ਐੱਚ1ਬੀ: ਬਾਇਡਨ ਨੇ ਟਰੰਪ ਪ੍ਰਸ਼ਾਸਨ ਦੇ ਨੇਮਾਂ ਨੂੰ ਲਾਗੂ ਕਰਨ ’ਤੇ ਲਾਈ ਰੋਕ, ਹਾਲ ਦੀ ਘੜੀ ਲਾਟਰੀ ਪ੍ਰਬੰਧ ਰਹੇਗਾ ਜਾਰੀ

ਵਾਸ਼ਿੰਗਟਨ (ਸਮਾਜ ਵੀਕਲੀ) : ਬਾਇਡਨ ਪ੍ਰਸ਼ਾਸਨ ਨੇ ਟਰੰਪ ਸਰਕਾਰ ਦੀ ਐੱਚ-1ਬੀ ਵੀਜ਼ਾ ਨਾਲ ਜੁੜੀ ਪਾਲਿਸੀ ਨੂੰ ਲਾਗੂ ਕਰਨ ਦੇ ਅਮਲ ’ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਲਈ ਵਰਕ ਵੀਜ਼ਾ ਹਾਸਲ ਕਰਨ ਦਾ ਲਾਟਰੀ ਪ੍ਰਬੰਧ 31 ਦਸੰਬਰ 2021 ਤੱਕ ਜਾਰੀ ਰਹੇਗਾ। ਬਾਇਡਨ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਨਾਲ ਇਮੀਗ੍ਰੇਸ਼ਨ ਏਜੰਸੀ ਨੂੰ ਰਜਿਸਟਰੇਸ਼ਨ ਪ੍ਰਬੰਧ ਵਿਚਲੀਆਂ ਤਰਮੀਮਾਂ ਨੂੰ ਵਿਕਸਤ, ਟੈਸਟ ਤੇ ਲਾਗੂ ਕਰਨ ਲਈ ਵਧੇਰੇ ਸਮਾਂ ਮਿਲ ਜਾਵੇਗਾ।

Previous articleਕਿਸਾਨਾਂ ਦਾ ਸ਼ਾਂਤੀਪੂਰਨ ਅੰਦੋਲਨ ਵਧ-ਫੁੱਲ ਰਹੀ ਜਮਹੂਰੀਅਤ ਦਾ ਪ੍ਰਮਾਣ: ਅਮਰੀਕਾ
Next articleਕਿਸਾਨਾਂ ਦੇ ਮੁੱਦੇ ’ਤੇ ਚਰਚਾ ਬਾਰੇ ਵਿਚਾਰ ਕਰ ਰਹੀ ਹੈ ਬਰਤਾਨਵੀ ਸੰਸਦ