(ਸਮਾਜ ਵੀਕਲੀ)/
ਸ਼ਰੇਆਮ ਵਿਕਦਾ ਚਿੱਟਾ ਜ਼ਹਿਰ
———————————-
ਗੱਲ ਮਾਸੀਆਂ ਮਾਮੀਆਂ ਦੀ ਛੱਡੋ ,
ਕੋਈ ਰਿਹਾ ਭਰੋਸਾ ਨਾ ਮਾਂ ‘ਤੇ ।
ਜਾਂ ਫ਼ਿਰ ਹੈ ਕੋਈ ਓਸ ਦੀ ਮਜ਼ਬੂਰੀ,
ਜਦੋਂ ਨਕਲ ਮਿਲੇ ਅਸਲੀ ਨਾਂ ‘ਤੇ ।
ਚਿੱਟੇ ਨਸ਼ਿਆਂ ਨਾਲ਼ੋਂ ਵੀ ਖ਼ਤਰਨਾਕ ,
ਨਿੱਤ ਘਰਾਂ ਅੰਦਰ ਜੋ ਵਰਤ ਰਹੇ ,
ਜੋ ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ,
ਚੀਜ਼ਾਂ ਨੇ ਵਿਕਦੀਆਂ ਥਾਂ ਥਾਂ ‘ਤੇ ।
ਰਿਸ਼ਤਿਆਂ ਦੀ ਕਿਸਮਾਂ
————————-
ਕੁੱਝ ਰਿਸ਼ਤੇ ਖ਼ੂਨ ਦੇ ਹੁੰਦੇ ,
ਜਿਉਂ ਕੰਨਾਂ ਵਿੱਚ ਬੁੰਦੇ ਨੇ ।
ਕਈ ਘਰ ਨੂੰ ਜੇਲ੍ਹ ਬਣਾ ਕੇ,
ਲਾਉਂਦੇ ਕੁੰਡੇ ਜਿੰਦੇ ਨੇ ।
ਕੁੱਝ ਬੋਝ ਵਾਂਗਰਾਂ ਜੀਵਨ ਭਰ,
ਬੱਸ ਢੋਣੇਂ ਪੈ ਜਾਂਦੇ ;
ਐਪਰ ਅਸਲੀ ਰਿਸ਼ਤੇ ਨਾਤੇ ,
ਦਿਲ ਦੀ ਸਾਂਝ ਦੇ ਹੁੰਦੇ ਨੇ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



