ਬੰਗਾ ਬਹਿਰਾਮ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਬਹਿਰਾਮ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਡਾਕਟਰ ਡੇਅ ਨੂੰ ਸਮਰਪਿਤ ਕੀਤੀ ਜਾਂਦੀ ਹੈ ਅਤੇ ਉਹਨਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਲੋੜਵੰਦ ਮਰੀਜ਼ਾਂ ਨੂੰ ਵਧੀਆ ਅਤੇ ਸਸਤੀ ਸਿਹਤ ਸਹੂਲਤ ਦੇਣ ਅਤੇ ਆਪਣੇ ਕਿੱਤੇ ਨੂੰ ਮਾਨਵ ਸੇਵਾ ਪਰਮੋ ਧਰਮ ਦੇ ਸਿਧਾਂਤ ਤੇ ਚੱਲ ਕੇ ਬਿਨਾਂ ਭੇਦ ਭਾਵ ਮਰੀਜ਼ਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਵਿੱਚ ਯੋਗਦਾਨ ਪਾਉਣ। ਇਸ ਮੌਕੇ ਡਾ ਜਤਿੰਦਰ ਸਹਿਗਲ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਜ਼ਿਲ੍ਹਾ ਬਰਨਾਲਾ ਦੇ 4 ਬਲਾਕਾ ਨੂੰ ਐਸੋਸੀਏਸ਼ਨ ਵਿਚ ਸ਼ਾਮਿਲ ਕਰਨ ਤੇ ਪੰਜਾਬ ਪ੍ਰਧਾਨ ਡਾ ਜਸਵਿੰਦਰ ਕਾਲਖ ਦਾ ਧੰਨਵਾਦ ਕੀਤਾ ਅਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਅਜੇ ਵੀ ਐਸੋਸੀਏਸ਼ਨ ਦੇ ਬਿਨਾਂ ਕੰਮ ਕਰ ਰਹੇ ਹਨ ਉਹ ਵੀ ਜਲਦੀ ਤੋਂ ਜਲਦੀ ਮੈਂਬਰਸ਼ਿਪ ਲੇ ਲੈਣ ਤਾਂ ਜ਼ੋ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪ੍ਰੈਸ਼ਰ ਪਾਇਆ ਜਾ ਸਕੇ। ਇਸ ਮੌਕੇ ਡਾ ਸੁੱਖਵਿੰਦਰ ਮੰਢਾਲੀ ,ਡਾ ਜਗਦੀਸ਼ ਬੰਗੜ, ਡਾ ਸਤਵਿੰਦਰ ਜੀਤ,ਡਾ ਅਸ਼ੋਕ ਮੁਕੰਦਪੁਰ,ਡਾ ਸੰਜੈ ਕਪਿਲ,ਡਾ ਹਰਦੀਪ ,ਡਾ ਜੋਤੀ,ਡਾ ਚਰਨਜੀਤ ਭਰੋ ਮਜਾਰਾ,ਡਾ ਹੁਸਨ ਲਾਲ,ਡਾ ਰਵੀ, ਡਾ ਰਛਪਾਲ ਗੁਲਾਬਗੜੀਆ,ਡਾ ਰਛਪਾਲ ਭੱਟੀ,ਡਾ ਅਬਦੁਲ,ਡਾ ਪਰਮਜੀਤ,ਡਾ ਵਿਕੀ ,ਡਾ ਉੱਤਮਪਾਲ ,ਡਾ ਵਿਜੈ ਮੇਹਲੀ,ਡਾ ਬਲਕਾਰ ਚੱਕ ਬਿਲਗਾ,ਡਾ ਸੋਮ ਲਾਲ ਆਦਿ ਡਾਕਟਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



