ਖੂਨਦਾਨ ਮਹਾਂ ਦਾਨ-ਮਾਸਟਰ ਚਰਨਜੀਤ ਸਿੰਘ ਸਿਆਣ l
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਡਾਕਟਰ ਹਰਮਿੰਦਰ ਸਿੰਘ ਰਿੰਕੂ (ਚਾਹਲ ਮੈਡੀਕਲ ਸਟੋਰ ਮੁੱਤੋਂ ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮੁੱਤੋਂ ਵਿਖੇ ਚਾਹਲ ਮੈਡੀਕਲ ਹਾਲ ਅਤੇ ਬ੍ਰਦਰਸ ਕਲੱਬ ਮੁੱਤੋਂ ਵਲੋਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਦੂਸਰਾ ਸਵੈ ਇੱਛੁਕ ਖੂਨਦਾਨ ਕੈੰਪ ਲਗਾਇਆ ਗਿਆ ਜਿਸ ਵਿੱਚ ਨਗਰ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ l ਇਸ ਮੌਕੇ ਮਾਸਟਰ ਚਰਨਜੀਤ ਸਿੰਘ ਸਿਆਣ ਆਪਣੇ ਰੁਝੇਵਿਆਂ ਭਰੀ ਜਿੰਦਗੀ ਚੋਂ ਸਮਾਂ ਕੱਢ ਕੇ ਵਿਸ਼ੇਸ ਤੌਰ ਤੇ ਖੂਨਦਾਨ ਕਰਨ ਲਈ ਇਸ ਕੈੰਪ ਵਿੱਚ ਪੁੱਜੇ l ਉਹਨਾਂ ਇਸ ਮੌਕੇ ਕਿਹਾ ਕੇ ਖੂਨਦਾਨ ਮਹਾਂ ਦਾਨ ਹੈਂ, ਖੂਨਦਾਨ ਕਰਨ ਨਾਲ ਕਿਸੇ ਲੋੜਬੰਦ ਦੀ ਜਾਨ ਬਚ ਸਕਦੀ ਹੈ ਇਸ ਲਈ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈl ਇਸ ਮੌਕੇ ਬਰਦਰਸ ਗਰੁੱਪ ਦੇ ਵਿਕਰਮਜੀਤ ਸਿੰਘ ਆਰਮੀ ਅਤੇ ਰਿਪੂ ਕਨੇਡਾ ਵੱਲੋਂ ਵੀ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਤ ਕੀਤਾ ਗਿਆ।ਇਸ ਮੌਕੇ ਲੱਗਭਗ 80 ਯੂਨਿਟ ਖੂਨ ਇਕੱਠਾ ਕੀਤਾ ਗਿਆ l ਇਸ ਮੌਕੇ ਸਾਬਕਾ ਸਰਪੰਚ ਮੋਹਨ ਲਾਲ ਸੰਧੂ,ਪਰਦੀਪ ਸਿੰਘ, ਰਿਪੂ ਕਨੇਡਾ,ਦਲਬੀਰ ਸਿੰਘ (ਸਬ ਇੰਸਪੈਕਟਰ ) ਵਿਕਰਮਜੀਤ ਸਿੰਘ (ਆਰਮੀ), ਗੁਰਵਿੰਦਰ ਸਿੰਘ ਸੰਧੂ, ਰਣਜੀਤ ਸਿੰਘ ਹੀਰ, ਹੈਪੀ ਮੰਡ ਚਰਨਜੀਤ, ਸੁਖਬੀਰ ਸਿੰਘ ਸੈਕਟਰੀ, ਬਲਵੀਰ ਸਿੰਘ ਡਫੂ, ਕੁਲਦੀਪ ਸਿੰਘ ਪਟਵਾਰੀ, ਪ੍ਰਵੀਨ ਸਿੰਘ ਰਾਣਾ,ਅਤੇ ਹੋਰ ਨੌਜਵਾਨ ਅਤੇ ਨਗਰ ਨਿਵਾਸੀ ਹਾਜ਼ਰ ਸਨ l‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



