ਕਿਸਾਨਾਂ ਵੱਲੋਂ ਕਰਨਾਲ ’ਚ ਮਹਾਪੰਚਾਇਤ, ਐਸਡੀਐੱਮ ਖਿਲਾਫ਼ ਕੇਸ ਦਰਜ ਕਰਨ ਦੀ ਮੰਗ

Farmers reaching the border again for the purpose of strengthening the movement

ਕਰਨਾਲ (ਸਮਾਜ ਵੀਕਲੀ): ਕਿਸਾਨਾਂ ਨੇ ਅੱਜ ਇਥੇ ਘੜੌਂਦਾ ਵਿੱਚ ਮਹਾਪੰਚਾਇਤ ਕਰਕੇ ਤਿੰਨ ਅਹਿਮ ਫੈਸਲੇ ਲੲੇ ਹਨ। ਮਹਾਪੰਚਾਇਤ ਵਿੱਚ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ ਤੇ ਇਸ ਨੂੰ ਬੀਕੇਯੂ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਸੰਬੋਧਨ ਕੀਤਾ। ਇਸ ਦੌਰਾਨ ਸਰਕਾਰ ਨੂੰ 6 ਸਤੰਬਰ ਲਈ ਅਲਟੀਮੇਟਮ ਦਿੰਦਿਆਂ ਤਿੰਨ ਮੰਗਾਂ ਰੱਖੀਆਂ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਕਰਨਾਲ ਦੇ ਐਸਡੀਐੱਮ ਆਯੂਸ਼ ਸਿਨਹਾ ਨੂੰ ਬਰਖਾਸਤ ਕਰਕੇ ਉਸ ਖ਼ਿਲਾਫ਼ ਫੌਰੀ ਕੇਸ ਦਰਜ ਕੀਤਾ ਜਾਵੇ। ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਨੂੰ 2-2 ਲੱਖ ਰੁਪੲੇ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਚੜੂਨੀ ਨੇ ਕਿਸਾਨਾਂ ਨੂੰ 5 ਸਤੰਬਰ ਨੂੰ ਯੂਪੀ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ ਹੈ। ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਤਿੰਨੇ ਮੰਗਾਂ ਨਾ ਮੰਨੀਆਂ ਗਈਆਂ ਤਾਂ 7 ਸਤੰਬਰ ਨੂੰ ਕਰਨਾਲ ਵਿੱਚ ਮਿਨੀ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਜਾ ਸਕਦੇ ਹਨ ਅਫਗਾਨੀ ਸਿੱਖ ਤੇ ਹਿੰਦੂ: ਤਾਲਿਬਾਨ
Next articleਹਾਈ ਕਮਾਨ ਦੇ ਗੁੱਸੇ ਮਗਰੋਂ ਹਰੀਸ਼ ਰਾਵਤ ਦਾ ਯੂ-ਟਰਨ