“ਬਾਜਾਂ ਵਾਲਾ ਗੁਰੂ”

     (ਸਮਾਜ ਵੀਕਲੀ)

ਬਾਟੇ ਵਿੱਚ ਘੋਲ ਕੇ ਪਤਾਸੇ ਉਹਨਾਂ ਅੰਮ੍ਰਿਤ ਛਕਾਇਆ,
ਸਾਡੇ ਨਾਂਵਾਂ ਪਿੱਛੇ , ਸਿੰਘ-ਕੌਰ ਲਿਖਵਾਇਆ,
ਨੰਗੀ ਕਿਰਪਾਨ ਲੈ ਕੇ ਬਾਬਾ ਇੱਕ ਸੀਸ ਲੈਣ ਆਇਆ,
ਪਹਿਲੀ ਵਾਰ ਕਹਿਣ ਉੱਤੇ ਦਿਆ ਰਾਮ ਅੱਗੇ ਆਇਆ,
ਡਰਪੋਕ ਜਿਹੜੇ ਸੀਗੇ ਉਹ ਘਰ ਮੁੜ ਗਏ,
ਜਿਨਾਂ ਦੇ ਦਿਲ ਵਿੱਚ ਨਹੀਂ ਸੀ ਖੌਫ ਉਹ ਨਾਲ ਜੁੜ ਗਏ,
ਉਹਨਾਂ ਨੂੰ ਕਹਿੰਦੇ ਸਾਰੇ ਪਿਤਾ, ਉਹ ਸਾਜਾਂ ਆਲਾ ਏ,
ਉਹਦੀ ਇੱਕੋ ਹੈ ਪਹਿਚਾਣ ਉਹ ਬਾਜਾਂ ਵਾਲਾ ਏ…
ਸਾਡੇ ਗੁਰੂ ਜੀ ਨੇ ਸਾਡਾ ਸਿੱਖ ਪੰਥ ਹੈ ਸਜਾਇਆ,
ਸਤਿਨਾਮ ਵਾਹਿਗੁਰੂ ਦਾ ਉਹਨਾਂ ਜਾਪ ਕਰਵਾਇਆ,
ਮੁਗਲਾਂ ਦੀ ਸੀਗੀ ਡਰੋਂ, ਰੂਹ ਕਮਲਾਈ ,
ਲੜੇ ਚਮਕੌਰ ਵਿੱਚ ਸੀਗੇ ਉਹ ਦੋਵੇਂ ਵੱਡੇ ਬਾਈ,
ਅਣਖ ਸੀਗੀ ਪੂਰੀ, ਜਮਾਂ ਡਰਦੇ ਨਹੀਂ ਸੀ ਸੂਰੇ,
ਕੰਮ ਦੁਖ ਦੇਣ ਵਾਲਾ ਕੋਈ ਕਰਦੇ ਨਹੀਂ ਸੀ ਸੂਰੇ,
ਆ ਵਿਸਾਖੀ ਵਾਲਾ ਦਿਨ, ਸਭ ਤੁਹਾਡੀ ਹੀ ਤਾਂ ਦੇਣ ਹੈ,
ਨਾਮ ਲੈ ਕੇ ਸਭਨਾਂ ਦੇ ਕੰਮ ਪੂਰ ਚਾੜਦੇ,
ਉਹ ਗੁਜਰੀ ਦੇ ਲਾਲ ਸਭ ਲੋਕ ਜਾਣਦੇ,
ਸਾਨੂੰ ਮਾਣ ਹੈ ਗੁਰੂ ਤੇ ਜਿਹੜਾ ਦਿਨ ਇਹ ਲਿਆਇਆ,
ਲਾਜ ਕੌਮ ਦੀ ਰੱਖਿਓ , ਸਾਨੂੰ ਇਹੋ ਹੈ ਸਿਖਾਇਆ,
ਬੜੀਆਂ ਧੱਕੇਸ਼ਾਹੀਆਂ ਵਿੱਚ, ਨਾਮ ਗੁਰੂ ਦਾ ਜਪਾਇਆ,
ਸਵਾ ਸਵਾ ਲੱਖ ਨਾਲ ਸੀਗਾ, ਇੱਕ ਨੂੰ ਲੜਾਇਆ,
ਵੈਰੀ ਜ਼ੋਰ ਲਾਉਂਦੇ ਰਹਿ ਗਏ, ਗੁਰਾਂ ਸੀਸ ਨਹੀਂ ਝੁਕਾਇਆ,
ਉਹਦੀ ਗਰਜਮੀ ਆਵਾਜ਼,ਮਿੱਠਾ ਬੋਲ ਵਾਲਾ ਏ,
ਉਹਦੀ ਇੱਕੋ ਹੈ ਪਹਿਚਾਣ ਉਹ ਬਾਜ਼ਾਂ ਵਾਲਾ ਹੈ।

ਹਰਮਨ ਸਿੰਘ ਦਿਆਲਗ‌ੜ
ਜਮਾਤ:-ਅੱਠਵੀਂ
ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ
ਸੰਪਰਕ:-8360726928

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਸਾਖੀ ਸਬੰਧੀ ਸਮਾਗਮ
Next articleਡਾ ਅੰਬੇਡਕਰ ਦੀ ਵਿਚਾਰਧਾਰਾ ਬਨਾਮ ਤਾਨਾਸ਼ਾਹੀ