*ਗੁਰ ਬਿਨੁ ਗਿਆਨ ਨਾ ਹੋਇ*(ਅਧਿਆਪਕ ਦਿਵਸ ਤੇ ਵਿਸ਼ੇਸ਼)

ਨੀਲਮ ਕੁਮਾਰੀ
(ਸਮਾਜ ਵੀਕਲੀ) 
 *ਰਾਹਾਂ ਨੂੰ ਰੁਸ਼ਨਾਉਂਦੀ ਇੱਕ ਜੋਤ ਹੈ ਅਧਿਆਪਕ!!
 ਮੰਜ਼ਿਲ ਤੱਕ ਪਹੁੰਚਾਉਣ ਵਾਲਾ ਇੱਕ ਰਸਤਾ ਹੈ ਅਧਿਆਪਕ!!
ਡੋਲਦੇ ਕਦਮਾਂ ਦੀ ਹਿੰਮਤ ਹੈ ਇੱਕ ਅਧਿਆਪਕ!!*
           ਅਧਿਆਪਕ ਮਨੁੱਖ ਦਾ ਤੀਜਾ ਨੇਤਰ ਅਖਵਾਉਣ ਵਾਲੀ ਵਿਦਿਆ ਦਾ ਪ੍ਰਸਾਰ ਕਰਨ ਵਾਲੇ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੇ, ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉਚਤਾ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੇ ਅਤੇ ਵਿਦਿਆਰਥੀਆਂ ਦੇ ਭਟਕਦੇ ਮਨਾਂ ਨੂੰ ਸ਼ਾਂਤ ਕਰਨ ਲਈ ਗਿਆਨ ਅਤੇ ਤਜਰਬਿਆਂ ਦੇ ਗੱਫੇ ਦੇਣ ਕਾਰਨ ਦੇਸ਼ ਅਤੇ ਕੌਮ ਦਾ ਨਿਰਮਾਣ ਕਰਨ ਵਾਲੇ ਨਿਰਮਾਤਾ ਹੁੰਦੇ ਹਨ।
           ਅਧਿਆਪਕ ਦੀ ਸਮਾਜ ਵਿੱਚ ਮਹੱਤਤਾ ਨੂੰ ਸਮਝਦੇ ਹੋਏ ਅਤੇ ਉਹਨਾਂ ਦਾ ਮਾਨ ਸਤਿਕਾਰ ਕਰਨ ਲਈ ਵਿਸ਼ਵ ਦੇ ਬਹੁਗਿਣਤੀ ਦੇਸ਼ਾਂ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਆਜ਼ਾਦ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਡਾਕਟਰ ਸਰਭਭੱਲੀ ਰਾਧਾ ਕ੍ਰਿਸ਼ਨਨ ਜੀ ਉੱਚ ਕੋਟੀ ਦੇ ਵਿਦਵਾਨ, ਦਾਰਸ਼ਨਿਕ ਅਤੇ ਮਹਾਨ ਅਧਿਆਪਕ ਸਨ। ਉਹਨਾਂ ਨੇ 40 ਸਾਲ ਇੱਕ ਯੋਗ ਅਧਿਆਪਕ ਵਜੋਂ ਕੰਮ ਕਰਨ ਤੋਂ ਬਾਅਦ ਆਪਣਾ ਜਨਮ ਅਤੇ ਜੀਵਨ ਅਧਿਆਪਕਾਂ ਨੂੰ ਸਮਰਪਿਤ ਕਰਕੇ 5 ਸਤੰਬਰ 1962 ਤੋਂ ਅਧਿਆਪਕ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ।
          ਭਾਰਤ ਦੇ ਗੌਰਵਮਈ ਇਤਿਹਾਸ ਵਿੱਚ ਅਧਿਆਪਕਾਂ ਨੂੰ ਗੁਰੂ ਅਤੇ ਪਰਮਾਤਮਾ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਇੱਕ ਗੁਰੂ ਹੀ ਆਪਣੇ ਗਿਆਨ ਦੀ ਲੋਅ ਸਦਕਾ ਇੱਕ ਸੱਭਿਆ ਸਮਾਜ ਦਾ ਨਿਰਮਾਣ ਕਰਦਾ ਹੈ। ਮਨੁੱਖ ਆਪਣੇ ਆਪ ਨੂੰ ਅਧਿਆਪਕ ਦੁਆਰਾ ਬਖਸ਼ੇ ਗਏ ਗਿਆਨ,ਤਜਰਬਿਆਂ, ਸੰਸਕਾਰਾਂ ਅਤੇ ਉੱਚੀ ਸੋਚ ਕਰਕੇ ਖੁਸ਼ਹਾਲ, ਸੁਖਾਲਾ, ਉੱਤਮ ਅਤੇ ਸਭਿਅਕ ਬਣਾਉਂਦਾ ਹੈ। ਅਧਿਆਪਕ ਪਰਮਾਤਮਾ ਦੁਆਰਾ ਬਖਸ਼ਿਆ ਹੋਇਆ ਉਹ ਆਸ਼ੀਰਵਾਦ ਹੈ ਜੋ ਆਪਣਾ ਜਿਆਦਾ ਤੋਂ ਜਿਆਦਾ ਸਮਾਂ ਬੱਚਿਆਂ ਵਿੱਚ ਗੁਜ਼ਾਰਦਾ ਹੈ।
 *ਅਧਿਆਪਕ ਤੋਂ ਬਿਨਾਂ ਦੁਨੀਆ ਵਿੱਚ ਕੁਝ ਵੀ ਨਹੀਂ, ਬਸ ਅੰਧਕਾਰ ਹੁੰਦਾ!
 ਲੱਖ ਵਾਰ ਨਮਨ ਕਰੀਏ ਉਹਨਾਂ ਅਧਿਆਪਕਾਂ ਨੂੰ, ਜਿਨਾਂ ਕਰਕੇ ਰੌਸ਼ਨ ਸਾਰਾ ਜਹਾਨ ਹੁੰਦਾ!!*
    ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਓ ਅੱਜ ਅਧਿਆਪਕ ਦਿਵਸ ਦੇ ਪਵਿੱਤਰ ਮੌਕੇ ਤੇ ਅਸੀਂ ਸਾਰੇ ਅਧਿਆਪਕ ਪ੍ਰਣ ਕਰੀਏ ਕਿ ਆਪਾਂ ਸਾਰੇ  ਅੱਜ ਦੇ ਇਸ ਪਦਾਰਥਵਾਦੀ ਅਤੇ ਵਪਾਰੀਕਰਨ ਦੇ ਯੁੱਗ ਵਿੱਚ ਆਪਣੇ ਜ਼ਮੀਰ, ਬੁੱਧੀ ਅਤੇ ਗਿਆਨ ਦੀ ਰੌਸ਼ਨੀ ਦੇ ਚਿਰਾਗ ਨੂੰ ਬਲਦੇ ਰੱਖਾਂਗੇ ਅਤੇ ਦੇਸ਼ ਦੀ ਸਿੱਖਿਆ, ਸਮਾਜਿਕ ਵਿਕਾਸ, ਵਿਦਿਆਰਥੀਆਂ ਨੂੰ ਸਵਾਰਥੀ ਬਣਨ ਤੋਂ ਰੋਕਣ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕਰਾਂਗੇ। ਸਿਰਫ ਇਸ ਅਹਿਸਾਸ ਨਾਲ ਕਿ—
 *ਹਮ ਜਲੇਗੇ ਤੋ ਜ਼ਮਾਨੇ ਮੇਂ ਉਜਾਲਾ ਹੋਗਾ*
 *ਨੀਲਮ ਕੁਮਾਰੀ, ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਸਮਾਓ। (9779788365)*
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜ਼ਿੰਦਗੀ
Next articleਗੁਰੂ ਜੀ….(ਅਧਿਆਪਕ ਦਿਵਸ ਤੇ ਵਿਸ਼ੇਸ਼)