ਖਰਾਬ ਵੈਂਟੀਲੇਟਰ ਖ਼ਰੀਦੇ ਜਾਣ ਦੀ ਜਾਂਚ ਹੋਵੇ: ਸੁਖਬੀਰ

(ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ‘ਪੀਐਮ ਕੇਅਰਸ ਫੰਡ’ ਤਹਿਤ ਖਰਾਬ ਵੈਂਟੀਲੇਟਰ ਖਰੀਦਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਬਾਦਲ ਨੇ ਕਿਹਾ ਕਿ ਕੌਮੀ ਸਿਹਤ ਐਮਰਜੈਂਸੀ ਦੌਰਾਨ ਖਰਾਬ ਤੇ ਘਟੀਆ ਕਿਸਮ ਦੇ ਵੈਂਟੀਲੇਟਰ ਸਪਲਾਈ ਕਰਨਾ ਅਪਰਾਧ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਵੈਂਟੀਲੇਟਰ ਸਪਲਾਈ ਕਰਨ ਵਾਲੀ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਫਰੀਦਕੋਟ ਹਸਪਤਾਲ ਲਈ 80 ਵੈਂਟੀਲੇਟਰ ਪਰਖ਼ ਕੇ ਤੁਰੰਤ ਭੇਜੇ ਜਾਣ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੇਂਦਰ ਵੱਲੋਂ ਭੇਜੇ 90 ਫੀਸਦੀ ਵੈਂਟੀਲੇਟਰ ਨਹੀਂ ਕਰਦੇ ਕੰਮ
Next articleਕਲਮ ਦਾ ਵਾਰ ਤਲਵਾਰ ਤੋ ਤਿੱਖਾ ਕਰਨ ਦੀ ਲੋੜ