(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਿੱਲੀਓਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਉੱਤੇ ਚੱਲ ਰਹੀ ਹੈ ਜਦੋਂ ਇਹ ਦੋਸ਼ ਵਿਰੋਧੀ ਪਾਰਟੀਆਂ ਵਾਲੇ ਲਗਾਉਂਦੇ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਆਪ ਆਗੂ ਇਹਨਾਂ ਗੱਲਾਂ ਦਾ ਗੋਲ ਮੋਲ ਜਵਾਬ ਦਿੰਦੇ ਹਨ। ਪਰ ਅੱਜ ਉਸ ਵੇਲੇ ਤਾਂ ਬਹੁਤ ਹੀ ਹੈਰਾਨੀ ਹੋਈ ਜਦੋਂ ਪੰਜਾਬ ਸਰਕਾਰ ਵੱਲੋਂ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਜਿਨਾਂ ਦੇ ਵਿੱਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੇ ਵਿੱਚੋਂ ਇਹਨਾਂ ਨੂੰ ਕੋਈ ਵੀ ਅਹੁਦੇਦਾਰ ਪੰਜਾਬ ਵਿੱਚੋਂ ਨਹੀਂ ਮਿਲਿਆ। ਹਾਲਾਂਕਿ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਹ ਪ੍ਰਮੁੱਖ ਹਨ ਜਿਨਾਂ ਦਾ ਸਿੱਧਾ ਸਬੰਧ ਪੰਜਾਬ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜੋ ਪਟਿਆਲਾ ਤੋਂ ਕੰਮ ਕਰਦਾ ਹੈ ਉਸ ਵਿੱਚ ਚੇਅਰਮੈਨ ਦੀ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ। ਜਿਸ ਬੀਬੀ ਦੀ ਨਿਯੁਕਤੀ ਕੀਤੀ ਗਈ ਹੈ। ਉਸ ਦਾ ਨਾਂ ਰੀਨਾ ਗੁਪਤਾ ਹੈ, ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸੈਕਟਰੀ ਦੇ ਆਹੁਦੇ ਉੱਤੇ ਕੰਮ ਕਰ ਰਹੀ ਹੈ। ਅਗਲੀ ਨਿਯੁਕਤੀ ਦੀ ਗੱਲ ਕਰੀਏ ਉਸ ਵਿੱਚ ਵੀ ਇਹੀ ਹਾਲ ਹੈ ਦੀਪਕ ਚੌਹਾਨ ਨਾ ਦਾ ਜੋਂ ਗੈਰ ਪੰਜਾਬੀ ਹੈ ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਹੈ। ਉਸ ਨੂੰ ਪੰਜਾਬ ਲਾਰਜ ਇੰਡਸਟਰੀ ਦਾ ਚੇਅਰਮੈਨ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ। ਇੱਥੇ ਵਰਣਨ ਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਦੋ ਕੁ ਮਹੀਨੇ ਪਹਿਲਾਂ ਹੀ ਇਹ ਐਲਾਨ ਖੁਦ ਕਰਦੇ ਸਨ ਕਿ ਪੰਜਾਬ ਵਿੱਚ ਜੋ ਆਮ ਆਦਮੀ ਪਾਰਟੀ ਦੇ ਵਰਕਰ ਹਨ ਜਿਹਨਾਂ ਨੇ ਪਾਰਟੀ ਨੂੰ ਜਮੀਨ ਤੋਂ ਉੱਪਰ ਚੁੱਕ ਕੇ ਲਿਆਂਦਾ ਹੈ ਉਹਨਾਂ ਨੂੰ ਅਹੁਦੇ ਦਿੱਤੇ ਜਾਣਗੇ ਪਰ ਹੋ ਬਿਲਕੁਲ ਉਲਟ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



