ਮੇਰੇ ਚਾਅ

(ਸਮਾਜ ਵੀਕਲੀ)

ਕੁਲਵੰਤ ਕੌਰ ਅੱਠਤਾਲੀ ਸਾਲ ਦੇ ਨੇੜ ਢੁਕਣ ਵਾਲੀ ਸੀ…. ਤੇ ਉਹ ਉਂਝ ਹੀ ਬੈਠੀ ਬੈਠੀ ਆਪਣੇ ਅਤੀਤ ਨੂੰ ਯਾਦ ਕਰ ਤੇ ਅੱਖਾਂ ਭਰ ਆਈ। ਕੋਲੇ ਬੈਠੀ ਧੀ ਗੁਰਕੀਤ ਨੇ ਪੁੱਛਿਆ ਕੇ ਕੀ  ਗੱਲ ਆ ਮੰਮੀ.. ਕੁਲੰਵਤ ਕਹਿੰਦੀ ਕੁਝ ਨੀਂ ਬਸ।

ਇਹ  ਕਹਿ ਕੇ ਉੱਠ ਅੰਦਰ ਚਲੀ ਗਈ….. ਤੇ ਧੀ ਕਹਿਣ ਲੱਗੀ ਕੇ ਕੋਈ ਤਕਲੀਫ਼ ਹੈ ਤਾਂ ਦੱਸੋ।

ਕੁਲਵੰਤ ਕਹਿੰਦੀ ਧੀਏ ਤਕਲੀਫਾਂ ਤਾਂ ਹਰ ਇੱਕ ਦੀ ਜਿੰਦਗੀ ‘ਚ ਬੜੀਆਂ ਨੇ… ਤੇ ਧੀ ਵੱਲ ਦੇਖ ਕੇ ਬੋਲੀ ..ਪੁੱਤ ਬੜੀਆਂ ਤਕਲੀਫਾਂ ਨੇ..ਬਹੁਤ ਦਰਦ ਨੇ… ਜਿੰਨਾਂ ਦਾ ਕੋਈ ਇਲਾਜ ਨਹੀਂ । ਇਹ ਕਹਿੰਦੀ ਕਹਿੰਦੀ ਉਹ ਖਿਆਲਾਂ ਦੇ ਡੂੰਘੇ ਸਮੁੰਦਰ ਵਿੱਚ ਡੁੱਬਗੀ । ਯਾਦ ਆਇਆ ਉਹ ਸਮਾਂ ਜਦੋਂ ਮਾਪਿਆਂ ਨੇ ਛੋਟੀ ਉਮਰ ‘ਚ ਵਿਆਹ ਕਰਤਾ….ਫੇਰ ਕੀ ਅੱਗੇ ਸੁਹਰੇ ਵੀ ਮਾੜੇ ਹੀ ਟੱਕਰੇ …. ਘਰ ਵਾਲਾ ਨਸ਼ੇੜੀ।

ਤੇ ਆਪਣੀ ਜਿੰਦਗੀ ਰੱਬ ਆਸਰੇ ਹੀ ਬਸਰ ਕਰਨ ਲੱਗੀ …. ਦੋ ਪੁੱਤ ਵੀ ਹੋਏ….ਔਖੀ ਸੌਖੀ ਪਾਲਣ ਲੱਗੀ। ਜਦੋਂ ਫੇਰ ਆਪਣੀ ਗੁਲਾਮੀ ‘ਚ ਘੁੱਟਣ ਹੋਣ ਲੱਗੀ ਤਾਂ ਨਾਲਦੇ  ਨਾਲ ਰਹਿਣਾ ਨਾ ਭਾਇਆ ……ਸਭ ਕੁਝ ਔਖਾ ਜਾਪਿਆ …. ਹਰ ਸੱਧਰ ਨੂੰ ਮਾਰਿਆ.. ਜੱਲਤ ਭਰੀ ਜਿੰਦਗੀ ਵਿੱਚੋਂ ਆਜ਼ਾਦ ਹੋਣਾ ਠੀਕ ਸਮਝਿਆ….. ਢਿੱਡੋਂ ਕੱਢੇ ਆਪਣੇ ਪੁੱਤਾਂ ਨੂੰ ਸੁਹਰੇ ਨਸ਼ੇੜੀ ਪਿਉ ਕੋਲ ਛੱਡ  ….. ਪੇਕੇ ਆ ਗਈ।

ਪੇਕੇ ਪਹਿਲਾਂ ਵੀ ਕੁੱਟਮਾਰ ਖਾ ਕੇ ਆ ਜਾਂਦੀ .. ਪਰ ਫੇਰ ਸੁਲਾ ਕਰਕੇ ਚਲੀ ਜਾਂਦੀ …..ਪਰ ਆਖਿਰ ਫੈਸਲਾ ਪੱਕਾ ਕੇ ਮੈਂ ਨੀ ਜਾਣਾ…..ਜੋ ਮਰਜ਼ੀ ਹੋ ਜੇ।ਦੋਵੇਂ  ਪੁੱਤ ਵੱਡੇ ਸੂੰ ਆਲੇ ਨੇ…. ਬਾਰਾਂ ਸਾਲ  ਨਰਕ ਭੋਗਿਆ.. ਪਰ ਜਦੋਂ ਸਭ ਸਹਿਣ ਤੋਂ  ਬਾਹਰ ਹੋ ਗਿਆ…..ਫੇਰ ਕੀ ਸੀ ਗੱਲ ਤਲਾਕ ਤੱਕ ਆਈ ਤੇ ਤਲਾਕ ਹੋ ਗਿਆ।

ਕਰਮਾਂ ਮਾਰੀ ਆ ਮਾਪਿਆਂ ਦੇ ਬੂਹੇ ਬੈਠਗੀ। ਪੰਜ ਸਾਲਾਂ ਵਾਂਗੂੰ ਬੈਠੀ ਰਹੀ….ਤੇ ਆਪਣੇ ਕਰਮਾਂ ਨੂੰ ਟੋਲਦੀ ਰਹੀ…ਦਿਲ ਅੰਦਰ ਦਰਦ ਲੈ ਕੇ ਰੋਂਦੀ ਰਹੀ। ਫੇਰ ਸਮਾਂ ਆਇਆ ਜਿੰਦਗੀ ਵਿੱਚ ਕੇ ਗਿੰਦਰ ਸਿੰਘ ਮਿਲ ਗਿਆ। ਮੇਰੀ ਮਾਸੀ ਨੇ ਦੱਸ ਪਾਈ ਕੇ ਫਲਾਣੇ ਪਿੰਡ ਦਾ ਮੁੰਡਾ ਤੇ ਉਸ ਲਈ ਰਿਸ਼ਤਾ ਲੱਭ  ਰਹੇ ਆ….ਤੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ।

ਬੜਾ ਸਾਊ ਤੇ ਨੇਕ ਆ…. ਪਰ ਕਰਮ ਮਾੜੇ  ਉਹਦੇ ਵਿਚਾਰੇ ਦੇ ਘਰ ਵਾਲੀ ਬਿਮਾਰੀ ਨਾਲ ਮਰ ਗੀ ਤੇ ਪਿੱਛੇ …. ਪੰਜ ਸਾਲ ਦੀ ਧੀ ਛੱਡ ਗਈ।

ਮਾਪਿਆਂ ਨੇ ਸਭ ਦੇਖ ਪਰਖ ਕੇ ਤੇ ਰਜਾਮੰਦੀ ਨਾਲ …..ਫੇਰ ਦੂਜੇ ਥਾਂ ਤੋਰ ਤੀ। ਬਾਅਦ ‘ਚ ਕੀ ਸੀ ਸਮਾਂ ਆਪਣੀ ਰਫਤਾਰ ਚਲਦਾ ਗਿਆ ਤੇ ਕੁਲਵੰਤ ਦੇ ਦਿਨ ਬਦਲ ਦੇ ਗਏ।

ਗਿੰਦਰ ਨੇ ਪਹਿਲੇ ਦਿਨ ਹੀ ਮੇਰੇ ਬੀਤੇ ਸਮੇਂ ਨੂੰ ਸੁਣ ਕੇ ਕਿਹਾ ਕੁਲਵੰਤ ਕੋਈ ਗੱਲ ਨੀਂ ਰੱਬ ਤੇ ਭਰੋਸਾ ਰੱਖ ਤੇ ਮੋਏ ਹੋਏ ਚਾਅ ਪੂਰੇ ਹੋਣਗੇ… ਤੇ ਸੱਧਰਾਂ ਨੂੰ ਜਿਉਦਾਂ ਕਰ। ਬਸ  ਇੱਕ ਗੱਲ ਯਾਦ ਰੱਖੀਂ ਆ ਮੇਰੇ ਸੋਨੇ ਵਰਗੀ ਧੀ ਨੂੰ ਮਾਂ ਦੀ ਕਮੀ ਨਾ ਹੋਣ ਦੇਈਂ…..  ਤੇ ਲੋਕ ਏਹ ਨਾ ਕਹਿਣ ਕਿ ਮਤਰੇਈ ਤਾਂ ਮਤਰੇਈ ਹੁੰਦੀ ਏ।

ਬਸ ਉਸ ਦਿਨ ਤੋਂ ਰੱਬ ਨੇ ਮੇਰੇ ਚਾਅ ਪੂਰੇ ਕੀਤੇ ਤੇ ਮੇਰੀ ਝੋਲੀ ਫੁੱਲਾਂ ਵਰਗੀ ਤੂੰ ਪਾ ਤੀ।

ਉਸ ਦਿਨ ਤੋਂ ਉਹ ਦਿਨ ਗਿਆ ਤੇ ਆ ਦਿਨ ਆਇਆ ….. ਤੇ ਤੇਰੇ ਪਿਉ ਨੇ ਮੈਨੂੰ ਨਵੀਂ ਜਿੰਦਗੀ ਦੇ ਕੇ ਮੇਰੇ ਚਾਅ ਵਾਲੇ ਬੂਟੇ  ਨੂੰ ਹਰਿਆ ਭਰਿਆ ਕਰ ਦਿੱਤਾ । ਇਹ ਆਖਦੀ ਆਖਦੀ ਦੇ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਛਲਕੇ …. ਤੇ ਧੀ ਨੂੰ ਘੁੱਟਕੇ ਗਲਵੱਕੜੀ  ‘ਚ ਲੈ ਲਿਆ।

ਮਹਿੰਦਰ ਸਿੰਘ ਮੇਹਨਤੀ

ਮੋ:73550-18629

Previous article2,892 new Covid cases, 10 deaths in Telangana
Next articleUmar Khalid questioned by Crime Branch in Delhi riots case