(ਸਮਾਜ ਵੀਕਲੀ) ਪੰਜਾਬੀ ਕਲਮ ਕੇਂਦਰ ਮੌਂਟਰੀਅਲ (ਕਨੇਡਾ) ਵੱਲੋਂ ਪੰਜਾਬ ਦੇ ਉੱਘੇ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਜੀ ਦੇ ਮਾਣ ਵਜੋਂ ਮੌਂਟਰੀਅਲ ਵਿੱਚ 13 ਦਸੰਬਰ 2025 ਇੱਕ ਕਾਵਿ ਸੰਮੇਲਨ ਉਲੀਕਿਆ ਗਿਆ ਹੈ ਅਮਰਜੀਤ ਸਿੰਘ ਜੀਤ ਜੀ ਕੁੱਝ ਦਿਨ ਤੋਂ ਕਨੇਡਾ ਦੀ ਫੇਰੀ ਤੇ ਹਨ ਪੰਜਾਬੀ ਕਲਮ ਕੇਂਦਰ ਉਨ੍ਹਾਂ ਦੀਆਂ ਪੰਜਾਬੀ ਸਾਹਿਤ ਪ੍ਰਤੀ ਪਿਆਰ, ਪੰਜਾਬੀ ਸਾਹਿਤ ਦੀ ਝੋਲ਼ੀ ਗ਼ਜ਼ਲਾਂ ਦੀਆਂ ਕਿਤਾਬਾਂ ਪਾਉਣ ਲਈ ਅਤੇ ਨਿਭਾਈਆਂ ਅਥਾਹ ਸੇਵਾਵਾਂ ਨੂੰ ਮੁੱਖ ਰੱਖਦਿਆਂ
*ਇੱਕ ਕਵਿਤਾ ਦੀ ਸ਼ਾਮ ਅਮਰਜੀਤ ਜੀਤ ਦੇ ਨਾਮ*
ਆਯੋਜਿਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ ਪੰਜਾਬੀ ਕਲਮ ਕੇਂਦਰ ਹਮੇਸ਼ਾ ਪੰਜਾਬੀ ਸਾਹਿਤ ਰਚਣਹਾਰਾਂ ਨੂੰ ਮਾਣ ਬਖਸ਼ਦਾ ਹੈ, ਇਹ ਸਾਹਿਤਕ ਸੰਸਥਾ 2006 ਤੋਂ ਲਗਾਤਾਰ ਪੰਜਾਬੀ ਸਾਹਿਤ ਦੀ ਸੇਵਾ ਕਰਦੀ ਆ ਰਹੀ ਹੈ।ਪੰਜਾਬੀ ਕਲਮ ਕੇਂਦਰ ਹਰ ਸਾਲ ਕਈ ਪ੍ਰਸਿੱਧ ਤੇ ਨਾਮਵਰ ਸ਼ਾਇਰਾਂ ਤੇ ਸਾਹਿਤਕਾਰਾਂ ਨੂੰ ਮੌਂਟਰੀਅਲ ਦੇ ਸਰੋਤਿਆਂ ਦੇ ਰੂਬਰੂ ਕਰਦਾ ਆ ਰਿਹਾ ਹੈ ਇਸ ਲੜੀ ਵਿੱਚ ਕੁਝ ਪ੍ਰਸਿੱਧ ਨਾਮ ਹਨ ਜਿਵੇਂ ਡਾ. ਸੁਰਜੀਤ ਪਾਤਰ ਜੀ, ਨਵਤੇਜ ਭਾਰਤੀ ਜੀ, ਅਜਮੇਰ ਰੋਡੇ ਜੀ, ਡਾ. ਸੁਖਪਾਲ ਜੀ ਨੀਰੂ ਅਸੀਮ ਜੀ ਜਸਵੀਰ ਸ਼ਮੀਲ ਜੀ, ਸੁਰਜੀਤ ਕੌਰ ਟਰੰਟੋ, ਭੁਪਿੰਦਰ ਦੂਲੇ ਜੀ, ਪਿਆਰਾ ਸਿੰਘ ਕੁਦੋਵਾਲ ਜੀ, ਸਤਨਾਮ ਸਿੰਘ ਕੋਮਲ ਜੀ, ਅਮਰਜੀਤ ਸਾਥੀ ਜੀ, ਸ੍ਰ.ਪ੍ਰਗਟ ਸਿੰਘ ਬੱਗਾ ਜੀ, ਗੁਰਦੇਵ ਚੌਹਾਨ ਜੀ ਅਤੇ ਅਮਰਜੀਤ ਸਿੰਘ ਜੀਤ ਜੀ ਦਾ ਨਾਮ ਵਰਨਣਯੋਗ ਹੈ। ਸਾਨੂੰ ਪੂਰੀ ਆਸ ਹੈ ਕਿ 13 ਦਸੰਬਰ ਵਾਲਾ ਕਾਵਿ ਸਮਾਗਮ ਬੜਾ ਕਾਮਯਾਬ ਹੋ ਨਿਬੜੇਗਾ।
ਜਾਰੀ ਕਰਤਾ
ਹਰਜਿੰਦਰ ਸਿੰਘ ਪੱਤੜ
ਪੰਜਾਬੀ ਕਲਮ ਕੇਂਦਰ ਮੌਂਟਰੀਅਲ ਕਨੇਡਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


