ਬਰਸਾਤ ਦੇ ਪਾਣੀ ਨੂੰ ਬਚਾਉਣ ਲਈ ਗਰੀਨ ਪੈਸ਼ਨ ਕਲੱਬ ਅੱਗੇ ਆਇਆ

ਗਰੀਨ ਪੈਸ਼ਨ ਕਲੱਬ ਨੇ ਲਗਵਾਇਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ
ਕਪੂਰਥਲਾ (ਕੌੜਾ)- ਕਪੂਰਥਲਾ ਸ਼ਹਿਰ ਵਿੱਚ ਬਰਸਾਤ ਦੇ ਪਾਣੀ ਨੂੰ ਬਚਾਉਣ ਲਈ ਗਰੀਨ ਪੈਸ਼ਨ ਕਲੱਬ ਦੀ ਟੀਮ ਨੇ ਮੋਰਚਾ ਲਗਾਇਆ ਹੋਇਆ ਹੈ। ਇਸ ਕੰਮ ਲਈ ਕਲੱਬ ਦੇ ਪ੍ਰਧਾਨ ਅਸ਼ਵਨੀ ਮਹਾਜਨ ਦੀ ਅਗਵਾਈ ਹੇਠ ਸਰਕਾਰੀ,ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਤਾਲ ਮੇਲ ਬਣਾ ਕੇ ਵੱਡੀਆਂ ਇਮਾਰਤਾਂ ਦੀਆਂ ਛੱਤਾਂ ਦੇ ਪਾਣੀ ਨੂੰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਰਾਹੀਂ ਧਰਤੀ ਅੰਦਰ ਭੇਜਿਆ ਜਾ ਰਿਹਾ ਹੈ।ਗਰੀਨ ਪੈਸ਼ਨ ਕਲੱਬ ਦੀ ਇਸ ਪਹਿਲ ਕਦਮੀ ਕਰਕੇ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ।
।ਕਲੱਬ ਦੇ ਪ੍ਰਧਾਨ ਅਸ਼ਵਨੀ ਮਹਾਜਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਬਹੁਤ ਸਮੇਂ ਤੋਂ ਵਾਤਾਵਰਨ ਨੂੰ ਬਚਾਉਣ ਲਈ ਕਪੂਰਥਲਾ ਸ਼ਹਿਰ ਤੇ ਆਸੇ ਪਾਸੇ ਵੱਡੀ ਪੱਧਰ ਤੇ ਪੌਦੇ ਲਗਾ ਕੇ ਸ਼ਹਿਰ ਦੀ ਆਬੋਹਵਾ ਨੂੰ ਦਰੁਸਤ ਕਰ ਰਿਹਾ ਹੈ ।
ਇਸ ਸਮੇਂ ਤੇ ਪੰਜਾਬ ਦੇ ਪਾਣੀ ਦੇ ਗਿਰਦੇ ਸਤੱਰ ਨੂੰ ਦੇਖਦੇ ਹੋਏ ਮੀਂਹ ਦੇ ਪਾਣੀ ਦੀ ਸੰਭਾਲ ਲਈ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਗ੍ਰੀਨ ਪੈਸ਼ਨ ਕਲੱਬ ਪਾਣੀ ਬਚਾਉਣ ਲਈ ਕਾਫੀ ਜਗ੍ਹਾ ਤੇ ਲੋਕਾਂ ਨੂੰ ਰੇਨ ਵਾਟਰ ਹਾਰਵੈਸਟਿੰਗ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਸ਼ਹਿਰ ਵਿਚ ਕਈ ਜਗ੍ਹਾ ਤੇ ਰੇਨ ਵਾਟਰ ਹਾਰਵੈਸਟਿੰਗ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਗਰੀਨ ਪੈਸ਼ਨ ਕਲੱਬ ਦੀ ਟੀਮ ਵੱਲੋਂ ਵੀ ਕਾਰਵਾਈ ਵਿਚ ਤਰੁੰਤ ਪ੍ਰਭਾਵ ਨਾਲ ਸਹਿਯੋਗ ਕੀਤਾ ਗਿਆ ਅਤੇ ਥੋੜੇ ਸਮੇਂ ਵਿੱਚ ਹੀ ਪੀ.ਐਨ.ਬੀ ਦੇ ਸਰਕਲ ਦਫ਼ਤਰ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਕੇ ਚਾਲੂ ਹੋ ਗਿਆ।   ਜਿਹੜਾ ਵੱਡਮੁੱਲਾ ਪਾਣੀ ਪਹਿਲਾਂ ਸੀਵਰੇਜ ਦੀਆਂ ਪਾਈਪਾਂ ਵਿੱਚ ਜਾਣਾ ਸੀ ਉਹ ਧਰਤੀ ਮਾਂ ਦੀ ਗੋਦ ਵਿਚ ਚਲਾ ਗਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਲਈ ਪਾਣੀ ਬਚ ਗਿਆ।
ਇਸ ਮੌਕੇ ਤੇ ਅਸ਼ਵਨੀ ਮਹਾਜਨ ਪ੍ਰਧਾਨ ਗਰੀਨ ਪੈਸ਼ਨ ਕਲੱਬ, ਰਜਨੀ ਵਾਲੀਆ ਅਧਿਆਪਕਾ ਕਪੂਰਥਲਾ ,ਅਮਰਜੀਤ ਸਿੰਘ ਪ੍ਰਧਾਨ ਪਿੱਪਲ ਵਾਲਾ ਗੁਰਦੁਆਰਾ, ਜਤਿੰਦਰ ਸਿੰਘ, ਮਨਿੰਦਰ ਸਿੰਘ, ਮਨਦੀਪ ਸਿੰਘ, ਰਤਨਦੀਪ ਗੁਲਾਟੀ, ਅਜੀਤ ਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੁੰਭਕਰਨੀ ਦੀ ਨੀਂਦ ਸੁੱਤੀ ਪਈ ਵਿਧਾਇਕ ਅਤੇ ਉਸਦੀ ਸਰਕਾਰ ਨੂੰ 15 ਨੂੰ ਜਗਾਵਾਂਗੇ – ਪਬਵਾਂ/ ਸੰਧੂ / ਗੁਰਕਮਲ
Next articleਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਚੌਥੀ ਵਾਰ ਭੱਜੀ ਪੰਜਾਬ ਸਰਕਾਰ