ਗਰੀਨ ਦੀਵਾਲੀ

(ਸਮਾਜ ਵੀਕਲੀ)

“ਵੀਰੇ–ਵੀਰੇ ਅੱਜ ਆਪਾਂ ਪਟਾਕੇ ਲੈਣ ਜਾਂਵਾਂਗੇ, ਡੈਡੀ ਜੀ ਆਉਣ ਵਾਲੇ ਹੀ ਹਨ”। “ਨਹੀਂ ਨਿੱਕੂ ਤੂੰ ਹੀ ਜਾਂਵੀਂ –ਮੈਂ ਨੀ ਪਟਾਕੇ ਚਲਾਉਣੇ ਇਸ ਵਾਰ।ਇਸ ਵਾਰ ਤਾਂ ਮੈਂ ਗ੍ਰੀਨ ਦੀਵਾਲੀ ਮਨਾਵਾਂਗਾ”। “ਗਰੀਨ ਦੀਵਾਲੀ–ਉਹ ਕੀ ਹੁੰਦੀ ਹੈ ਵੀਰੇ”? “ਸਾਡੇ ਅਧਿਆਪਕ ਜੀ ਨੇ ਸਾਨੂੰ ਅੱਜ ਵਾਤਾਵਰਣ ਵਿਸ਼ੇ ਵਾਰੇ ਬਹੁਤ ਕੁਝ ਸਮਝਾਇਆ ਹੈ,ਖਾਸ ਕਰ ਕੇ ਦੀਵਾਲੀ ਨੂੰ ਲੈਕੇ। ਉਹਨਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਦੇਸ਼ ਵਿੱਚ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਸੜ ਕੇ ਸੁਆਹ ਹੋ ਜਾਂਦੀ ਹੈ, ਜਿੱਥੇ ਇਕ ਪਾਸੇ ਪੈਸੇ ਤੇ ਸਿਹਤ ਦੀ ਬਰਵਾਦੀ ਤਾਂ ਹੁੰਦੀ ਹੀ ਹੈ,ਦੂਜੇ ਪਾਸੇ ਹਵਾ ਤੇ ਆਵਾਜ਼ ਪਰਦੂਸ਼ਣ ਨਾਲ ਲੱਖਾਂ ਜੀਵ ਜੰਤੂ ਮਰ ਜਾਂਦੇ ਹਨ।

ਧੂੰਏਂ ਨਾਲ ਸਾਹ ਦੇ ਰੋਗੀਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ”। “ਅੱਛਾ ਵੀਰੇ–ਫੇਰ ਤਾਂ ਤੇਰੇ ਦੋਸਤਾਂ ਨੇ ਵੀ ਇਸ ਵਾਰ ਪਟਾਕੇ ਚਲਾਉਣ ਨਹੀਂ ਆਉਣਾ ਅਪਣੇ ਘਰ”।” ਦੋਸਤ ਤਾਂ ਆਉਂਣਗੇ, ਪਟਾਕੇ ਚਲਾਉਣ ਨਹੀਂ ਸਗੋਂ ਬੂਟੇ ਲਾਉਣ। ਸਾਡੇ ਅਧਿਆਪਕ ਜੀ ਨੇ ਕਲਾਸ ਵਿੱਚ ਇੱਕ ਇੱਕ ਪਿੰਡ ਦੇ ਬੱਚਿਆਂ ਦਾ ਗਰੁੱਪ ਬਣਾ ਦਿੱਤਾ ਹੈ ਕਿ ਉਹ ਦੋ ਦੋ ਛਾਂ ਦਾਰ ਬੂਟੇ ਅਪਣੇ ਅਪਣੇ ਪਿੰਡ, ਖਾਲੀ ਜਗ੍ਹਾ ਤੇ ਜ਼ਰੂਰ ਲਗਾਉਂਣ ਤੇ ਇੱਕ ਬੂਟਾ ਅਪਣੇ ਘਰ ਦੇ ਵਿਹੜੇ ਵਿਚ ਲਾਕੇ ਉਸਦੀਆਂ ਫੋਟੋਆਂ ਸਕੂਲ ਗਰੁੱਪ ਵਿਚ ਪਾ ਦੇਣ।

ਜਿਹੜੀ ਫੋਟੋ ਉੁਹਨਾਂ ਨੂੰ ਚੰਗੀ ਲੱਗੇਗੀ ਉਸਨੂੰ ਪ੍ਰਾਈਜ਼ ਦਿੱਤਾ ਜਾਵੇਗਾ”। ” ਫੇਰ ਵੀਰੇ ਤੈਨੂੰ ਪ੍ਰਾਈਜ਼ ਮਿਲੇਗਾ –ਹਣਾ”! “ਹਾਂ– ਆਪਾਂ ਇਸ ਵਾਰ ਪਾਣੀ ਨਾਲ ਜਲਣ ਵਾਲੇ ਦੀਵੇ ਲੈਕੇ ਆਵਾਂਗੇ ਤੇ ਘਰ ਨੂੰ ਸਜਾਵਾਂਗੇ। ਨਾ ਤੇਲ ਦਾ ਖ਼ਰਚ ਨਾ ਬਿਜਲੀ ਦਾ”। ” ਪਾਣੀ ਵਿਚ ਵੀ ਦੀਵੇ ਬਲਦੇ ਨੇ ਕੋਈ”! “ਹਾਂ ਇਸ ਵਾਰ ਬਾਜ਼ਾਰ ਵਿਚ ਅਜਿਹੇ ਦੀਵੇ ਵਿਕ ਰਹੇ ਹਨ”।

” ਵੀਰੇ ਡੈਡੀ ਜੀ ਆ ਗੲੇ–ਡੈਡੀ ਜੀ ਵੀਰਾ ਕਹਿੰਦਾ ਕਿ ਇਸ ਵਾਰ ਪਟਾਕੇ ਨਹੀਂ ਚਲਾਉਣੇ, ਉਸਦੇ ਅਧਿਆਪਕ ਜੀ ਨੇ ਦੱਸਿਆ ਹੈ ਕਿ ਇਸ ਨਾਲ ਪ੍ਰਦਸ–ਕੀ ਵੀਰੇ ਕੀ ਹੁੰਦਾ ਹੈ—।” ” ਪਰਦੂਸ਼ਣ ਫੈਲਦਾ ਹੈ–ਵਾਤਾਵਰਣ ਦੂਸ਼ਿਤ ਹੁੰਦਾ ਹੈ”। “ਹਾਂ ਇਹੀ—ਨਾਲੇ ਵੀਰਾ ਕਹਿੰਦਾ ਕਿ ਬਾਜ਼ਾਰ ਵਿਚ ਪਾਣੀ ਵਿੱਚ ਬਲਣ ਵਾਲੇ ਦੀਵੇ ਆਏ ਹਨ”।

” ਹਾਂ ਬੇਟਾ ਮੈਂ ਵੀ ਸੁਣਿਆ ਕਿ ਦੀਵੇ ਪਾਣੀ ਵਿਚ ਬਲਦੇ ਹਨ, ਮੈਂ ਤਾਂ ਬਹੁਤ ਖੁਸ਼ ਹਾਂ ਕਿ ਤੁਹਾਡੇ ਅਧਿਆਪਕ ਜੀ ਨੇ ਪਟਾਕੇ ਚਲਾਉਣ ਤੋਂ ਮਨਾ ਕੀਤਾ ਹੈ। ਤੇਰਾ ਵੀਰਾ ਠੀਕ ਕਹਿੰਦਾ ਹੈ ਕਿ ਪਟਾਕਿਆਂ ਨਾਲ ਬਹੁਤ ਪ੍ਰਦੁਸ਼ਣ ਫੈਲਦਾ ਹੈ”। ” ਫੇਰ ਡੈਡੀ ਜੀ ਚੱਲੀਏ ਬਾਜ਼ਾਰ ਪਾਣੀ ਵਾਲੇ ਦੀਵੇ ਲੈਣ”। ਹਾਂ ਹਾਂ ਚੱਲੋ, ਜਿੰਨ੍ਹੇ ਮਰਜੀ ਪਾਣੀ ਵਾਲੇ ਦੀਵੇ ਲੈ ਲਿਓ”।
ਤਿੰਨੇ ਬਾਜ਼ਾਰ ਵੱਲ ਟੁਰ ਪੈਂਦੇ ਹਨ—-!

ਸੂਰੀਆ ਕਾਂਤ ਵਰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਜਾ ਦਲੀਪ ਸਿੰਘ ਅਤੇ ਵਿਰਾਸਤੀ ਨਿਸ਼ਾਨੀਆਂ
Next articleਆਓ ਦੀਵਾਲੀ ਕੁਝ ਇਸ ਤਰ੍ਹਾਂ ਮਨਾਈਏ