94 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ੍ਹੇ ਅਧਿਆਪਕ ਦੀ ਕੈਪਟਨ ਸਰਕਾਰ ਸਾਰ ਲਵੇ: ਡੀ ਟੀ ਐਫ਼ ਕਪੂਰਥਲਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਡੀ ਟੀ ਐਫ਼ ਕਪੁਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਸੱਕਤਰ ਸਰਵਣ ਸਿੰਘ ਔਜਲਾ, ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ,ਜਿਲ੍ਹਾ ਸਕੱਤਰ ਜਯੋਤੀ ਮਹਿੰਦਰੂ , ਮੀਤ ਪ੍ਰਧਾਨ ਰੌਸ਼ਨ ਲਾਲ ਦੀ ਅਗਵਾਈ ਹੇਠ ਵੀਡਿਉ ਕਾਨਫਰੰਸ ਰਾਹੀਂ ਹੋਈ ਜਿਸ ਵਿਚ ਵਿਚਾਰ ਕਰਦੇ ਆਗੂਆਂ ਨੇ ਕਿਹਾ ਕਿ ਪਿਛਲੇ 94 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ੍ਹੇ ਈ ਟੀ ਟੀ / ਟੈੱਟ ਪਾਸ ਅਧਿਆਪਕ ਸੁਰਿੰਦਰ ਪਾਲ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਸੂਬੇ ਦੀ ਕੈਪਟਨ ਸਰਕਾਰ ਕੁੰਭਕਰਨ ਦੀ ਨੀਂਦ ਸੁਤੀ ਪਾਈ ਹੈ ਅਤੇ ਆਪਣੇ ਸ਼ਹਿਰ ਪਟਿਆਲਾ ਵਿਚ ਕੀ ਹੋ ਰਿਹਾ ਹੈ ਅਤੇ ਕਿਸੇ ਹੱਕ ਮੰਗਣ ਵਾਲੇ ਦੀ ਸਾਰ ਕਿਵੇਂ ਤੇ ਕਦੋਂ ਲਈ ਜਾਵੇ ਇਹਨਾ ਨੂੰ ਕੋਈ ਹੋਸ਼ ਹੀ ਨਹੀਂ ਹੈ।

ਅੱਜ ਇੱਸ ਅਧਿਆਪਕ ਦੇ ਹੱਕ ਵਿੱਚ ਡੈਮੋਕ੍ਰੈਟਿਕ ਟੀਚਰ ਫਰੰਟ ਕਪੂਰਥਲਾ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਜੇਕਰ ਇੱਸ ਅਧਿਆਪਕ ਦੇ ਸੰਘਰਸ਼ ਦੌਰਾਨ ਉਸ ਦੀ ਜਿੰਦਗੀ ਤੇ ਕੋਈ ਮੁਸੀਬਤ ਆਉਂਦਾ ਹੈ ਤਾਂ ਉਂਸ ਦੀ ਨਿਰੋਲ ਜੁੰਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ । ਇੱਥੇ ਜਿਕਰਯੋਗ ਹੈ ਕਿ ਪਿਛਲੇ ਹੱਫਤੇ ਸੁਰਿੰਦਰ ਪਾਲ ਵੱਲੋਂ ਮੁੱਖ ਮੰਤਰੀ ਪੰਜਾਬ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਇੱਛਾ ਮ੍ਰਿਤਊ ਲਈ ਪ੍ਰਾਰਥਨਾ ਪੱਤਰ ਭੇਜੇ ਜਾ ਚੁੱਕੇ ਸਨ ਪਰ ਸਰਕਾਰਾਂ ਵੱਲੋਂ ਇਸ ਪ੍ਰਤੀ ਕੋਈ ਵੀ ਨਰਮੀ ਨਹੀੰ ਵਿਖਾਈ ਜਾ ਰਹੀ । ਡੈਮੋਕ੍ਰੈਟਿਕ ਟੀਚਰ ਫਰੰਟ ਕਪੂਰਥਲਾ ਨੇ ਮੋਹਾਲੀ ਵਿੱਚ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜਮਾਂ ਨੂੰ ਵੀ ਛੇਤੀ ਪੱਕੇ ਕਰਨ ਲਈ ਸਰਕਾਰ ਨੂੰ ਆਪਣੇ ਬਿਆਨਾਂ ਰਾਹੀ ਕਿਹਾ ਗਿਆ ।

ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੇਕਰ ਮੁਲਾਜਮਾਂ ਪ੍ਰਤੀ ਅਪਨਾ ਅੜੀਅਲ ਰਵਈਆ ਨਾ ਬਦਲਾਇਆ ਜਾਂ ਤਸ਼ੱਦਦ ਕਰਨਾ ਨਾ ਬੰਦ ਕੀਤਾ ਤਾ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ। ਓਹਨਾ ਕਿਹਾ ਕਿ ਸਰਕਾਰ ਨੂੰ ਅਧਿਆਪਕਾਂ ਦੇ ਮਸਲੇ ਤੁਰੰਤ ਹੱਲ ਕਰਨੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਦਵਿੰਦਰ ਸਿੰਘ ਵਾਲੀਆ, ਰੌਸ਼ਨ ਲਾਲ,ਅਨਿਲ ਸ਼ਰਮਾ, ਸੁਖਜੀਤ ਸਿੰਘ,ਵਿਕਰਮ ਕੁਮਾਰ, ਰਜਿੰਦਰ ਸੈਣੀ, ਅਮਨਦੀਪ ਸਿੰਘ, ਮਿੰਟਾ ਧੀਰ, ਰਾਜਬੀਰ ਸਿੰਘ, ਬਲਬੀਰ ਸਿੰਘ, ਹਰਜਿੰਦਰ ਹੈਰੀ , ਅਮਰਜੀਤ ਸਿੰਘ ,ਅਮਨਦੀਪ ਸਿੰਘ, ਦਿਨੇਸ਼ ਕੁਮਾਰ,ਅਨਮੋਲ ਸਹੋਤਾ , ਸੁਰਿੰਦਰ ਭੂੱਲਰ,ਮਨੀ ਪਾਠਕ, ਕਮਲ ਕੁਮਾਰ, ਹਰਪ੍ਰੀਤ ਸਿੰਘ,ਕਰਨ ਕੁਮਾਰ,ਪ੍ਰੀਤਮ ਸਿੰਘ ਘੁੰਮਣ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਸਾਥੀ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ੍ਰਹਿਸਥ ਮੰਥਨ
Next articleਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਨੇ ਕੀਤੀ ਕੱਚੇ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੇ ਅੰਨ੍ਹੇ ਤਸ਼ਦੱਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ