ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲਵ ਸਹੋਤਾ ਅਠੌਲਾ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਦਰਬਾਰ ਬਾਬਾ ਧੰਨ ਧੰਨ ਇੱਛਾਧਾਰੀ ਸ਼ਿਵ ਮੰਦਿਰ ਪਿੰਡ ਅਠੌਲਾ ਵਿਖੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਮੇਲਾ ਕਰਵਾਇਆ ਜਾਵੇਗਾ ਤੇ ਮਿਤੀ ਨਿਸ਼ਚਿਤ ਕੀਤੀ ਗਈ। 29 ਅਗਸਤ 2025 ਦਿਨ ਨੂੰ ਨਿਸ਼ਾਨ ਸਾਹਿਬ ਤੇ 30 ਅਗਸਤ 2025 ਮਹਿੰਦੀ ਦੀ ਰਸਮ ਤੇ ਰਾਤ ਨੂੰ ਗੁੱਗਾ ਜ਼ਾਹਰ ਪੀਰ ਜੀ ਦੇ ਸੋਹਲੇ ਪੜ੍ਹੇ ਜਾਣਗੇ। 31 ਅਗਸਤ 2025 ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਆਪਣਾ ਧਾਰਮਿਕ ਗੀਤਾਂ ਨਾਲ ਪ੍ਰੋਗਰਾਮ ਪੇਸ਼ ਕਰਨਗੇ । ਮੇਲੇ ਦੀ ਮੀਟਿੰਗ ਸਮੇਂ ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਜਸਪਾਲ ਕੌਰ ਜੀ ਖੁਦ ਹਾਜ਼ਰ ਸੀ ਨਾਲ ਹੀ ਦਰਬਾਰ ਦੀ ਸਾਧ ਸੰਗਤ ਤੇ ਧੰਨ ਧੰਨ ਬਾਬਾ ਇੱਛਾਧਾਰੀ ਸ਼ਿਵ ਮੰਦਿਰ ਰਜਿ. ਦੀ ਪ੍ਰਬੰਧਕ ਕਮੇਟੀ ਵੀ ਹਾਜ਼ਰ ਰਹੀ। ਸਭ ਸੰਗਤ ਨੂੰ ਬੇਨਤੀ ਕੀਤੀ ਗਈ ਕਿ ਸਾਰਿਆ ਨੇ ਮੇਲੇ ਤੇ ਜਰੂਰ ਪਹੁੰਚਣਾ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



