ਅਮਰਗੜ੍ਹ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਹਲਕਾ ਅਮਰਗੜ੍ਹ ਦੇ ਪਿੰਡਾਂ ਵਿੱਚ ਸਮਿਤ ਸਿੰਘ ਮਾਨ ਹਲਕਾ ਇੰਚਾਰਜ ਅਤੇ ਬੁਲਾਰਾ ਆਲ ਇੰਡੀਆ ਕਾਂਗਰਸ ਵਲੋਂ ਆਪਣੀ ਟੀਮ ਸਮੇਤ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ।ਇਸ ਮੌਕੇ ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੰਗਣਵਾਲ ਤੋਂ ਪਾਰਟੀ ਉਮੀਦਵਾਰ ਸ੍ਰੀਮਤੀ ਬਲਬੀਰ ਕੋਰ ਪਤਨੀ ਬਿੱਕਰ ਸਿੰਘ ਸਾਬਕਾ ਸਰਪੰਚ, ਬਲਾਕ ਸੰਮਤੀ ਜ਼ੋਨ ਜੰਡਾਲੀ ਕਲਾਂ ਤੋਂ ਪਾਰਟੀ ਉਮੀਦਵਾਰ ਕਮਲਪ੍ਰੀਤ ਕੋਰ, ਦਹਿਲੀਜ਼ ਕਲਾਂ ਜ਼ੋਨ ਤੋਂ ਉਮੀਦਵਾਰ ਰਵਿੰਦਰ ਸਿੰਘ ਮਹੇਰਨਾ, ਮਤੋਈ ਜ਼ੋਨ ਤੋਂ ਉਮੀਦਵਾਰ ਬੀਬੀ ਫ਼ਿਰੋਜ਼ਾ ਪਤਨੀ ਇਲਮਦੀਨ ਰੋਡੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਇਨ੍ਹਾਂ ਉਮੀਦਵਾਰਾਂ ਲਈ ਵੋਟਾਂ ਦੀ ਮੰਗ ਕੀਤੀ।ਇਸ ਮੌਕੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਸਰਪੰਚ, ਹਰਿੰਦਰਪਾਲ ਸਿੰਘ ਬਿੱਲਾ ਸਾਬਕਾ ਸਰਪੰਚ, ਜਗਦੇਵ ਸਿੰਘ ਸਾਬਕਾ ਸਰਪੰਚ ਅਕਬਰਪੁਰ ਛੰਨਾ, ਸਗੀਰ ਖਾਨ ਸਰਪੰਚ, ਇਲਮਦੀਨ ਰੋਡੀਵਾਲ, ਕਰਮਜੀਤ ਸਿੰਘ ਮਤੋਈ, ਜਸਵਿੰਦਰ ਸਿੰਘ ਚੀਮਾ, ਕਮਲ ਕੰਗਣਵਾਲ, ਜੰਗਦੀਨ ਬੇਗੋਵਾਲ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਅਹੁਦੇਦਾਰ ਉਨ੍ਹਾਂ ਦੀ ਟੀਮ ਵਿੱਚ ਉਨ੍ਹਾਂ ਦੇ ਨਾਲ ਪ੍ਰਚਾਰ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਲੋਕਾਂ ਦਾ ਮੋਹ ਮੌਜੂਦਾ ਸਰਕਾਰ ਤੋਂ ਭੰਗ ਹੋ ਚੁੱਕਿਆ ਹੈ ਜਿਸ ਦਾ ਬਦਲਾ ਇਨ੍ਹਾਂ ਚੋਣਾਂ ਵਿੱਚ ਸਰਕਾਰ ਵਿਰੁੱਧ ਵੋਟਾਂ ਪਾਕੇ ਸਰਕਾਰ ਕੋਲੋਂ ਲੈਣ ਲਈ ਵੋਟਰ ਬਹੁਤ ਉਤਾਵਲੇ ਦਿਖਾਈ ਦੇ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



