ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਹਾਈ ਕਮਾਨ ਵੱਲੋਂ ਝਾੜ ਝੰਬ ਕੀਤੇ ਜਾਣ ਮਗਰੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਬਾਰੇ ਕੀਤੇ ਐਲਾਨ ਦੇ ਮਾਮਲੇ ’ਚ ਯੂ-ਟਰਨ ਲੈ ਲਿਆ ਹੈ ਤੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਾਰੇ ਮੁੱਖ ਆਗੂਆਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਹਰੀਸ਼ ਰਾਵਤ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਅਗਲੀਆਂ ਪੰਜਾਬ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਜਿਸ ਤੋਂ ਨਵਜੋਤ ਸਿੱਧੂ ਦੇ ਖੇਮੇ ’ਚ ਨਰਾਜ਼ਗੀ ਸੀ।
ਉਸ ਮਗਰੋਂ ਹੀ ਨਵਜੋਤ ਸਿੱਧੂ ਨੇ ਹਾਈ ਕਮਾਨ ਨੂੰ ਤਲਖ਼ ਤੇਵਰ ਦਿਖਾਏ ਸਨ। ਵਿਧਾਇਕ ਪਰਗਟ ਸਿੰਘ ਨੇ ਸਿੱਧੇ ਤੌਰ ’ਤੇ ਹਰੀਸ਼ ਰਾਵਤ ਨੂੰ ਨਿਸ਼ਾਨੇ ’ਤੇ ਲਿਆ ਸੀ। ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਹੁਣ ਅੱਗੇ ਪੈ ਗਿਆ ਹੈ। ਹਰੀਸ਼ ਰਾਵਤ ਨੇ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਆਉਣਾ ਸੀ ਪਰ ਉੱਤਰਾਖੰਡ ਵਿਚ ਰੁਝੇਵੇਂ ਆਉਣ ਕਰਕੇ ਹੁਣ ਉਹ ਅਗਲੇ ਦਿਨਾਂ ਵਿਚ ਇੱਥੇ ਆਉਣਗੇ ਜਿਸ ਬਾਰੇ ਤਾਰੀਕ ਅਜੇ ਤੈਅ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly