ਫਿਲੌਰ ‘ਚ ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ 4-5-6 ਨੂੰ – ਸੇਵਾਦਾਰ ਸ਼ੰਭੂ ਰਾਮ ਜੀਫਿਲੌਰ ‘ਚ ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ 4-5-6 ਨੂੰ – ਸੇਵਾਦਾਰ ਸ਼ੰਭੂ ਰਾਮ ਜੀ

ਜਲੰਧਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਵਿਸ਼ਵ ਪ੍ਰਸਿੱਧ ਫ਼ਕੀਰ ਸਾਈਂ ਲੋਕ ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 4-5-6 ਸਤੰਬਰ 2021 ਨੂੰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਸ੍ਰੀ ਸ਼ੰਭੂ ਰਾਮ ਜੀ ਦਰਬਾਰ ਮਈਆ ਭਗਵਾਨ ਅਤੇ ਸਮੂਹ ਸਾਧ ਸੰਗਤ ਫਿਲੌਰ ਵੱਲੋਂ ਜਾਰੀ ਪੋਸਟਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਇਸ ਤੋਂ ਇਲਾਵਾ ਛਿੰਝ ਮੇਲਾ ਦਰਬਾਰ ਨੌਗੱਜਾ ਪੀਰ 8 ਸਤੰਬਰ ਨੂੰ ਗੰਨਾ ਪਿੰਡ ਵਿਖੇ ਹੋਵੇਗਾ । ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ ਫਿਲੌਰ ਵਿਖੇ ਹਰ ਸਾਲ ਦੀ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਵਾਇਆ ਜਾਵੇਗਾ ।

ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਤਸ਼ਰੀਫ ਲਿਆਉਣ ਵਾਲੀਆਂ ਸੰਗਤਾਂ ਨੂੰ ਕਿਹਾ ਗਿਆ ਹੈ ਕਿ ਉਹ ਲੋਕ ਹੀ ਸ਼ਾਮਲ ਹੋਣ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਲੱਗੀ ਹੋਵੇ ਅਤੇ ਨੈਗੇਟਿਵ ਰਿਪੋਰਟ ਕੋਲ ਹੋਵੇ । ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਮੇਲੇ ਦਾ ਆਨਲਾਈਨ ਘਰ ਬੈਠ ਕੇ ਆਨੰਦ ਲੈਣ ਦਾ ਸੁਨੇਹਾ ਹੈ । ਇਸ ਮੇਲੇ ਵਿੱਚ ਪੰਜਾਬ ਭਰ ਤੋਂ ਦਰਬਾਰੀ ਮਹਾਂਪੁਰਸ਼ ਅਤੇ ਪ੍ਰਸਿੱਧ ਕੱਵਾਲ ਨਕਾਲ ਅਤੇ ਪੰਜਾਬੀ ਕਲਾਕਾਰ ਹਰ ਸਾਲ ਦੀ ਤਰ੍ਹਾਂ ਹਾਜ਼ਰੀਆਂ ਭਰਦੇ ਰੱਬੀ ਜੋਤ ਮਈਆ ਭਗਵਾਨ ਜੀ, ਬਾਬਾ ਜੁੰਮੇ ਸ਼ਾਹ ਜੀ, ਨਿੰਮੋ ਸਰਕਾਰ ਅਤੇ ਹੋਰ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦ੍ਰਿਸ਼- ਗੁਰੂਦੁਆਰਾ ਕਮੇਟੀ ਦੀ ਚੋਣ ?
Next articleਗੁਰਦੁਆਰਾ ਹਰਿਸੰਗਤ ਸਾਹਿਬ ਸਨੌਰ ਵਿਖੇ ਮਹਾਨ ਕੀਰਤਨ ਦਰਬਾਰ 29 ਨੂੰ – ਸੰਤ ਬਾਬਾ ਹਰਦੇਵ ਸਿੰਘ