HOME ਪ੍ਰਸਿੱਧ ਅੰਬੇਡਕਰੀ ਸਤਿਕਾਰਯੋਗ ਕੇ. ਸੀ. ਸੁਲੇਖ ਜੀ ਨੂੰ ਯੂ. ਕੇ. ਦੇ ਮਿਸ਼ਨਰੀਆਂ...

ਪ੍ਰਸਿੱਧ ਅੰਬੇਡਕਰੀ ਸਤਿਕਾਰਯੋਗ ਕੇ. ਸੀ. ਸੁਲੇਖ ਜੀ ਨੂੰ ਯੂ. ਕੇ. ਦੇ ਮਿਸ਼ਨਰੀਆਂ ਨੇ ਬਰਮਿੰਘਮ ਵਿਖੇ ਦਿੱਤੀ ਸ਼ਰਧਾਂਜਲੀ

1

ਸਮਾਜ ਵੀਕਲੀ ਯੂ ਕੇ

ਬਰਮਿੰਘਮ- ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਾਹਿਬ ਨਾਲ ਉਨ੍ਹਾਂ ਦੇ ਜੀਵਨ ਕਾਲ ਚ ਹੀ ਉਨ੍ਹਾਂ ਨਾਲ ਮਿਸ਼ਨ ਦਾ ਕੰਮ ਕਰਨ ਵਾਲੇ ਪ੍ਰਮੁੱਖ ਅੰਬੇਡਕਰੀ ਸਤਿਕਾਰਯੋਗ ਸ਼੍ਰੀ ਕੇ ਸੀ ਸੁਲੇਖ ਜੀ 16-10-2025 ਨੂੰ ਸਾਨੂੰ ਸ਼ਰੀਰਕ ਤੌਰ ਤੇ ਵਿਛੋੜਾ ਦੇ ਗਏ, ਪਰ ਮਿਸ਼ਨ ਦੇ ਇਸ ਕਾਰਵਾਂ ਨੂੰ ਲਗਾਤਾਰ ਜਾਰੀ ਰੱਖਣ ਦੇ ਜਜ਼ਬੇ ਤਹਿਤ ਇੰਗਲੈਂਡ ਦੇ ਅਗਾਂਹ ਵਧੂ ਸਾਥੀਆਂ ਨੇ ਉਨ੍ਹਾਂ ਨੂੰ ਸ਼ਰਧਾ ਸੁੰਮਨ ਅਰਪਿਤ ਕਰਨ ਲਈ ਇੰਗਲੈਂਡ ਭਰ ਦੇ ਅੰਬੇਡਰੀਆਂ ਨਾਲ 02-11-2025 ਨੂੰ ਇੱਕ ਸਾਂਝਾ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਜਿਸ ਵਿੱਚ ਸੁਲੇਖ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਕਾਫ਼ੀ ਮਿਸ਼ਨਰੀ ਸਾਥੀਆਂ ਨੇ ਸ਼ਿਰਕਤ ਕੀਤੀ, ਇਹ ਪ੍ਰੋਗਰਾਮ ਯੂ ਕੇ ਦੇ ਸ਼ਹਿਰ ਬ੍ਰਮਿੰਘਮ ਵਿਖੇ ਜੇਤਵਣਾਂ ਬੁਧਿੱਸਟ ਵਿਹਾਰਾ, ਬੂਥ ਸਟਰੀਟ, ਹੈਂਡਜਵਰਥ ਬਰਮਿੰਘਮ ਵਿੱਚ ਕੀਤਾ ਗਿਆ। ਡਾਕਟਰ ਅੰਬੇਡਕਰ ਬੁੱਧਿਸਟ ਆਰਗੇਨਾਈਜੇਸਨ ਬ੍ਰਮਿੰਘਮ ਯੂ ਕੇ ਦੇ ਪ੍ਰਧਾਨ ਸ੍ਰੀ ਗੁਰਦਵਿੰਦਰ ਅਤੇ ਜਨਰਲ ਸਕੱਤਰ ਸ਼੍ਰੀ ਦਵਿੰਦਰ ਚੰਦੜ ਜੀ ਨੇ ਕੈਂਡਲ ਲਾਈਟ ਜਲਾ ਕੇ ਅਤੇ ਤ੍ਰੀਸ਼ਰਣ, ਪੰਚਸ਼ੀਲ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਹੀ ਸਾਥੀਆਂ ਨੇ ਸੁਲੇਖ ਜੀ ਦੀ ਤਸਵੀਰ ਅੱਗੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਖੁਸ਼ਵਿੰਦਰ ਬਿੱਲਾ, ਵਰਿੰਦਰ ਜੱਸਲ, ਨਵਚੇਤਨ ਪਬਲੀਕੇਸ਼ਨ ਜਲੰਦਰ, ਇੰਡੀਆ, ਦਵਿੰਦਰ ਚੰਦੜ ਆਦਿ ਸਾਥੀਆਂ ਨੇ ਸੁਲੇਖ ਜੀ ਦੇ ਜੀਵਨ ਮਿਸ਼ਨ ਤੋਂ ਆਏ ਸਾਥੀਆਂ ਨੂੰ ਜਾਣੂ ਕਰਵਾਇਆ।।

ਸਟੇਜ ਦੀ ਜੁੰਮੇਵਾਰੀ ਖੁਸ਼ਵਿੰਦਰ ਬਿੱਲਾ ਜੀ ਨੇ ਨਿਭਾਈ ਇਸ ਸਾਰੇ ਪ੍ਰੋਗਰਾਮ ਲਈ ਆਏ ਹੋਏ ਮਹਿਮਾਨਾਂ ਲਈ ਚਾਹ ਔਰ ਖਾਣੇ ਦਾ ਵਿਸ਼ੇਸ਼ ਪ੍ਰਬੰਧ ਸ਼੍ਰੀ ਦੌਲਤਾ ਬਾਲੀ ਐਂਡ ਫੈਮਿਲੀ ਵਲੋਂ ਕੀਤਾ ਗਿਆ.

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਅਤੇ ਆਸਟ੍ਰੇਲੀਆ ਆਪਣਾ ਪੰਜਵਾਂ ਟੀ-20 ਮੈਚ ਬ੍ਰਿਸਬੇਨ ਵਿੱਚ ਖੇਡਣਗੇ, ਜਿਸ ਨਾਲ ਸੀਰੀਜ਼ ਜਿੱਤਣ ਦਾ ਮੌਕਾ ਮਿਲੇਗਾ।
Next articleਹਰਜੀਤ ਬਾਜ਼ਾਖਾਨਾ, ਕਾਲਾ ਗਾਜ਼ੀਆਣਾ ਕਬੱਡੀ ਦੀ ਨੰਬਰ 1 ਜੋੜੀ l