ਕੁੰਭਕਰਨੀ ਦੀ ਨੀਂਦ ਸੁੱਤੀ ਪਈ ਵਿਧਾਇਕ ਅਤੇ ਉਸਦੀ ਸਰਕਾਰ ਨੂੰ 15 ਨੂੰ ਜਗਾਵਾਂਗੇ – ਪਬਵਾਂ/ ਸੰਧੂ / ਗੁਰਕਮਲ

ਸ਼ਹਿਰ ਅਤੇ ਇਲਾਕੇ ਦੇ ਵਸਨੀਕ ਸਰਗਰਮੀ ਨਾਲ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ – ਮੋਰਚਾ ਆਗੂ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –  ਸਰਕਾਰੀ ਸਕੂਲ ਬਚਾਓ ਮੋਰਚਾ ਨੂਰਮਹਿਲ ਦੇ ਸਿਪਾਸਿਲਾਰਾਂ ਦਾ ਧਰਨਾ ਅੱਜ 29ਵਾਂ ਦਿਨ ਪਾਰ ਕਰ ਗਿਆ। ਪੰਜਾਬ ਦੇ ਕੋਨੇ ਕੋਨੇ ਤੋਂ ਸਕੂਲ ਬਣਾਉਣ ਦੇ ਹਾਮੀਦਾਰ ਜਥਿਆਂ ਦੇ ਰੂਪ ਵਿੱਚ ਧਰਨਾ ਸਥਾਨ ‘ਤੇ ਪਹੁੰਚ ਰਹੇ ਹਨ ਪਰ 6 ਕਿਲੋਮੀਟਰ ਦੀ ਦੂਰੀ ‘ਤੇ ਵਸਦੀ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਹੁਣ ਉਹ ਜਗ੍ਹਾ ਨਹੀਂ ਦਿਸਦੀ ਜਿੱਥੇ ਖੜ੍ਹਕੇ ਦਮਦਾਰ ਆਵਾਜ਼ ਵਿੱਚ ਵਾਅਦਾ ਕੀਤਾ ਸੀ ਕਿ ਲੜਕਿਆਂ ਦਾ ਸੀਨੀਅਰ ਸੈਕੰਡਰੀ ਸਕੂਲ ਪਹਿਲ ਦੇ ਆਧਾਰ ‘ਤੇ ਬਣਾਵਾਂਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪਬਵਾਂ, ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨਿਰਧੜਕ ਜ਼ਿਲ੍ਹਾ ਆਗੂ ਗੁਰਕਮਲ ਸਿੰਘ ਨੇ ਭਰੇ ਰੋਹ ਭਰੇ ਲਹਿਜੇ ਵਿੱਚ ਕਹੇ। ਉਹਨਾਂ ਕਿਹਾ ਕਿ ਨਿਰਮਾਣ ਅਧੀਨ ਸਕੂਲ ਬਣਵਾਉਣਾ ਪੰਜਾਬ ਸਰਕਾਰ ਦਾ ਪਹਿਲਾ ਫਰਜ਼ ਅਤੇ ਧਰਮ ਹੈ। ਅਸੀਂ ਸੁੱਤੀ ਪਈ ਸਰਕਾਰ ਅਤੇ ਉਸਦੀ ਵਿਧਾਇਕ ਨੂੰ ਜਗਾਉਣ ਦਾ ਉਪਰਾਲਾ ਕਰ ਰਹੇ ਹਾਂ। ਸਾਡਾ ਇਹ ਉਪਰਾਲਾ ਸਰਬੱਤ ਦੇ ਭਲੇ ਵਾਸਤੇ ਹੈ। ਉਹਨਾਂ ਕਿਹਾ ਕਿ ਲੰਘੇ ਦਿਨ ਕੀਤੇ ਗਏ ਪੁੱਤਲਾ ਫੂਕ ਪ੍ਰਦਰਸ਼ਨ ਤੋਂ ਆਸ ਸੀ ਕਿ ਹਲਕਾ ਵਿਧਾਇਕ ਕੁੰਭਕਰਨੀ ਨੀਂਦ ਤੋਂ ਜਾਗੇਗੀ ਪਰ ਉਹਨਾਂ ਦੀ ਗੈਰ ਜਿੰਮੇਵਾਰੀ ਨੂੰ ਭਾਂਪਦਿਆਂ ਹੁਣ ਜ਼ੋਰਦਾਰ ਪ੍ਰਦਰਸ਼ਨ ਉਹਨਾਂ ਦੇ ਨਿਵਾਸ ਅਸਥਾਨ ‘ਤੇ ਕੀਤਾ ਜਾਵੇਗਾ। ਉਕਤ ਆਗੂਆਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਨੂੰ ਲੋਕਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਧਰਨੇ ਤੇ ਪਹੁੰਚੇ ਆਗੂਆਂ ਦਾ ਮੋਰਚੇ ਦੇ ਕਨਵੀਨਰ ਅਤੇ ਸਮਾਜਸੇਵੀ ਬਾਲ ਕ੍ਰਿਸ਼ਨ ਬਾਲੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।ਉਕਤ ਆਗੂਆਂ ਨੇ ਨੂਰਮਹਿਲ ਅਤੇ ਇਲਾਕੇ ਦੇ ਵਸਨੀਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਜ਼ੋਰਦਾਰ ਰੋਸ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ 15 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਨਿਰਮਾਣ ਅਧੀਨ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਨੂਰਮਹਿਲ ਦੀ ਇਮਾਰਤ ਅੱਗੇ ਇਕੱਠੇ ਹੋਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article4 Americans killed in Israel attacks, with toll expected to rise: Report
Next articleਬਰਸਾਤ ਦੇ ਪਾਣੀ ਨੂੰ ਬਚਾਉਣ ਲਈ ਗਰੀਨ ਪੈਸ਼ਨ ਕਲੱਬ ਅੱਗੇ ਆਇਆ