ਆਰਥਿਕਤਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਬਾਰਟਰ-ਸਿਸਟਮ ਹੁੰਦਾ ਚੀਜ਼ਾਂ ਦਾ ਵਟਾਂਦਰਾ,
ਜਿੰਨਾਂ ਵੱਧ ਤੋਂ ਵੱਧ ਹੋਵੇ ਉਨ੍ਹਾਂ ਹੀ ਵਧੀਆ ਅਦਾਨ-ਪ੍ਰਦਾਨ।
ਚੀਜ਼ਾਂ ਦੀ ਪੂਰਤੀ ਰੋਕਣਾ ਕਰਦੀ ਕਾਲਾ-ਬਜ਼ਾਰੀ ‘ਚ ਵਾਧਾ
ਆਰਥਕਤਾ ਦਾ ਹੁੰਦਾ ਨੁਕਸਾਨ, ਕੀਮਤਾਂ ਛੂਹਣ ਅਸਮਾਨ।

ਮਿਹਨਤਕਸ਼ਾਂ ਦੀ ਅਨਪੜ੍ਹਤਾ ਪਾਉਂਦੀ ਗੁੰਝਲਾਂ,
ਮੁੱਖ ਧਾਰਾ ਦਾ ਸ਼ਾਸਤਰੀ, ਪੂੰਜੀਪਤੀਆਂ ਦੀ ਬੋਲੀ ਬੋਲੇ।
ਜੇ ਕੇਂਦਰ ਜਾਂ ਰਾਜ ਸਰਕਾਰਾਂ ਉਜਰਤੀ ਵਸਤਾਂ ਦੀਆਂ ਕੀਮਤਾਂ ਨ੍ਹੀਂ ਰੋਕਦੇ,
ਤਾਂ ਇਹ ਸਰਕਾਰਾਂ ਦੀ ਕਾਰਪੋਰੇਟ ਘਰਾਣਿਆਂ
ਦੇ ਹੱਕ ਵਿਚ ਹੋਣ ਦੀ ਪੋਲ ਖੋਲ੍ਹੇ।

ਕਾਰਪੋਰੇਟਾਂ ਦੀ ਮੁਨਾਫਾਖੋਰੀ ਦੀ ਲਾਲਸਾ ਵਧਾਵੇ ਕੀਮਤਾਂ,
ਮਜ਼ਦੂਰ ਜਮਾਤ ਉਜਰਤ-ਕੀਮਤ ਦੇ ਚੱਕਰ ਵਿੱਚ
ਫਸ ਜਾਂਦੀ।
ਅਰਥਸ਼ਾਸਤਰੀ ਕਹਿਣ, ਟੈਕਸਾਂ ਤੇ ਕੀਮਤ- ਕੰਟਰੋਲ ਨਾਲ ਉਦਮੀ ਹੁੰਦੇ ਨਿਰਾਸ,
ਪਰ ਗਰੀਬ ਤੇ ਮਿਹਨਤਕਸ਼ ਲੋਕਾਈ ਮਹਿੰਗਾਈ ਵਿੱਚ ਧਸ ਜਾਂਦੀ।

ਕਿਸਾਨੀ ਲਈ ਸਬਸਿਡੀ ਤੇ ਸਨਅਤੀ ਖੇਤਰ ਲਈ ਰਿਆਇਤਾਂ,
ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਹੁੰਦੀ ਤਰਜੀਹ।
ਕਿਸਾਨਾਂ ਨੂੰ ਰਾਹਤ ਦੱਸਣ ਫਜ਼ੂਲ ਖ਼ਰਚਾ, ਉਦਯੋਗਾਂ ਨੂੰ ਰਾਹਤ ਜ਼ਰੂਰੀ,
ਦੋਨਾਂ ਹਾਲਾਤਾਂ ਵਿਚ ਮਜ਼ਦੂਰਾਂ ਦਾ ਨਿਕਲੇ ਕਚੂੰਬਰ, ਕੌਣ ਪਾਊ ਉਨ੍ਹਾਂ ਦੀ ਲੀਹ ?

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 987469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleCongress protests against PM across Maharashtra
Next articleWoman with national flag tattoo on face denied entry into Golden Temple