ਰਾਮਪਾਲ ਸ਼ਾਹਪੁਰੀ ਦੀ ਪੁਸਤਕ ਬੀਜ ਅੰਦਰਲਾ ਜੰਗਲ਼ ਤੇ ਗੋਸ਼ਟੀ ਕਾਰਵਾਈ ਗਈ
ਬਰਨਾਲਾ (ਸਮਾਜ ਵੀਕਲੀ) ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਾਹਿਤਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਅਮਿਨੇਂਸ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਭਾ ਵਲੋਂ ਡਾ. ਰਾਮਪਾਲ ਸ਼ਾਹਪੁਰੀ ਦੇ ਕਾਵਿ ਸੰਗ੍ਰਹਿ ਬੀਜ ਅੰਦਰਲਾ ਜੰਗਲ ਉਪਰ ਗੋਸ਼ਟੀ ਕਰਵਾਈ ਗਈ ਜਿਸ ਤੇ ਡਾ. ਧਰਮਿੰਦਰ ਸਿੰਘ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਜ਼ਿੰਦਗੀ ਦੇ ਸੰਘਰਸ਼ ਦੀ ਸ਼ਾਇਰੀ ਸਿਰਲੇਖ ਹੇਠ ਪੇਪਰ ਪੜ੍ਹਿਆ। ਬਹਿਸ ਦਾ ਆਰੰਭ ਤੇਜਾ ਸਿੰਘ ਤਿਲਕ ਹੁਰਾਂ ਨੇ ਕਰਦਿਆਂ ਆਖਿਆ ਰਾਮਪਾਲ ਦੀ ਕਵਿਤਾ ਬੋਧਕ ਅਤੇ ਸੰਬੋਧਨ ਦੀ ਕਵਿਤਾ ਹੈ। ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਕਵਿਤਾ ਪੂਰਨ ਸਿਰਜਣਾ ਕਰਦੀ ਹੈ। ਕਵਿਤਾ ਪਹਿਲਾਂ ਅੰਤਰਮੁਖੀ ਤੇ ਫਿਰ ਬਾਹਰਮੁਖੀ ਹੁੰਦੀ ਹੈ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਆਸ਼ਾਵਾਦੀ ਕਵਿਤਾ ਦੱਸਿਆ। ਕਹਾਣੀਕਾਰ ਪਵਨ ਪਰਿੰਦਾ ਨੇ ਵੀ ਵਿਚਾਰ ਪੇਸ਼ ਕੀਤੇ। ਬਾਅਦ ਵਿਚ ਡਾ. ਰਾਮਪਾਲ ਨੇ ਵਿਚਾਰਕਾਂ ਦੇ ਨੁਕਤਿਆਂ ਬਾਰੇ ਗੱਲ ਕੀਤੀ ਅਤੇ ਸਭਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੀ ਸੱਜਰੀ ਆਲੋਚਨਾ ਪੁਸਤਕ ਗੱਲ
ਕਹਾਣੀਆਂ ਦੀ.. ਲੋਕ ਅਰਪਣ ਕੀਤੀ ਗਈ।ਸਮਾਗਮ ਦੇ ਦੂਜੇ ਹਿੱਸੇ ਵਿੱਚ ਸਭਾ ਵਲੋ ਪ੍ਰੋ. ਗਿਆਨੀ ਦਿੱਤ ਸਿੰਘ ਪੱਤਰਕਾਰੀ ਪਹਿਲਾ ਸਨਮਾਨ ਰੋਜ਼ਾਨਾ ਚੜ੍ਹਦੀਕਲਾ ਟਾਈਮ ਟੀ ਵੀ ਦੇ ਬਿਊਰੋ ਚੀਫ ਅਤੇ ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੂੰ ਭੇਟ ਕੀਤਾ ਗਿਆ। ਧਾਲੀਵਾਲ ਨੇ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀ ਹੋਰ ਜਿੰਮੇਵਾਰੀ ਵੱਧ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਮੈ ਹੋਰ ਵੀ ਦ੍ਰਿੜਤਾ ਨਾਲ ਆਪਣੇ ਫਰਜ਼ ਨਿਭਾਵਾਂਗਾ। ਇਸ ਮੌਕੇ ਸਭਾ ਵਲੋ ਸਬੰਧਤ ਸਖਸ਼ੀਅਤਾਂ ਸਨਮਾਨ ਚਿੰਨ, ਲੋਈ ਅਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਸਭਾ ਦੀ ਪ੍ਰਧਾਨਗੀ ਕਰ ਰਹੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਸ਼ਾਇਰ ਤਰਸੇਮ ਨੇ ਕਿਹਾ ਕਿ ਸਭਾ ਦੀ ਭੂਮਿਕਾ ਅਹਿਮ ਹੈ ਜਿਹਨਾਂ ਨੇ ਪੱਤਰਕਾਰ ਸਨਮਾਨ ਦੇ ਕੇ ਨਵੀਂ ਪਿਰਤ ਪਾਈ ਹੈ। ਗੋਸ਼ਟੀ ਵਾਲੀ ਪੁਸਤਕ ਦੀ ਗੱਲ ਕਰਦਿਆਂ ਉਹਨਾਂ ਆਖਿਆ ਕਿ ਕਵਿਤਾ ਸੰਵੇਦਨਸ਼ੀਲ ਦਿਲ ਦੀ ਗੱਲ ਹੈ। ਹਨੇਰੇ ਤੋਂ ਚਾਨਣ ਵੱਲ ਲਿਜਾਣਾ ਕਵਿਤਾ ਦਾ ਹੁਨਰ ਹੁੰਦਾ ਹੈ। ਕਵੀ ਮਨੋਵਿਗਿਆਨੀ ਹੁੰਦਾ ਹੈ । ਸ਼ਹੀਦ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵਿਚ ਹਾਕਮ ਸਿੰਘ ਰੂੜੇਕੇ, ਰਾਮ ਸਰੂਪ ਸ਼ਰਮਾ, ਪਾਲ ਸਿੰਘ ਲਹਿਰੀ, ਮਨਦੀਪ ਕੁਮਾਰ, ਚਤਿੰਦਰ ਰੁਪਾਲ, ਪਰਮਜੀਤ ਸਿੰਘ ਰਾਜਗੜ੍ਹ, ਚਰਨ ਸਿੰਘ ਸਿੱਧੂ, ਉਜਾਗਰ ਸਿੰਘ ਮਾਨ, ਸਰੂਪ ਚੰਦ ਹਰੀਗੜ੍ਹ, ਨਰਿੰਦਰ ਕੌਰ ਸਿੱਧੂ ਆਦਿ ਨੇ ਹਿੱਸਾ ਲਿਆ। ਸਮਾਗਮ ਦਾ ਸੰਚਾਲਨ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਬਾਖੂਬੀ ਕੀਤਾ ਅਤੇ ਡਾ. ਸੋਹਣ ਸਿੰਘ ਮਾਝੀ ਨੇ ਸਭਨਾਂ ਦਾ ਧੰਨਵਾਦ ਕੀਤਾ। ਇਹਨਾਂ ਤੋਂ ਇਲਾਵਾ ਸੁਦਰਸ਼ਨ ਕੁਮਾਰ, ਬਲਜੀਤ ਸਿੰਘ ਸਿੱਧੂ, ਸਰਿਤਾ ਰਾਣੀ, ਸਰਜਿੰਦਰ ਸਿੰਘ, ਅਸ਼ੋਕ ਭਾਰਤੀ, ਮੇਜਰ ਸਿੰਘ ਗਿੱਲ, ਡਾ. ਬਲਵਿੰਦਰ ਕੌਰ, ਜੈਸਮੀਨ ਕੌਰ, ਰਾਮ ਸਿੰਘ ਬੀਹਲਾ, ਕਰਮਿੰਦਰ ਸਿੰਘ, ਜੁਪਿੰਦਰ ਸਿੰਘ, ਕੁਲਰੌਨਕ ਸਿੰਘ, ਅਮਜਦ ਖਾਨ, ਹਮੀਰ ਸਿੰਘ ਅਤੇ ਅਵਤਾਰ ਸਿੰਘ ਰਾਏਸਰ ਆਦਿ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





