(ਸਮਾਜ ਵੀਕਲੀ) ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਿਹਨਤ ਸਫਲਤਾ ਦੀ ਕੁੰਜੀ ਹੈ। ਮਿਹਨਤ ਕਰਕੇ ਹੀ ਵਿਅਕਤੀ ਜੀਵਨ ਵਿੱਚ ਸਫਲ ਹੁੰਦਾ ਹੈ। ਜੋ ਲੋਕ ਨਿਰੰਤਰ ਮਿਹਨਤ ਕਰਦੇ ਹਨ, ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਵਿਦਿਆਰਥੀ ਜੀਵਨ ਵਿੱਚ ਮਿਹਨਤ ਦੀ ਬਹੁਤ ਵੱਡੀ ਮਹੱਤਤਾ ਹੈ। ਜੋ ਵਿਦਿਆਰਥੀ ਸਾਲ ਭਰ ਮਨ ਲਾ ਕੇ ਪੜ੍ਹਾਈ ਕਰਦੇ ਹਨ, ਉਹ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਹਨ। ਇਸਦੇ ਉਲਟ ਕੁਝ ਵਿਦਿਆਰਥੀ ਸਾਰਾ ਸਾਲ ਸਮਾਂ ਵਿਅਰਥ ਗਵਾ ਲੈਂਦੇ ਹਨ ਅਤੇ ਅੰਤ ਵਿੱਚ ਪੇਪਰਾਂ ਵਿੱਚ ਪਾਸ ਹੋਣ ਲਈ ਇੱਧਰ–ਉੱਧਰ ਹੱਥ ਪੈਰ ਮਾਰਦੇ ਹਨ। ਮਿਹਨਤ ਤੋਂ ਜੀ ਚੁਰਾਉਣ ਵਾਲੇ ਲੋਕ ਮੌਕਿਆਂ ਦੀ ਉਡੀਕ ਕਰਦੇ ਰਹਿੰਦੇ ਹਨ ਅਤੇ ਮੌਕੇ ਮਿਲਣ ‘ਤੇ ਵੀ ਉਹਨਾਂ ਦਾ ਸਹੀ ਲਾਭ ਨਹੀਂ ਉਠਾਉਂਦੇ ਤੇ ਬਾਅਦ ਵਿੱਚ ਉਹ ਕਿਸਮਤ ਨੂੰ ਦੋਸ਼ ਦਿੰਦੇ ਹਨ। ਅੱਜ ਦੇ ਨੌਜਵਾਨ ਸਫਲਤਾ ਤਾਂ ਚਾਹੁੰਦੇ ਹਨ ਪਰ ਮਿਹਨਤ ਤੋਂ ਕਤਰਾਉਂਦੇ ਹਨ। ਉਹ ਸਮਝਦੇ ਹਨ ਕਿ ਕਿਸਮਤ ਹੀ ਸਫਲਤਾ ਦਾ ਮੁੱਖ ਸਾਧਨ ਹੈ, ਪਰ ਅਸਲ ਵਿੱਚ ਕਿਸਮਤ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੀ ਹੈ ਕਿਉਂਕਿ ਤਪ ਕੇ ਹੀ ਸੋਨਾ ਕੁੰਦਨ ਬਣਦਾ ਹੈ। ਥੋਮਸ ਐਡੀਸਨ ਅਤੇ ਇਬਰਾਹਿਮ ਲਿੰਕਨ ਵਰਗੇ ਮਹਾਨ ਵਿਅਕਤੀਆਂ ਨੇ ਮਿਹਨਤ ਦੇ ਸਹਾਰੇ ਸਫਲਤਾ ਹਾਸਲ ਕੀਤੀ। ਮਿਹਨਤੀ ਲੋਕ ਦੂਜਿਆਂ ਲਈ ਪ੍ਰੇਰਣਾ ਬਣਦੇ ਹਨ ਅਤੇ ਸੰਸਾਰ ਉਨ੍ਹਾਂ ਨੂੰ ਯਾਦ ਰੱਖਦਾ ਹੈ। ਇਸ ਲਈ ਸਾਨੂੰ ਵੀ ਮਿਹਨਤ ਨੂੰ ਆਪਣਾ ਕੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਮਾਂ–ਬਾਪ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੀਏ।
ਵਿਦਿਆਰਥਣ: ਮਨਦੀਪ ਕੌਰ(ਕਲਾਸ ਦਸਵੀਂ)
ਸ.ਸ.ਸ.ਸ ਪਰਮਜੀਤਪੁਰ (ਕਪੂਰਥਲਾ)
ਗਾਈਡ: ਰਸ਼ਪਾਲ ਕੌਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



