ਗੁਰਗਿਆਂ ਤੇ ਸ਼ਿਕੰਜਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਪਾਕਿਸਤਾਨ ਸਰਹੱਦ ਤੇ ਲਾਗਲੇ ਖੇਤਰਾਂ ਦੇ ਬੰਦੇ,
ਲਾਲਚ ਵਿੱਚ ਫਸ ਕੇ ਫੈਲਾਉਂਦੇ ਗੈਂਗਵਾਰ ।
ਬੁਰੇ ਕੰਮਾਂ ‘ਚ ਅੱਗੇ ਹੋਰ ਜ਼ਮੀਨੀ ਪੱਧਰ ਤੇ,
ਅੱਲੜ ਨੌਜਵਾਨੀ ਦੀ ਸੋਚ ਦਾ ਕਰਨ ਪਲਟਵਾਰ

ਲਾਰੈਂਸ ਬਿਸ਼ਨੋਈ ਰਾਜਸਥਾਨੀ ਵੀ ਅਣਲੱਗ ਸੀ
ਪੈ ਗਿਆ ਚਸਕਾ ਮਾੜੇ ਕੰਮਾਂ ਦਾ ।
ਜੰਮੂ ਕਸ਼ਮੀਰ ਤੋਂ ਗੁਜਰਾਤ,ਸਰਹੱਦਾਂ ਤੋਂ ਅੰਦਰਲੇ ਖੇਤਰ ,
ਬਣੇ ਗੜ੍ਹ ਹਥਿਆਰਾਂ, ਪੈਸੇ, ਨਸ਼ਿਆਂ ਦੇ ਜੰਮਾਂ ਦੇ

ਹੁਣ ਜਿਹੜੇ ਬੰਦੇ ਫੜੇ ਨੇ ਚੰਡੀਗੜ੍ਹ ਦੇ ਨੇੜਿਉਂ,
ਆਪਣਾ ਕੰਮ ਕਾਰ ਚਲਾ ਰਹੇ ਸਨ ਚੰਗਾ।
ਸਖਤੀ ਪੰਜਾਬ ਸਰਕਾਰ ਦੀ ਨੇ ਐਸਾ ਰਗੜਾ ਲਾਇਆ,
ਹੁਣ ਉਸ ਸ਼ਿਕੰਜੇ ਵਿਚੋਂ ਨਿਕਲਣ ਦਾ ਪੈ ਰਿਹਾ ਪੰਗਾ ।

ਜੇ ਮੰਨੀਏ ਸਾਰੀ ਕਾਇਨਾਤ ਨੂੰ ਅਦਿੱਖ ਸ਼ਕਤੀ ਚਲਾਉਂਦੀ ,
ਸਰਕਾਰਾਂ, ਸਮਾਜ ਸੇਵੀਆਂ, ਚੰਗੇ ਮਨੁੱਖਾਂ ਦਾ ਫਰਜ਼ ਹੈ ਬਣਦਾ ।
ਗ਼ਲਤ ਰਾਹ ਤੇ ਚਲਣ ਵਾਲਿਆਂ ਨੂੰ ਸੁਧਾਰਨ ਲਈ,
ਪਿਆਰ, ਮੁਹੱਬਤ ਨਾਲ ਘੂਰ ਕੇ, ਨਫਰਤ ਦਾ ਪਰਦਾ ਨਾ ਰਹੇ ਤਣਦਾ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ੂਬਸੂਰਤ ਤੋਹਫ਼ਾ : ਜ਼ਿੰਦਗੀ
Next articleਪੱਤਰਕਾਰਿਤਾ ਭਾਵ ਚੋਥਾ ਸਤੰਭ