(ਸਮਾਜ ਵੀਕਲੀ) ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਤੋਂ ਹੀ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।। ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ।।₹।। —- —- — — — — — —- — —– —- —– —— ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ।। ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਤੋਂ ਹੀ ਸਭ ਤੋ ਹੀ ਸਿੱਖਿਆ ਮਿਲਦੀ ਹੈ ਜਿਸ ਤਰ੍ਹਾਂ ਸਭ ਵਹਿਮ ਭਰਮ,ਊਚ -ਨੀਚ ਜਾਤ-ਪਾਤ, ਦਿਨ ਦੀ ਵਿਚਾਰ ਕਰਨੀ,ਜਾਤੀ ਨਫ਼ਰਤ, ਆਪਣੇ ਆਪ ਨੂੰ ਉਚਾ ਜਾਂ ਨੀਵਾਂ ਨਾ ਸਮਝਣਾ ਸਰਬੱਤ ਦਾ ਭਲਾ ਮੰਗਣ ਵਾਲੀ, ਇਨਸਾਨੀਅਤ ਦੀ ਕਦਰ ਕਰਨ ਵਾਲੀ ਅਤੇ ਸਭ ਨੂੰ ਬਰਾਬਰ ਸਮਝਣ ਵਾਲੀ ਸੋਚ ਪੈਦਾ ਕਰਦੀ ਹੈ। ਇਹ ਆਰਤੀ ਸਾਨੂੰ ਆਵਾਂ -ਗਾਉਣ ਦੇ ਚੱਕਰਾਂ ਚੋ ਬਾਹਰ ਕੱਢਦੀ ਹੈ ਅਤੇ ਇੱਕ ਰੱਬ ਨੂੰ ਧਿਆਉਂਦੀ ਹੈ। ਸਾਨੂੰ ਕਿਰਤ ਕਰਨ ਅਤੇ ਵੰਡ ਛਕਣ ਦੀ ਪ੍ਰੇਰਨਾ ਦਿੰਦੀ ਹੈ। ਸਾਨੂੰ ਸਭ ਝੂਠੇ ਆਬੰਡਾ ਤੋਂ ਛੁਟਕਾਰਾ ਦਿਵਾਉਂਦੀ ਹੈ ਅਤੇ ਸਾਦਾ ਜੀਵਨ ਜਿਊਣ ਲਈ ਸਿੱਖਿਆ ਦਿੰਦੀ ਹੈ। ਸਾਨੂੰ ਮਹਾਰਾਜ ਜੀ ਦੀ ਆਰਤੀ ਹਰੇਕ ਪਿੰਡ ਤੋਂ ਲੈਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸਵੇਰੇ ਅਤੇ ਸ਼ਾਮ ਨੂੰ ਸੁਣਨ ਨੂੰ ਮਿਲਦੀ ਹੈ।ਪਰ ਅਸੀਂ ਉਸ ਆਰਤੀ ਤੇ ਅਸਰ ਬਹੁਤ ਘੱਟ ਕਰਦੇ ਹਾਂ ਸਿਰਫ ਪੂਜਨ ਅਤੇ ਪੜ੍ਹਨ ਤੱਕ ਹੀ ਸੀਮਤ ਰਹਿੰਦੇ ਹਾਂ। ਜਿਸ ਤਰ੍ਹਾਂ ਦੇਖ ਲਓ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਦੀਵੇ ਬੱਤੀਆਂ ਜਗਾਂ ਕੇ,ਧੂਪ ਜਗਾਂ ਕੇ, ਉਨ੍ਹਾਂ ਦੀ ਮੂਰਤੀ ਅੱਗੇ ਅਸੀਂ ਕਰਦੇ ਹਾਂ ਹੋਰ ਪਤਾਂ ਨਹੀ ਕਿੰਨੇ ਕੂ ਅਡੰਬਰ ਅਸੀਂ ਕਰਦੇ ਹਾਂ।ਪਰ ਉਨ੍ਹਾਂ ਨੇ ਤਾਂ ਇਹ ਸਭ ਕੁਝ ਖਤਮ ਕੀਤਾ ਸੀ। ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਬਿਨਾਂ ਕਿਸੇ ਦੀਵੇ -ਬੱਤੀਆ ਅਤੇ ਧੂਪ ਧਖਾਉਣ, ਕੋਈ ਦਿਖਾਵੇ ਤੋਂ ਰਹਿਤ ਅਤੇ ਅਡੰਬਰਾਂ ਪਾਖੰਡਾ ਤੋਂ ਬਿਲਕੁਲ ਛੱਡ ਕੇ ਕਰਨੀ ਚਾਹੀਦੀ ਹੈ। ਸਾਨੂੰ ਉਨ੍ਹਾਂ ਦੀ ਆਰਤੀ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਉਹ ਇੱਕ ਤਰਕਵਾਦੀ ਇਨਕਲਾਬੀ ਅਤੇ ਕ੍ਰਾਂਤੀਕਾਰੀ ਯੋਧਾ ਹੋਏ ਹਨ ਨਾਂ ਕਿ ਪਾਖੰਡੀ ਬਾਬੇ ਉਨ੍ਹਾਂ ਦੀ ਬਾਣੀ ਇਨਸਾਨ ਦੇ ਮੂੰਹ ਤੇ ਚਪੇੜਾਂ ਮਾਰਦੀ ਹੈ ਕਿ ਜਿਹੜੇ ਉਨ੍ਹਾਂ ਦੀ ਬਾਣੀ ਨੂੰ ਮੱਥਾ ਟੇਕਣ ਤੱਕ ਸੀਮਤ ਰੱਖਦੇ ਹਨ ਅਤੇ ਲੋਕਾਂ ਨੂੰ ਗ਼ਲਤ ਰਾਸਤੇ ਪਾਉਂਦੇ ਹਨ, ਵਹਿਮ ਭਰਮ,ਊਚ -ਨੀਚ ਜਾਤ-ਪਾਤ ਅਤੇ ਪਾਖੰਡਵਾਦ ਵਿੱਚ ਫਸਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਸਗੋਂ ਉਹ ਨਾਂ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਲੈਂਦੇ ਹਨ ਪਰ ਕੰਮ ਉਨ੍ਹਾਂ ਦੀ ਬਾਣੀ ਤੋਂ ਉਲਟ ਕਰਦੇ ਹਨ । ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਆਰਤੀ ਸਾਨੂੰ ਕੀ ਕਰਨ ਨੂੰ ਕਹਿੰਦੀ ਹੈ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਰਹਿਬਰਾਂ ਨੇ ਉਨ੍ਹਾਂ ਦੀ ਗੱਲ ਮੰਨੀ ਹੈ ਅਤੇ ਅੱਜ ਉਨ੍ਹਾਂ ਰਹਿਬਰਾਂ ਦਾ ਨਾਂ ਦੂਨੀਆਂ ਯਾਦ ਕਰਦੀ ਹੈ ਕਿਉਂਕਿ ਉਹਨਾਂ ਰਹਿਬਰਾਂ ਜੋਤੀਵਾ ਫੂਲੇ ਸਵਿੱਤਰੀ ਬਾਈ ਫੂੱਲੇ, ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅੱਜ ਵੀ ਸਾਡੇ ਵਿੱਚ ਜਿੰਦਾ ਹਨ ਕਿਉਂਕਿ ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਅਤੇ ਬਾਕੀ ਗੁਰਬਾਣੀ ਨੂੰ ਸਮਝਿਆ ਅਤੇ ਉਸ ਤੇ ਪਹਿਰਾ ਦਿੱਤਾ ਉਸ ਤੇ ਅਮਲ ਕੀਤਾ। ਇਸ ਲਈ ਅੱਜ ਤੋਂ ਵੀ ਅਸੀਂ ਇੱਕ ਗੱਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੰਨ ਲਈਏ ਅਤੇ ਉਨ੍ਹਾਂ ਦੀ ਆਰਤੀ ਨੂੰ ਆਪਣੇ ਜੀਵਨ ਵਿੱਚ ਅਪਨਾਈਏ।
ਚਰਨਜੀਤ ਸੱਲ੍ਹਾ 81460
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj