ਵਿਧਾਇਕ ਸੰਗੋਵਾਲ ਨੇ ਖੂਨਦਾਨੀ ਯੋਧਿਆਂ ਨੂੰ ਸਨਮਾਨਿਤ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਸੁਖਬੀਰ ਸਿੰਘ ਖਾਲਸਾ ਜੀ ਦੀ ਪ੍ਰੇਰਨਾ ਸਦਕਾ ਮਨੁੱਖਤਾ ਦੇ ਭਲੇ ਲਈ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 894ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ, ਨੇੜੇ ਗਰੀਨ ਸਿਟੀ ਕਲੋਨੀ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਲਗਾਇਆ ਗਿਆ। ਇਸ ਮੌਕੇ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਸ ਸਮੇਂ ਮਹਾਨ ਖੂਨਦਾਨ ਕੈਂਪ ਵਿੱਚ ਵਿਧਾਇਕ ਜੀਵਨ ਸਿੰਘ ਸੰਗੋਵਾਲ, ਡਾ: ਕੁੰਵਰਓਂਕਾਰ ਸਿੰਘ ਨਰੂਲਾ ਕੈਟ ਇੰਚਾਰਜ ਪੰਜਾਬ, ਕੇ.ਕੇ.ਬਾਵਾ, ਜਸਵੰਤ ਸਿੰਘ ਛਾਪਾ, ਸਰਪੰਚ ਨਿਖਿਲ ਸ਼ਰਮਾ, ਐਡਵੋਕੇਟ ਗਗਨਦੀਪ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ । ਸਾਰਿਆਂ ਨੇ ਸਾਂਝੇ ਤੌਰ ਤੇ ਰਣਜੀਤ ਸਿੰਘ ਸਿਡਾਨਾ, ਜੀਤੀ ਮਾਨ, ਸਾਬਕਾ ਇੰਸਪੈਕਟਰ ਬਹਾਦਰ ਸਿੰਘ ਮਾਨ, ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਭੱਟੀ ਸਮੇਤ ਖੂਨਦਾਨ ਕਰਨ ਵਾਲਿਆ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਦੱਸਿਆ ਕੈਂਪ ਦੌਰਾਨ ਇਕੱਤਰ ਹੋਇਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਖੁਸ਼ੀ ਰਾਜਪੂਤ ਇੰਚਾਰਜ ਕੈਟ ਦਫ਼ਤਰ ਪੰਜਾਬ, ਰਾਜਵੰਤ ਸਿੰਘ ਵੋਹਰਾ, ਕਰਮਜੀਤ ਕੌਰ ਛੰਦੜਾ, ਸੋਨੀਆ ਅਰੋੜਾ, ਅਵਨਿੰਦਰ ਕੌਰ, ਰਿਟਾ: ਇੰਸੈਕਟਰ ਬਹਾਦਰ ਸਿੰਘ, ਰਿਟਾ: ਇੰਸਪੈਕਟਰ ਇੰਦਰਜੀਤ ਸਿੰਘ ਗਰੇਵਾਲ, ਦਲਜੀਤ ਸਿੰਘ ਜੀਤੀ, ਅਵੀਨਾਸ਼ ਸਿੰਘ ਗਰੇਵਾਲ, ਅਮਰਜੀਤ ਸਿੰਘ ਭੱਟੀ, ਪ੍ਰਧਾਨ ਮਨਜੀਤ ਸਿੰਘ, ਬਾਬਾ ਮਹਿਲ ਸਿੰਘ, ਬਿਕਰਮ ਸਿੰਘ, ਕਰਨਲ ਬਲਦੇਵ ਸਿੰਘ ਕੁਲਾਰ, ਬਾਬਾ ਬਲਵਿੰਦਰ ਸਿੰਘ, ਅਨਿਲ ਮਿੱਡਾ, ਭਰਪੂਰ ਸਿੰਘ, ਹਰਵਿੰਦਰ ਪਾਲ ਸਿੰਘ ਬੱਤਰਾ, ਗੁਰਦੀਪ ਸਿੰਘ ਗਰੇਵਾਲ, ਦਲੀਪ ਸਿੰਘ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



