ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀਮਾਜਰਾ ਵਿਖੇ ਗਾਂਧੀ ਜੈਅੰਤੀ ਅਤੇ ਦੁਸ਼ਹਿਰਾ ਬੜੀ ਸ਼ਰਧਾ ਨਾਲ਼ ਮਨਾਇਆ ਗਿਆ। ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਬੱਚਿਆਂ ਵੱਲੋਂ ਗਾਂਧੀ ਜੀ ਦੇ ਜੀਵਨ ਸਬੰਧੀ ਭਾਸ਼ਣ ਦਿੱਤੇ ਗਏ ਅਤੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਵੱਲੋਂ ਰਾਮਲੀਲਾ ਦੀ ਤਰਜ ‘ਤੇ ਨਾਟਕ ਖੇਡਿਆ ਗਿਆ। ਕੋਆਰਡੀਨੇਟਰ ਮੈਡਮ ਨੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਕਾਵਿ-ਰੂਪ ਵਿੱਚ ਪੇਸ਼ ਕੀਤਾ। ਮੈਡਮ ਅੰਮ੍ਰਿਤ ਕੌਰ ਵੱਲੋਂ ਰਮਾਇਣ ਬਾਰੇ ਉਦਾਹਰਣਾਂ ਦੇ ਕੇ ਜੀਵਨ ਵਿੱਚ ਅਪਣਾਉਣ ਲਈ ਕਿਹਾ ਗਿਆ। ਉਪਰੰਤ ਪ੍ਰਿੰਸੀਪਲ ਹਰਦੀਪ ਸਿੰਘ ਵੱਲੋਂ ਜ਼ਿੰਦਗੀ ਵਿੱਚ ਅੱਛਾਈ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਗੁਰਬਚਨ ਸਿੰਘ, ਸਮੂਹ ਸਟਾਫ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


