HOME ਗੁਲਾਬਗੜ ਰੋਡ ਤੇ ਮੰਡੀ ਪ੍ਰਬੰਧਕਾਂ ਵੱਲੋਂ ਛਾਂਦਾਰ ਬੂਟੇ ਪੁੱਟਣ ਨਾਲ ਸਥਾਨਕ ਲੋਕਾਂ...

ਗੁਲਾਬਗੜ ਰੋਡ ਤੇ ਮੰਡੀ ਪ੍ਰਬੰਧਕਾਂ ਵੱਲੋਂ ਛਾਂਦਾਰ ਬੂਟੇ ਪੁੱਟਣ ਨਾਲ ਸਥਾਨਕ ਲੋਕਾਂ ਵਿੱਚ ਰੋਸ਼

ਫੋਟੋ ਕੈਪਸ਼ਨ: ਗੁਲਾਬਗੜ੍ਹ ਰੋਡ ਦੇ ਟਿਊਬਵੈੱਲ ਨੇੜੇ ਇੱਕ ਬੱਚੇ ਵੱਲੋਂ ਦੋ ਸਾਲ ਪਹਿਲਾਂ ਲਗਾਏ ਜਾਣ ਦੀ ਤਸਵੀਰ, ਜਿਸ ਨੂੰ ਮੰਡੀ ਪ੍ਰਬੰਧਕਾਂ ਵੱਲੋਂ ਪੁੱਟ ਦਿੱਤਾ ਗਿਆ।

ਡੇਰਾਬੱਸੀ,   (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਗੁਲਾਬਗੜ੍ਹ ਰੋਡ ਸਥਿਤ ਧਾਰਮਿਕ ਅਸਥਾਨ ਦੇ ਨੇੜੇ ਲੱਗਣ ਵਾਲੀ ਸੋਮਵਾਰ ਮੰਡੀ ਦੇ ਠੇਕੇਦਾਰਾਂ ਵੱਲੋਂ ਸਰਕਾਰੀ ਟਿਊਬਵੈੱਲ ਦੇ ਕੋਲ ਲਗਾਏ ਗਏ ਛਾਂਦਾਰ ਬੂਟੇ ਪੁੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋ ਸਾਲਾਂ ਦੀ ਮਿਹਨਤ ਨਾਲ ਵੱਡੇ ਇਹ ਬੂਟੇ ਸਿਰਫ਼ ਇਸ ਲਈ ਖ਼ਤਮ ਕਰ ਦਿੱਤੇ ਗਏ ਤਾਂ ਕਿ ਉਸ ਸਥਾਨ ’ਤੇ ਫੜ ਲਗਾਈ ਜਾ ਸਕੇ। ਇਸ ਘਟਨਾ ਕਾਰਨ ਸਥਾਨਕ ਵਾਸੀਆਂ ਵਿੱਚ ਭਾਰੀ ਰੋਸ਼ ਪੈਦਾ ਕਰ ਦਿੱਤਾ ਹੈ। ਸਰਕਾਰੀ ਟਿਊਬਵੈਲ ਦੇ ਕੋਲੋਂ ਬੂਟੇ ਪੁੱਟਣ ਦੇ ਦੋਸ਼ ਵਿੱਚ ਉਹਨਾਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਪ੍ਰਦੂਸ਼ਣ ਨਾਲ ਜੂਝ ਰਹੇ ਡੇਰਾਬੱਸੀ ਵਿੱਚ ਹਰੇ-ਭਰੇ ਰੁੱਖ ਬਚਾਉਣਾ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ। ਅਜਿਹੇ ਸਮੇਂ ਵਿੱਚ ਮੰਡੀ ਪ੍ਰਬੰਧਕਾਂ ਵੱਲੋਂ ਬੂਟੇ ਉਖਾੜ ਕੇ ਨਾ ਸਿਰਫ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਬਲਕਿ ਸਥਾਨਕ ਲੋਕਾਂ ਦੇ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਗੁਲਾਬਗੜ੍ਹ ਰੋਡ ਦੀ ਗਲੀ ਨੰਬਰ 11 ਅਤੇ 12 ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਮੰਡੀ ਕਾਰਨ ਪੈਦਾ ਹੋਣ ਵਾਲਾ ਕੂੜਾ-ਕਰਕਟ ਨੂੰ ਇੱਥੇ ਅੱਗ ਲਗਾ ਕੇ ਪਹਿਲਾਂ ਹੀ ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲ ਵਿਚ ਪਾਈ ਹੋਈ ਹੈ। ਉੱਪਰੋਂ ਹਰੇ ਬੂਟੇ ਉਖਾੜ ਕੇ ਵੱਡਾ ਅਪਰਾਧ ਕੀਤਾ ਹੈ। ਵਸਨੀਕ ਰਜਿੰਦਰ ਸਿੰਘ, ਬਲਵੀਰ ਸਿੰਘ, ਨਾਥ ਸਿੰਘ, ਕੁਲਦੀਪ ਸਿੰਘ, ਅਵਨੀਤ ਸਿੰਘ, ਸੁਰਿੰਦਰ ਸਿੰਘ, ਬਲਪਿੰਦਰ ਕੌਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੂਟੇ ਪੁੱਟਣ ਵਾਲੇ ਮੰਡੀ ਠੇਕੇਦਾਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਇੱਕ ਬੂਟੇ ਨੂੰ ਵੱਡਾ ਹੋਣ ਲਈ ਦੋ ਤੋਂ ਤਿੰਨ ਸਾਲ ਲੱਗਦੇ ਹਨ, ਜਦਕਿ ਅਵਾਰਾ ਜਾਨਵਰਾਂ ਤੋਂ ਬਚਾ ਕੇ ਉਸਨੂੰ ਜਿਉਂਦਾ ਰੱਖਣਾ ਪਹਿਲਾਂ ਹੀ ਬਹੁਤ ਮੁਸ਼ਕਲ ਹੁੰਦਾ ਹੈ। ਉਧਰ, ਧਾਰਮਿਕ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇਕਰ ਮੰਡੀ ਠੇਕੇਦਾਰਾਂ ਵੱਲੋਂ ਇਹ ਘਿਨੌਣਾ ਕਿਰਤ ਕੀਤਾ ਗਿਆ ਹੈ ਤਾਂ ਸੰਸਥਾ ਇਸ ਸਬੰਧੀ ਕਾਰਵਾਈ ਕਰਵਾਏਗੀ ਅਤੇ ਜਲਦ ਹੀ ਹੋਰ ਬੂਟੇ ਲਗਾ ਕੇ ਇਸ ਘਾਟੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਹਤਿਕ ਸਰਗਰਮੀ
Next articleਹਲਕਾ ਇੰਚਾਰਜ ਸਮਿਤ ਸਿੰਘ ਮਾਨ ਵੱਲੋਂ ਆਪਣੀ ਟੀਮ ਸਮੇਤ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ