੱਕ ਲੋਕ ਬਿੱਲੀ ਵਾਂਗੂੰ ਰਾਹ ਕੱਟ ਰਹੇ ਨੇ
ਉਜਾੜਨ ਦੀ ਕੋਸ਼ਿਸ਼ ਵੀ ਕਰਨਗੇ ਉਹੀ
ਜੋ ਦਿਲ ਤੇਰੇ ਵਿੱਚ ਵੱਸ ਰਹੇ ਨੇ
ਬਚ ਕੇ ਰਹਿ ਦੁਸ਼ਮਣਾਂ ਨਾਲੋਂ ਦੋਸਤਾਂ ਤੋਂ
ਇਹ ਕੱਢ ਕੋਈ ਨਾ ਕੋਈ ਸੱਪ ਰਹੇ ਨੇ
ਅੱਗੇ ਨਿਕਲਣ ਦੀ ਤਾਂਗ ਏਨੀ ਏਂ
ਕਿ ਤੈਨੂੰ ਧੱਕੇ ਨਾਲ ਪਿੱਛੇ ਤਕ ਰਹੇ ਨੇ
ਟੁੱਟਿਆ ਕੱਚ ਹਥਿਆਰ ਬਣ ਜਾਂਦਾ ਏ
ਇਹ ਕੱਚ ਨੂੰ ਸਮਝ ਵੱਸ ਕੱਚ ਰਹੇ ਨੇ
ਅੱਖਾਂ ਵਿੱਚ ਹੰਝੂ ਨਾ ਆਉਣ ਦਈੰ
ਤੇਰੇ ਬੁੱਲ੍ਹਾਂ ਤੇ ਹਾਸੇ ਜਚ ਰਹੇ ਨੇ

ਵੀਰਪਾਲ ਕੌਰ ਭੱਠਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵਰਗ ਵਾਸੀ
Next articleਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ