HOME ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਵਿੱਚ...

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਵਿੱਚ 17 ਜੁਲਾਈ ਦੀ ਮੋਹਾਲੀ ਰੈਲੀ ਸੰਬੰਧੀ ਵਿਚਾਰ ਵਿਮਰਸ਼ ਕੀਤਾ ਗਿਆ।

1

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸ਼ੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਪੰਚਾਇਤ ਸੰਮਤੀ ਦਫ਼ਤਰ ਭਗਤਾ ਭਾਈ ਕਾ ਵਿਖੇ ਹੋਈ, ਜਿਸ ਵਿੱਚ ਭਰਵੀਂ ਗਿਣਤੀ ਵਿੱਚ ਪੈਨਸ਼ਨਰ ਇਕਤ੍ਰਿਤ ਹੋਏ। ਸਰਵ ਪ੍ਰਥਮ ਵਿਛੁੜੀ ਆਤਮਾ ਮੋਹਣ ਸਿੰਘ ਸਾਬਕਾ ਐਸ.ਡੀ.ਓ. ਬਿਜਲੀ ਬੋਰਡ ਭਗਤਾ ਭਾਈ ਕਾ ਅਤੇ ਸਵ: ਮਾਸਟਰ ਰਣਜੀਤ ਸਿੰਘ ਪ੍ਰੀਤ ਭਗਤਾ ਭਾਈ ਕਾ ਦੇ ਮਾਤਾ ਮੁਖਤਿਆਰ ਕੌਰ ਨੂੰ ਦੋ ਮਿੰਟ ਦੇ ਮੋਨ ਦ੍ਵਾਰਾ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਬੋਲਾਰਿਆਂ ਵਿੱਚੋਂ — ਨਰਿੰਦਰ ਪਾਲ ਭਗਤਾ ਸਟੇਟ ਵਿੱਤ ਸਕੱਤਰ, ਮਹਿੰਦਰ ਸਿੰਘ ਖਾਲਸਾ ਕੋਠਾ ਗੁਰੂ, ਰਣਧੀਰ ਸਿੰਘ ਮਲੂਕਾ, ਸੁਲੱਖਣ ਸਿੰਘ ਭਗਤਾ, ਗੁਰਜੀਤ ਸਿੰਘ ਭਗਤਾ ਅਤੇ ਐਸੋਸ਼ੀਏਸ਼ਨ ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਕੋਠਾ ਗੁਰੂ ਆਦਿਕ ਨੇ ਆਪਣੇ – ਆਪਣੇ ਵਿਚਾਰ ਸਾਂਝੇ ਕੀਤੇ। ਤਕਰੀਬਨ ਸਾਰੇ ਹੀ ਬੋਲਾਰਿਆਂ ਵੱਲੋਂ ਪੰਜਾਬ ਦੀ ਹਰ ਪੱਖੋਂ ਨਿੱਘਰ ਰਹੀ ਹਾਲਤ/ਸਥਿਤੀ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਉੱਪਰ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਸਰਕਾਰ ਦੀਆਂ ਮੁਲਾਜ਼ਮ/ਪੈਨਸ਼ਨਰ ਮਾਰੂ ਨੀਤੀਆਂ ਦੀ ਵਿਰੋਧਤਾ ਕਰਦਿਆਂ ਹਾਈਕੋਰਟ ਦੇ 8 ਅਪ੍ਰੈਲ 2026 ਦੇ ਫੈਸਲੇ ਅਨੁਸਾਰ ਡੀ.ਏ.ਅਤੇ ਡੀ.ਏ.ਦੇ ਬਕਾਇਆਂ ਨੂੰ ਯਕ- ਮੁਸ਼ਤ ਕਿਸ਼ਤਾਂ ਜਾਰੀ ਕਰਨ ‘ਤੇ ਜ਼ੋਰ ਦਿੱਤਾ ਗਿਆ।2.59 ਫੈਕਟਰ ਦੇ ਫਾਰਮੂਲੇ ਤਹਿਤ ਪੈਨਸ਼ਨ ਫਿਕਸ ਕਰਨ, ਰਹਿੰਦੇ ਲੀਵ -ਇਨ ਕੈਸ਼ਮੈਂਟ ਦੇ ਬਕਾਏ ਜਾਰੀ ਕਰਨ ਲਈ ਵੀ ਸਰਕਾਰ ਨੂੰ ਯਾਦ ਕਰਵਾਇਆ ਗਿਆ। ਪੈਨਸ਼ਨਰ ਪੋਰਟਲ ਸੰਬੰਧੀ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ/ਦਿੱਕਤਾਂ ਸੰਬੰਧੀ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਗਿਆ ਕਿ ਬੈਂਕਾਂ ਨੂੰ ਲਾਈਫ ਸਰਟੀਫਿਕੇਟ ਤੇ ਹੋਰ ਸਮੱਸਿਆਵਾਂ ਸੰਬੰਧੀ ਲਿਖਤੀ ਰੂਪ ਵਿਚ ਐਪਲੀਕੇਸ਼ਨ ਦੇਣ ਲਈ ਪਹਿਲਾਂ ਵਾਲੀ ਸਹੂਲਤ/ਸਰਲ ਵਿਧੀ ਨੂੰ ਵੀ ਅਡੀਸ਼ਨਲ/ਆਫ਼ਸ਼ਨਲ ਰੂਪ ਵਿੱਚ ਬਹਾਲ ਰੱਖਿਆ ਜਾਵੇ। ਮੁਲਾਜ਼ਮ ਅਤੇ ਸਾਂਝਾ ਫਰੰਟ ਬਠਿੰਡਾ ਵੱਲੋਂ 4 ਜੁਲਾਈ ਨੂੰ ਟੀਚਰ ਹੋਮ ਬਠਿੰਡਾ ਵਿਖੇ ਕੀਤੀ ਇਕੱਤਰਤਾ ਅਨੁਸਾਰ 11 ਜੁਲਾਈ ਨੂੰ ਭਾਰੀ ਗਿਣਤੀ ਵਿੱਚ ਸਾਂਝੇ ਫਰੰਟ ਵੱਲੋਂ ਬਠਿੰਡਾ ਤੋਂ ਤਲਵੰਡੀ ਸਾਬੋ ਵਿਖੇ ਜਾਣ ਵਾਲੇ ਕਾਫ਼ਿਲੇ, ਜਿਸ ਵੱਲੋਂ ਭਖਦੀਆਂ ਮੰਗਾਂ ਸੰਬੰਧੀ ਮੈਮੋਰੰਡਮ ਬੀਬੀ ਬਲਜਿੰਦਰ ਕੌਰ ਵਿਧਾਇਕ/ ਮੰਤਰੀ, ਤਲਵੰਡੀ ਸਾਬੋ ਨੂੰ ਦਿੱਤਾ ਜਾਣਾ ਹੈ, ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਪੈਨਸ਼ਨਰਾਂ ਨੂੰ ਪ੍ਰੇਰਿਤ ਕੀਤਾ ਗਿਆ।  ਸਟੇਜ ਸਕੱਤਰ ਗੁਰਜੀਤ ਸਿੰਘ ਭਗਤਾ ਭਾਈ ਨੇ ਜਿੱਥੇ 31 ਜੁਲਾਈ 2026 ਤੱਕ ਇਨਕਮ ਟੈਕਸ ਰਿਟਰਨਾਂ ਭਰਨ ਲਈ ਪੈਨਸ਼ਨਰਾਂ ਨੂੰ ਜਾਗਰੂਕ ਕੀਤਾ ਉੱਥੇ ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਵੱਲੋਂ 17 ਜੁਲਾਈ 2026 ਦੀ ਮੋਹਾਲੀ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਲਈ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਤਾਂ ਕਿ ਪੈਨਸ਼ਨਰ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ।   ਇਸ ਸਮੇਂ ਹੋਰਨਾਂ ਤੋਂ ਇਲਾਵਾ — ਭਾਈ ਕੰਵਰ ਕੌਰ ਸਿੰਘ ਕੋਠਾ ਗੁਰੂ ਸਟੇਟ ਸਲਾਹਕਾਰ, ਮਾਸਟਰ ਅਮਰਜੀਤ ਸਿੰਘ ਵਿੱਤ ਸਕੱਤਰ ਭਗਤਾ ਭਾਈ, ਮਾਸਟਰ ਨਛੱਤਰ ਸਿੰਘ, ਮਾਸਟਰ ਰਣਜੋਧ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਗੁਰਦੀਪ ਸਿੰਘ, ਦਰਸ਼ਨ ਸਿੰਘ ਪਟਵਾਰੀ, ਹਾਕਮ ਸਿੰਘ ਕੋਆਪਰੇਟਿਵ ਵਿਭਾਗ, ਸੁਰਜਨ ਸਿੰਘ, ਮਾਸਟਰ ਸਵਰਨ ਸਿੰਘ (ਸਾਰੇ ਭਗਤਾ ਭਾਈ), ਸਤਪਾਲ ਸਿੰਘ, ਮਾਸਟਰ ਜ਼ੋਰਾ ਸਿੰਘ ਬੁਰਜ ਥਰੋੜ, ਦਲੀਪ ਸਿੰਘ ਕੇਸਰ ਸਿੰਘ ਵਾਲਾ, ਮਾਸਟਰ ਦਰਵਾਰਾ ਸਿੰਘ, ਮਾਸਟਰ ਸੁਰਜੀਤ ਸਿੰਘ (ਦੋਵੇਂ ਮਲੂਕਾ), ਸੁਰਜੀਤ ਸਿੰਘ ਕੋਠਾ ਗੁਰੂ, ਗੁਰਦੀਪ ਸਿੰਘ ਕੇਸਰ ਸਿੰਘ ਵਾਲਾ (ਦੋਵੇਂ ਪੁਲਿਸ ਵਿਭਾਗ), ਮਾਸਟਰ ਬਾਵਾ ਸਿੰਘ, ਮਾਸਟਰ ਨਛੱਤਰ ਸਿੰਘ ਕੋਠਾ ਗੁਰੂ, ਰਛਪਾਲ ਸਿੰਘ ਗੁਰੂਸਰ ਆਦਿਕ ਪੈਨਸ਼ਨਰ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 08/07/2026
Next articleਪਿੰਡ ਹੈਡੋਂਬੇਟ ਵਿਖੇ ਲੈਂਟਰ ਪਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਸ਼ਟਰਿੰਗ ਦੀਆਂ ਬੱਲਿਆਂ ਡਿਗਣ ਕਾਰਨ ਲੱਖਾਂ ਦਾ ਨੁਕਸਾਨ