HOME ਗੁਰੂਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਅੱਖਾਂ ਦਾ ਮੁਫਤ ਆਪ੍ਰੇਸ਼ਨ ...

ਗੁਰੂਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ।

ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :-  ਯੂਥ ਕਲੱਬ ਪਿੰਡ ਲੰਮਾ ਵੱਲੋ ਐਨ ਆਰ ਆਈ ਵੀਰਾਂ ,ਸਮੂਹ ਨਗਰ ਨਿਵਾਸੀਆਂ, ਗ੍ਰਾਂਮ ਪੰਚਾਇਤ ਅਤੇ ਸਿਹਤ ਵਿਭਾਗ ਦੇ ਸਹਿਯੋਗ ਗੁਰੂਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਪਿੰਡ ਲੰਮਾ-ਜੱਟਪੁਰਾ ਵਿਖੇ ਅੱਖਾਂ ਦੀਆਂ ਬੀਮਾਰੀਆਂ ਦਾ ਮੁਫਤ ਚੈਕਅੱਪ ਅਤੇ ਚਿੱਟੇ ਮੋਤੀਏ ਦਾ ਫ੍ਰੀ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਗੁਰੂਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਸਿੰਘ ਜੀ ਲੰਮੇ-ਜੱਟਪੁਰੇ ਵਾਲਿਆਂ ਅਤੇ ਸਵਾਮੀ ਵੈਰਾਗਾਨੰਦ ਜੀ ਵੱਲੋ ਸਾਂਝੇ ਤੌਰ ਤੇ ਕਰਵਾਈ ਗਈ। ਉਨ੍ਹਾ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਇਨਸ਼ਾਨੀਅਤ ਲਈ ਸੱਚੀ ਭਗਤੀ ਹੈ।ਉਨ੍ਹਾ ਲੋੜਵੰਦਾਂ ਨੂੰ ਮੁਫਤ ਜਾਂਚ ਕੈਂਪ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਕਲੱਬ ਵੱਲੋ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ।ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਭਨੋਹੜ ਦੇ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋ 215 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ 23 ਵਿਅਕਤੀ ਲੈੱਨਜ ਲਗਾਉਣ ਲਈ ਚੁਣੇ ਗਏ ਜਿੰਨਾਂ ਲੈੱਨਜ ਕਲੱਬ ਵੱਲੋ ਮੁਫਤ ਲਗਵਾਏ ਜਾਣਗੇ।ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆ। ਮਰੀਜ਼ਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਹਰਪਾਲ ਸਿੰਘ, ਜਗਦੇਵ ਸਿੰਘ ਦੋਨੋ ਪੰਚ,ਇੰਦਰਜੀਤ ਸਿੰਘ ਲੰਮਾ,ਗੋਲਡੀ ਖੇਲਾ,ਬਲਵਿੰਦਰ ਸਿੰਘ, ਹੈਪੀ ਤਤਲਾ,ਸੁਰਿੰਦਰ ਸਿੰਘ, ਜੱਗੀ ਮਾਹੀ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleदलितों पर अत्याचार, इसके कारण और उन्हें कम करने के उपाय
Next articleਵਿਸ਼ਵ ਸੈਰ-ਸਪਾਟਾ ਦਿਵਸ ‘ਤੇ