ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਚੌਥੀ ਵਾਰ ਭੱਜੀ ਪੰਜਾਬ ਸਰਕਾਰ 

14 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਕਰਾਂਗੇ ਸੂਬਾ ਪੱਧਰੀ ਰੋਸ ਰੈਲੀ – ਪੰਕਜ ਬਾਬੂ
ਕਪੂਰਥਲਾ,  (ਕੌੜਾ)- 8736 ਕੱਚੇ ਅਧਿਆਪਕ ਯੂਨੀਅਨ ਐਸੋਸੀਏਟ ਟੀਚਰ ਪੰਜਾਬ ਵਲੋਂ ਸੰਗਰੂਰ ਖੁਰਾਨਾ ਪਿੰਡ ਟੈਂਕੀ ਉੱਤੇ ਇੰਦਰਜੀਤ ਸਿੰਘ ਮਾਨਸਾ ਦੁਆਰਾ ਧਰਨਾ ਲਗਾਤਾਰ ਜਾਰੀ ਹੈ। ਮਨਪ੍ਰੀਤ ਸਿੰਘ ਮੋਗਾ ਦੀ ਨੁਮਾਇੰਦਗੀ ਹੇਠ ਧਰਨਾ ਅੱਜ 119 ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਜ਼ਿਲ੍ਹਾ ਪ੍ਰਧਾਨ ਪੰਕਜ ਬਾਬੂ, ਜਨਰਲ ਸਕੱਤਰ ਰੁਪਿੰਦਰ ਸਿੰਘ, ਪ੍ਰੈਸ ਸਕੱਤਰ ਵਿਪਨ ਕੁਮਾਰ, ਕਮਲਜੀਤ ਸਿੰਘ ਸੁਲਤਾਨਪੁਰ ਲੋਧੀ ਬਲਾਕ ਪ੍ਰਧਾਨ  ਨੇ ਪ੍ਰੈਸ ਦੇ ਨਾਂ ਇੱਕ ਬਿਆਨ ਜਾਰੀ ਕਰਦਿਆਂ  ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵੱਡਾ ਧੋਖਾ ਕੀਤਾ। ਮੁੱਖ ਮੰਤਰੀ ਪੰਜਾਬ ਚੌਥੀ ਵਾਰ ਮੀਟਿੰਗ ਕਰਨ ਤੋਂ ਭੱਜਿਆ ਹੈ। ਸਾਡੀ ਪਟਿਆਲਾ ਪ੍ਰਸ਼ਾਸਨ ਵਲੋਂ ਮੀਟਿੰਗ ਫਿਕਸ ਕਰਵਾਈ ਗਈ ਪਰ ਪਹਿਲਾਂ ਤਾਂ ਬਿਨਾਂ ਕਾਰਨ ਦੱਸੇ ਹੀ ਰਬ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਰਹੀ ਪਰ ਲੰਘੀ 4 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣੀ ਤਹਿ ਹੋਈ ਸੀ ਪਰ ਮੁੱਖ ਮੰਤਰੀ ਆਪ ਨਾ ਆ ਕੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਅਤੇ ਅਮਨ ਅਰੋੜਾ ਕੈਬਨਿਟ ਮੰਤਰੀ ਨਾਲ ਕਰਵਾਈ।ਪਰ ਇਸ ਮੀਟਿੰਗ ਨੂੰ ਇਕ ਟਾਈਮ ਪਾਸ ਮੀਟਿੰਗ ਕਹਿ ਸਕਦੇ ਹਾਂ।
ਆਗੂਆਂ ਨੇ ਦੱਸਿਆ ਕਿ ਆਉਣ ਵਾਲੀ 14 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਪੰਜਾਬ ਪੱਧਰ ਤੇ ਵੱਡੇ ਰੂਪ ਵਿਚ ਰੈਲੀ ਕਰਾਗੇ , ਉਥੇ ਗੁਪਤ ਅੈਕਸ਼ਨ ਵੀ ਕੀਤੇ ਜਾਣਗੇ ਜਿਸ ਦਾ ਜਾਨੀ ਤੇ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇੰਦਰਜੀਤ ਸਿੰਘ ਮਾਨਸਾ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਡਟਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਜਾਇਜ ਅਤੇ ਹੱਕੀ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ।।ਪੰਜਾਬ ਸਰਕਾਰ ਜਿੰਨਾ ਜ਼ਿਆਦਾ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰਦੀ ਰਹੇਗੀ, ਸੰਘਰਸ਼ ਵੀ ਦਿਨੋਂ ਦਿਨ ਤਿੱਖਾ ਹੁੰਦਾ ਰਹੇਗਾ। ਆਉਣ ਵਾਲੇ ਦਿਨਾਂ ਵਿੱਚ  ਕੋਈ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਥਾਂ ਥਾਂ ਘੇਰਿਆ ਜਾਵੇਗਾ। ਕਿਸੇ ਵੀ ਮੰਤਰੀ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਪਹਿਲਾਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ ਜਿਸਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਦੇਣ ਜਾ ਰਹੇ ਹਾਂ।ਇਸ ਸਮੇਂ ਜਿਲ੍ਹਾ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਪੰਕਜ ਬਾਬੂ,ਪ੍ਰੈੱਸ ਸਕੱਤਰ ਵਿਪਨ ਕੁਮਾਰ,ਜਨਰਲ ਸਕੱਤਰ ਰੁਪਿੰਦਰ ਸਿੰਘ ,ਕਮਲਜੀਤ ਸਿੰਘ ਸੁਲਤਾਨਪੁਰ ਲੋਧੀ,  ਮਨਜੀਤ ਸਿੰਘ ਭੁਲੱਥ, ਮੋਹਨ ਸਿੰਘ, ਸਰਬਜੀਤ ਸਿੰਘ, ਰਜੀਵ ਕੁਮਾਰ ਸੁਲਤਾਨਪੁਰ ਲੋਧੀ, ਅਕਵਿੰਦਰ ਕੌਰ ਫਗਵਾੜਾ, ਰਵਨੀਤ ਕੌਰ ਭੁਲੱਥ ਅਮਨਦੀਪ ਕੌਰ,ਰਾਜਵਿੰਦਰ ਕੌਰ, ਦਿਲਜੀਤ ਕੌਰ,ਕੁਲਵਿੰਦਰ ਕੌਰ ਆਗੂ ਅਤੇ ਹੋਰ ਲੇਡੀਜ਼ ਟੀਚਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਰਸਾਤ ਦੇ ਪਾਣੀ ਨੂੰ ਬਚਾਉਣ ਲਈ ਗਰੀਨ ਪੈਸ਼ਨ ਕਲੱਬ ਅੱਗੇ ਆਇਆ
Next articleਜੋਨਲ ਯੂਥ ਫੈਸਟੀਵਲ ਵਿੱਚ ਮਿੱਠੜਾ ਕਾਲਜ ਬਣਿਆ ਫਸਟ ਰਨਰ ਅਪ