(ਸਮਾਜ ਵੀਕਲੀ)
ਸਾਗਰ ਮੰਥਨ ਕੀਤਾ ਸ਼ਿਵ ਨੇ
ਗ੍ਰਹਿਸਥ ਮੰਥਨ ਮੈਂ ਕੀਤਾ
ਅੰਤਰ ਦੋਨਾਂ ‘ਚ ਏਨਾ ਹੀ
ਸਾਗਰ ਮੰਥਨ ‘ਚ
ਅੰਮ੍ਰਿਤ ਤੇ ਵਿਸ਼
ਅਲੱਗ ਅਲੱਗ ਸੀ ਹੋਏ
ਗ੍ਰਹਿਸਥ ਮੰਥਨ ‘ਚ
ਅੰਮ੍ਰਿਤ ਤੇ ਵਿਸ਼
ਦੋਨੋਂ ਮਿਸ਼ਰਤ ਹੋਏ
ਧਾਰ ਕੇ ਵਿਸ਼ ਨੂੰ
ਕੰਠ ਅਪਣੇ ‘ਚ
ਸ਼ਿਵ ਨੇ ਬਚਾ ਲਈ ਸੀ ਸ੍ਰਿਸ਼ਟੀ
ਦੇਖ ਕੇ ਸ਼ਿਵ ਦੀ ਐਸੀ ਕਰਨੀ
ਮੈਂ ਵੀ ਅਪਣੇ ਗ੍ਰਹਿਸਥ ਨੂੰ
ਹੁਣ ਰਿੜਕਾ ਪਾਇਆ ਏ
ਬਹੁਤਾ ਵਿਸ਼ ਤੇ ਥੋੜ੍ਹਾ
ਅੰਮ੍ਰਿਤ ਹਿੱਸੇ ਆਇਆ ਏ
ਚੁੱਕ ਕੇ ਅਪਣੇ ਗ੍ਰਹਿਸਥ ਮੰਥਨ ਦੀ ਮੱਟਕੀ
ਕੀਤੀ ਮੈਂ ਵੀ ਸ਼ਿਵ ਨੂੰ ਅਰਜੋਈ…..
ਮੇਰੇ ਗ੍ਰਹਿਸਥ ਮੰਥਨ ਦਾ
ਵਿਸ਼ ਵੀ ਅਪਣੇ ਕੰਠ ‘ਚ ਉਤਾਰ ਲੈ….
ਭਰ ਇੱਕ ਘੁੱਟ ਕੀਤਾ ਇਨਕਾਰ ਸ਼ਿਵ ਨੇ
ਬਮ ਬਮ ਬੋਲੇ…..
ਬਮ ਬਮ ਬੋਲੇ…….ਬੋਲ
ਸ਼ਿਵ ਨੇ ਮੇਰੇ
ਗ੍ਰਹਿਸਥ ਮੰਥਨ ਦੀ ਮਟਕੀ
ਏਹ ਕਹਿ ਮੋੜ੍ਹ ਤੀ
ਤੇਰੇ ਗ੍ਰਹਿਸਥ ਮੰਥਨ ਦਾ ਵਿਸ਼
ਸਾਗਰ ਮੰਥਨ ਦੇ ਵਿਸ਼ ਨਾਲੋਂ ਕੌੜਾ ਏ
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly