ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਵਿਖ਼ੇ ਮਾਤਾ ਗੁਰਮੇਲ ਕੌਰ ਨਮਿਤ ਅਤਿੰਮ ਅਰਦਾਸ ਅੱਜ

ਹੁਸ਼ਿਆਰਪੁਰ / ਮੁਕੇਰੀਆਂ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮਾਤਾ ਗੁਰਮੇਲ ਕੌਰ ਪਤਨੀ ਸਵਰਗੀ ਨਿਰਮਲ ਸਿੰਘ ਜੋ ਕਿ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਬੀਤੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ! ਇਸ ਸਬੰਧੀ ਉਹਨਾਂ ਦੇ ਸਪੁੱਤਰ ਕੈਪਟਨ ਤ੍ਰਿਲੋਚਨ ਸਿੰਘ,ਭੁਪਿੰਦਰ ਸਿੰਘ ਪਿੰਕੀ, ਐਸ.ਆਈ ਗੁਰਮੀਤ ਸਿੰਘ ਅਤੇ ਡਾ. ਹਰਜੀਤ ਸਿੰਘ ਐਸ.ਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਨੇ ਜਾਣਕਾਰੀ ਦਿੰਦਿਆਂ 28 ਫਰਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿੰਨਾ ਦੇ ਭੋਗ 2 ਮਾਰਚ  ਨੂੰ ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਨੇੜੇ ਤਲਵਾੜਾ ਅੱਡਾ ਮੁਕੇਰੀਆਂ ਵਿਖੇ ਸਵੇਰੇ 11:30 ਵਜੇ ਪਾਏ ਜਾਣਗੇ ਉਪਰੰਤ ਕੀਰਤਨ ਅਤੇ ਅਤਿੰਮ ਅਰਦਾਸ ਹੋਵੇਗੀ ਤੇ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਅੰਤਿਮ ਅਰਦਾਸ ਵਿੱਚ ਸਮਾਜ ਸੇਵਕ, ਸਿਆਸੀ ਆਗੂ,ਪੱਤਰਕਾਰ ਭਾਈਚਾਰੇ ਤੋਂ ਇਲਾਵਾ ਭਾਰੀ  ਗਿਣਤੀ ਵਿੱਚ ਸਖ਼ਸ਼ੀਅਤਾ ਮਾਤਾ ਜੀ ਨੂੰ ਸਰਧਾਂਜਲੀ ਭੇਟ ਕਰਨਗੀਆਂ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਥਾਣਾ ਮੇਹਟੀਆਣਾ ਦੀ ਪੁਲਿਸ ਨੇ ਇੱਕ ਔਰਤ ਨੂੰ 102 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ
Next articleਹੁਸ਼ਿਆਰਪੁਰ ’ਚ ਓਪਰੇਸ਼ਨ ਕਾਸੋ ਜਾਰੀ, ਐਸ.ਐਸ.ਪੀ. ਦੀ ਅਗਵਾਈ ’ਚ ਸਰਚ ਨਸ਼ਾ ਸਮਗਲਰਾਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ