ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਕਿਸਾਨ ਅੰਦੋਲਨ ਪਿੱਛੇ ਪੰਜਾਬ ਦਾ ਹੱਥ: ਖੱਟਰ

Haryana Chief Minister Manohar Lal Khattar

ਚੰਡੀਗੜ੍ (ਸਮਾਜ ਵੀਕਲੀ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਅੰਦੋਲਨ ਪਿੱਛੇ ਪੰਜਾਬ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ 85 ਫੀਸਦ ਕਿਸਾਨ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਹਵਾ ਦੇਣ ਪਿੱਛੇ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਦਾ ਹੱਥ ਹੈ, ਜੋ ਸਿਆਸੀ ਲਾਹਾ ਲੈਣ ਲਈ ਕਿਸਾਨਾਂ ਨੂੰ ਵਰਗਲਾ ਰਹੀਆਂ ਹਨ। ਖੱਟਰ ਨੇ ਇਹ ਦਾਅਵਾ ਵੀ ਕੀਤਾ ਕਿ ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਆਰਥਿਕ ਹਾਲਾਤ ਕਿਤੇ ਮਾੜੇ ਹਨ।

ਕਰਨਾਲ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਵਰ੍ਹਾਈਆਂ ਡਾਂਗਾਂ ਲਈ ਹਰਿਆਣਾ ਪੁਲੀਸ ਦਾ ਬਚਾਅ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ‘ਸਖ਼ਤੀ ਜ਼ਰੂਰੀ ਸੀ’। ਉਂਜ ਮੁੱਖ ਮੰਤਰੀ ਨੇ ਮੰਨਿਆ ਕਿ ‘ਕਿਸਾਨਾਂ ਦੇ ਸਿਰ ਪਾੜ੍ਹਨ ਵਾਲੀ’ ਟਿੱਪਣੀ ਕਰਨ ਵਾਲੇ ਆਈਏਐੱਸ ਅਧਿਕਾਰੀ ਦੇ ‘ਸ਼ਬਦਾਂ ਦੀ ਚੋਣ’ ਸਹੀ ਨਹੀਂ ਸੀ। ਇਥੇੇ ਪੱਤਰਕਾਰਾਂ ਦੇ ਰੂੁਬਰੂ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਸਬੰਧਤ ਅਧਿਕਾਰੀ (ਐੱਸਡੀਐੱਮ) ਦੇ ਸ਼ਬਦਾਂ ਦੀ ਚੋਣ ਦਰੁਸਤ ਨਹੀਂ ਸੀ, ਪਰ ਅਮਨ ਤੇ ਕਾਨੂੰਨ ਯਕੀਨੀ ਬਣਾਉਣ ਲਈ ਸਖ਼ਤੀ ਜ਼ਰੂਰੀ ਸੀ। ਜੇਕਰ (ਅਧਿਕਾਰੀ ਖ਼ਿਲਾਫ਼) ਕੋਈ ਕਾਰਵਾਈ ਕੀਤੀ ਵੀ ਜਾਣੀ ਹੈ ਤਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਇਸ ਦੀ ਸਮੀਖਿਆ ਕਰੇਗਾ। ਡੀਜੀਪੀ ਇਸ ਪੂਰੇ ਮਾਮਲੇ ਨੂੰ ਵੇਖ ਰਹੇ ਹਨ। ਅਮਨ ਤੇ ਕਾਨੂੰਨ ਕਾਇਮ ਰੱਖਣ ਲਈ ਸਖ਼ਤੀ ਕਰਨੀ ਜ਼ਰੂਰੀ ਹੈ।’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਈ ਕਮਾਨ ਦੇ ਗੁੱਸੇ ਮਗਰੋਂ ਹਰੀਸ਼ ਰਾਵਤ ਦਾ ਯੂ-ਟਰਨ
Next articleਅਮਰੀਕਾ ਵੱਲੋਂ ਕਾਬੁਲ ਵਿੱਚ ਰਹਿ ਗਏ ਫੌਜੀਆਂ ਨੂੰ ਸੁਰੱਖਿਅਤ ਕੱਢਣ ਲਈ ਯਤਨ