ਅੱਠਵੀਂ,ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜੇ ਰਹੇ ਸ਼ਾਨਦਰ-ਸ.ਕੁਲਦੇਵ ਸਿੰਘ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ,ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ,ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੋਵਾਲ਼ ਬੇਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ।ਅੱਠਵੀਂ ਜਮਾਤ ਵਿੱਚੋਂ ਮਹਿਕਦੀਪ ਕੌਰ ਨੇ 92%,ਜਸਪ੍ਰੀਤ ਕੌਰ ਨੇ 87% ਅਤੇ ਨਵਨੀਤ ਕੌਰ ਨੇ 81% ਅੰਕ ਪ੍ਰਾਪਤ ਕਰਕੇ ਸਕੂਲ ਦੇ ਚਮਕਦੇ ਸਿਤਾਰੇ ਬਣ ਕੇ ਇਲਾਕੇ ‘ਚ ਨਾਮ ਰੌਸ਼ਨ ਕੀਤਾ। ਦਸਵੀਂ ਜਮਾਤ ਦੇ ਵਿਦਿਆਰਥੀ ਵਿਸ਼ਾਲ ਨੇ 82.46% ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਿਲ ਕੀਤਾ।ਉਸ ਤੋਂ ਇਲਾਵਾ ਨੀਲਮ ਦੇਵੀ ਨੇ 80.46% ਅੰਕਾਂ ਨਾਲ ਦੂਸਰਾ,ਜਦਕਿ ਰੀਤੂ ਨੇ 79.54% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸਤੋਂ ਇਲਾਵਾ ਹਰਮਨਜੀਤ ਕੌਰ ਨੇ 71.45%,ਜਸਪ੍ਰੀਤ ਕੌਰ ਨੇ 70.92% ਅਤੇ ਮਨਜਿੰਦਰ ਕੌਰ 70.61% ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਵਿਦਿਆਰਥੀਆਂ ਨੇ ਸੌ ਫੀਸਦੀ ਨਤੀਜੇ ਦੇ ਕੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ।ਬਾਰਵੀਂ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 88.60% ਅੰਕ ਲੈ ਕੇ ਪਹਿਲਾਂ ਸਥਾਨ, ਹਰਮਨ ਸਿੰਘ ਨੇ 88.20% ਅੰਕਾਂ ਨਾਲ ਦੂਸਰਾ ਅਤੇ ਰੀਤੂ ਨੇ 85.20 % ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਵੱਖ-ਵੱਖ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਵੰਦਨਾ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਨੇ ਹੋਰ ਵਿਦਿਆਰਥੀਆਂ ਨੂੰ ਵੀ ਇਹਨਾਂ ਵਿਦਿਆਰਥੀਆਂ ਤੋ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਮਿਹਨਤ ਕਰਕੇ ਜਿੰਦਗੀ ‘ਚ ਅੱਗੇ ਵੱਧਣ ਵਾਲੇ ਇਹ ਵਿਦਿਆਰਥੀ ਹੀ ਆਪਣੇ ਦੇਸ਼ ਦੇ ਭਵਿੱਖ ਦਾ ਸਰਮਾਇਆ ਹਨ,ਜੋ ਚੰਗੇ ਨਾਗਰਿਕ ਬਣ ਕੇ ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਂਦੇ ਹਨ। ਸਟੇਜ਼ ਦੀ ਕਰਵਾਈ ਸ.ਮੱਖਣ ਸਿੰਘ ਨੇ ਬਾਖੂਬੀ ਨਿਭਾਈ।ਇਸ ਮੌਕੇ ਸ.ਕੁਲਦੇਵ ਸਿੰਘ,ਸ਼੍ਰੀਮਤੀ ਪਰਮਿੰਦਰ ਕੌਰ,ਸ਼੍ਰੀ ਨਰਿੰਦਰ ਕੁਮਾਰ,ਹੁਸ਼ਿਆਰ ਸਿੰਘ,ਸ਼੍ਰੀਮਤੀ ਇੰਦਰਜੀਤ ਕੌਰ,ਸ.ਚੰਚਲ ਸਿੰਘ,ਸ.ਕੁਲਦੀਪ ਸਿੰਘ ਕੈੰਪਸ ਮੈਨੇਜਰ,ਸ.ਜਸਵਿੰਦਰ ਸਿੰਘ,ਗਗਨਦੀਪ ਸਿੰਘ,ਤਰਸੇਮ ਸਿੰਘ,ਗੁਰਸ਼ਰਨ ਕੁਮਾਰ,ਗੁਰਪ੍ਰੀਤ ਸਿੰਘ ਮਨਵਿੰਦਰ ਸਿੰਘ,ਸ਼੍ਰੀਮਤੀ ਮੋਨਿਕਾ,ਸਤਨਾਮ ਕੌਰ,ਰੇਨੂੰ ਬਾਲਾ,ਪ੍ਰਿਯੰਕਾ ਕੁਮਾਰ,ਸਤਵੀਰ ਕੌਰ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



