12 ਮਈ ਨੂੰ ਫਤਿਹ ਮਾਰਚ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਬਾਵਾ ਨੇ ਕੀਤਾ ਧੰਨਵਾਦ
ਉੱਘੇ ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਨੂੰ ਕੀਤਾ ਯਾਦ- ਉਹਨਾਂ ਨੇ ਹਮੇਸ਼ਾਂ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ- ਦਾਖਾ
ਸੋਨੀਆ ਅਰੋੜਾ ਫਾਊਂਡੇਸ਼ਨ ਦੀ ਲੁਧਿਆਣਾ ਦੀ ਪ੍ਰਧਾਨ ਅਤੇ ਤਰਨਜੀਤ ਸਿੰਘ ਦਾਖਾ ਪੱਛਮੀ ਬੰਗਾਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਨਿਯੁਕਤ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਫਾਊਂਡੇਸ਼ਨ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇਜਾ ਸਿੰਘ ਫਾਊਂਡੇਸ਼ਨ ਦੇ ਵਾਈਸ ਪ੍ਰਧਾਨ ਅਤੇ ਫਤਿਹ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਫਾਊਂਡੇਸ਼ਨ ਦੀ ਮਹਿਲਾ ਵਿੰਗ ਦੀ ਪੰਜਾਬ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾ, ਜਗਜੀਵਨ ਸਿੰਘ ਗਰੀਬ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਸ਼੍ਰੀ ਬਾਵਾ ਨੇ ਤਰਨਜੀਤ ਸਿੰਘ ਦਾਖਾ ਨੂੰ ਪੱਛਮੀ ਬੰਗਾਲ ਫਾਊਂਡੇਸ਼ਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਜਦਕਿ ਸੋਨੀਆ ਅਰੋੜਾ ਨੂੰ ਫਾਊਂਡੇਸ਼ਨ ਦੀ ਮਹਿਲਾ ਵਿੰਗ ਲੁਧਿਆਣਾ ਸ਼ਹਿਰੀ ਦੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਸਮੇਂ ਗੁਰਬਖਸ਼ ਸਿੰਘ ਬਾਠ ਨੂੰ ਪੰਜਾਬ ਫਾਊਂਡੇਸ਼ਨ ਦਾ ਸਕੱਤਰ ਨਿਯੁਕਤ ਕੀਤਾ। ਇਸ ਸਮੇਂ ਬੋਲਦਿਆਂ ਸ਼੍ਰੀ ਬਾਵਾ, ਦਾਖਾ ਅਤੇ ਛਾਪਾ ਨੇ ਕਿਹਾ ਕਿ 12 ਮਈ ਨੂੰ ਇਤਿਹਾਸਕ ਸਰਹਿੰਦ ਫਤਿਹ ਦਿਵਸ ਦੇ ਦਿਹਾੜੇ ‘ਤੇ ਵਿਸ਼ਾਲ ਫਤਿਹ ਮਾਰਚ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸ਼ੀਅਤਾਂ ਅਤੇ ਸਰਪ੍ਰਸਤੀ ਦੇਣ ਵਾਲੇ ਉੱਘੇ ਸਮਾਜਸੇਵੀ ਡਾ: ਐੱਸ.ਪੀ.ਸਿੰਘ ਉਬਰਾਏ, ਹੇਮਰਾਜ ਗੋਇਲ, ਇਕਬਾਲ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ ਯੂ.ਐੱਸ.ਏ, ਬਹਾਦਰ ਸਿੰਘ ਸਿੱਧੂ ਯੂ.ਐੱਸ.ਏ, ਨਿਰਮਲ ਸਿੰਘ ਗਰੇਵਾਲ, ਰਵੀ ਪੱਬੀਆਂ ਯੂ.ਐੱਸ.ਏ ਅਤੇ ਸੰਤਾਂ ਮਹਾਂਪੁਰਸ਼ਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਤਨ-ਮਨ-ਧੰਨ ਨਾਲ ਯੋਗਦਾਨ ਪਾਇਆ।ਬਾਵਾ ਅਤੇ ਛਾਪਾ ਨੇ ਦੱਸਿਆ ਕਿ 9 ਜੂਨ ਨੂੰ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਵਾਂਗੇ ਜਦਕਿ 9 ਜੂਨ ਨੂੰ ਹੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿਮਰਨ ਕੇਂਦਰ (ਨੇੜੇ ਇਆਲੀ ਚੌਂਕ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਰੂਪ (ਬੁੱਤ) ਅਤੇ ਬਾਬਾ ਅਜੈ ਸਿੰਘ (ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲਾਂ ਸਪੁੱਤਰ ਸਨ), ਉਹਨਾਂ ਦਾ ਬੁੱਤ ਸੰਤ ਸੁਖਬੀਰ ਸਿੰਘ ਖਾਲਸਾ ਅਤੇ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਸਮੇਂ ਸ੍ਰ: ਦਾਖਾ ਨੇ ਉੱਘੇ ਲੇਖਕ ਸੰਤ ਸਿੰਘ ਸੇਖੋਂ ਜੀ ਦੇ ਜਨਮ-ਦਿਨ ‘ਤੇ ਉਹਨਾਂ ਦੇ ਜੀਵਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਸ: ਸੇਖੋਂ ਨੇ ਹਮੇਸ਼ਾਂ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਚਿੱਤਰ ਨਾਟਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਹਨ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਹਲਵਾਰਾ ਹਵਾਈ ਏਅਰਪੋਰਟ ਨੂੰ ਕਾਮਯਾਬ ਕਰਨ ਲਈ ਵਿਉਪਾਰੀ ਵਰਗ ਦੇ ਨਾਲ-ਨਾਲ ਪਿੰਡਾਂ ਦੀਆਂ ਪੰਚਾਇਤਾਂ ਵੀ ਦਿੱਲੀ ਦਾ ਟੂਰ ਲਗਾਉਣ ਤਾਂ ਕਿ ਸਾਡੇ ਪਿੰਡਾਂ ਨੂੰ ਮਿਲੀ ਇਸ ਸੌਗਾਤ ਨੂੰ ਅਸੀਂ ਅੰਤਰਰਾਸ਼ਟਰੀ ਪੱਧਰ ਤੱਕ ਲਿਜਾ ਸਕੀਏ ਅਤੇ ਇਹ ਪੰਜਾਬ ਦੀ ਕਿਸਾਨੀ, ਸਨਅਤ ਦੀ ਤਰੱਕੀ ਅਤੇ ਐਨ.ਆਰ.ਆਈਜ਼ ਲਈ ਵੱਡੀ ਸਹੂਲਤ ਸਾਬਤ ਹੋ ਸਕੇ। ਇਸ ਸਮੇਂ ਸਰਪੰਚ ਪੱਪੀ ਪੰਡੋਰੀ, ਸੁਖਪਾਲ ਸਿੰਘ ਗਿੱਲ ਐਡਵੋਕੇਟ, ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ, ਗੁਰਦਿਆਲ ਸਿੰਘ ਪ੍ਰਧਾਨ ਰਾਜਗੁਰੂ ਵੈਲਫੇਅਰ ਸੋਸਾਇਟੀ, ਮਨੋਹਰ ਸੁਆਮੀ, ਦਾਰਾ ਦਾਸ ਬਾਵਾ ਜਨਰਲ ਸਕੱਤਰ ਬੈਰਾਗੀ ਮਹਾਂਮੰਡਲ ਪੰਜਾਬ, ਸੰਤੋਸ਼ ਰਾਣੀ, ਪਰਾਗ ਅਰੋੜਾ, ਗੁਰਪ੍ਰੀਤ ਸਿੰਘ ਰਕਬਾ ਮੀਤ ਪ੍ਰਧਾਨ ਗੁਰਦੁਆਰਾ ਕਮੇਟੀ ਅਜੀਤਸਰ, ਗੁਰਦੀਪ ਸਿੰਘ ਕੈਂਥ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਅਜੀਤਸਰ, ਓਮ ਪ੍ਰਕਾਸ਼ ਸੁਆਮੀ, ਹਨੂਮਾਨ ਸੁਆਮੀ, ਵਿਕਾਸ ਸਵਾਮੀ ਅਤੇ ਬਸੰਤ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



