HOME ਗ੍ਰਾਮ ਪੰਚਾਇਤ ਮੱਲ੍ਹਾ ਨੇ ਨਵੇਂ ਸਰਕਾਰੀ ਰਾਸਨ ਡੀਪੂ ਦੀ ਕੀਤੀ

ਗ੍ਰਾਮ ਪੰਚਾਇਤ ਮੱਲ੍ਹਾ ਨੇ ਨਵੇਂ ਸਰਕਾਰੀ ਰਾਸਨ ਡੀਪੂ ਦੀ ਕੀਤੀ

1
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ  ਗੁਰੀ:-  ਮੰਗ-ਗ੍ਰਾਮ ਪੰਚਾਇਤ ਮੱਲ੍ਹਾ ਦੀ ਇਕ ਵਿਸ਼ੇਸ ਮੀਟਿੰਗ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਦੀ ਪ੍ਰਧਾਨਗੀ ਹੇਠ ਪਿੰਡ ਮੱਲ੍ਹਾ ਵਿਖੇ ਹੋਈ।ਇਸ ਮੀਟਿੰਗ ਵਿਚ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪਿੰਡ ਦੇ ਆਮ ਲੋਕਾ ਨੇ ਭਾਗ ਲਿਆ ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪਿੰਡ ਮੱਲ੍ਹਾ ਦੀ ਕੁੱਲ ਅਬਾਦੀ ਲਗਭਗ 5450 ਦੇ ਕਰੀਬ ਹੈ, 4013 ਵੋਟਰ ਅਤੇ ਲਗਭਗ 690 ਸਰਕਾਰੀ ਰਾਸਨ ਕਾਰਡ ਧਾਰਕ ਹਨ ਪਰ ਪਿੰਡ ਮੱਲ੍ਹਾ ਵਿਚ ਸਿਰਫ ਇੱਕ ਹੀ ਸਰਕਾਰੀ ਰਾਸਨ ਡੀਪੂ ਹੈ।ਜਿਸ ਤੋ ਪਿੰਡ ਵਾਸੀਆ ਨੂੰ ਸਰਕਾਰੀ ਰਾਸਨ ਮਿਲਦਾ ਹੈ।ਉਨ੍ਹਾ ਕਿਹਾ ਕਿ ਜਦੋ ਵੀ ਕੋਈ ਖਪਤਕਾਰ ਸਰਕਾਰੀ ਰਾਸਨ ਲੈਣ ਲਈ ਜਾਦਾ ਹੈ ਤਾਂ ਉਸ ਨੂੰ ਤਿਨ ਤੋ ਚਾਰ ਗੇੜੇ ਮਾਰਨੇ ਪੈਦੇ ਹਨ ਪਹਿਲੇ ਗੇੜੇ ਡੀਪੂ ਹੋਲਡਰ ਟੋਕਨ ਦਿੰਦਾ ਹੈ ਅਤੇ ਦੂਜੇ ਜਾਂ ਤੀਜੇ ਗੇੜੇ ਵਿਚ ਖਪਤਕਾਰ ਨੂੰ ਸਰਕਾਰੀ ਰਾਸਨ ਮਿਲਦਾ ਹੈ।ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿਚ ਤਿੰਨ ਤੋ ਚਾਰ ਸਰਕਾਰੀ ਰਾਸਨ ਡੀਪੂ ਹੋਣੇ ਚਾਹੀਦੇ ਹਨ ਤਾਂ ਜੋ ਪਿੰਡ ਦੇ ਕਾਰਡ ਧਾਰਕਾ ਨੂੰ ਘੰਟਿਆ ਬੱਦੀਲਾਇਨਾ ਵਿਚ ਨਾ ਖੜ੍ਹਨਾ ਪਵੇ।ਉਨ੍ਹਾ ਕਿਹਾ ਕਿ ਕਾਨੂੰਨ ਅਨੁਸਾਰ 230 ਕਾਰਡ ਧਾਰਕਾ ਲਈ ਇੱਕ ਸਰਕਾਰੀ ਰਾਸਨ ਡੀਪੂ ਹੋਣਾ ਚਾਹੀਦਾ ਹੈ ਜਦਕਿ ਪਿੰਡ ਮੱਲ੍ਹਾ ਵਿਚ ਤਾਂ ਲਗਭਗ 690 ਕੁੱਲ ਕਾਰਡ ਧਾਰਕ ਹਨ।ਉਨ੍ਹਾ ਕਿਹਾ ਕਿ ਇਹ ਮਤਾ ਅਸੀ ਪੰਚਾਇਤ ਸੈਕਟਰੀ ਨਿਰਮਲ ਸਿੰਘ ਰਾਹੀ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ ਅਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਨਵੇ ਚਾਰ ਹੋਰ ਸਰਕਾਰੀ ਰਾਸਨ ਡੀਪੂ ਹੋਲਡਰਾ ਨੂੰ ਲਾਇਸੰਸ ਜਾਰੀ ਕੀਤੇ ਜਾਣ।ਇਸ ਮੌਕੇ ਉਨ੍ਹਾ ਨਾਲ ਪੰਚ ਗੁਰਚਰਨ ਸਿੰਘ ਚੰਨਾ ਮੱਲ੍ਹਾ,ਪੰਚ ਬਿੱਕਰ ਸਿੰਘ,ਪੰਚ ਜਗਤਾਰ ਸਿੰਘ ਲਾਇਨਮੈਨ,ਪੰਚ ਨਿਰਮਲ ਸਿੰਘ, ਸੂਬੇਦਾਰ ਜਸਵੰਤ ਸਿੰਘ ਸਿਵੀਆ, ਰਣਜੀਤ ਸਿੰਘ ਸਿਵੀਆ,ਸਤਨਾਮ ਸਿੰਘ ਕਲੇਰ ਮੰਡੀਲਾ ਵਾਲੇ,ਬਲਦੇਵ ਸਿੰਘ ਸਿੱਧੂ,ਪੱਤਰਕਾਰ ਕੌਸ਼ਲ ਮੱਲ੍ਹਾ, ਆਗੂ ਰਜਿੰਦਰ ਸਿੰਘ ਗਾਗਾ ਮੱਲ੍ਹਾ,ਪ੍ਰਧਾਨ ਗੁਰਦੇਵ ਸਿੰਘ  ਮੱਲ੍ਹਾ,ਪ੍ਰਧਾਨ ਕੁਲਦੀਪ ਸਿੰਘ ਗੋਗਾ,ਇੰਦਰਪਾਲ ਸਿੰਘ,ਭੋਲਾ ਸਿੰਘ,ਜੋਧਾ ਸਿੰਘ,ਡਾ:ਪਾਲੀ ਮੱਲ੍ਹਾ,ਬੱਬੂ ਮੱਲ੍ਹਾ, ਛਿੰਦਾ ਸਿੰਘ,ਹਰਪਾਲ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੱਛੂਆਂ ਟੋਲ ਪਲਾਜ਼ਾ ’ਤੇ ਫਾਸਟੈਗ ਨੂੰ ਲੈ ਕੇ ਜ਼ਬਰਦਸਤ ਹੰਗਾਮਾ, ਪੁਲਿਸ ਪਹੁੰਚਣ ਤੋਂ ਬਾਅਦ ਕਾਰ ਸਵਾਰਾਂ ਨੇ ਮੁਆਫੀ ਮੰਗ ਕੇ ਛੁਡਾਈ ਆਪਣੀ ਜਾਨ
Next articleਪੰਥ ਦਾ ਗਦਾਰ ਸੁਖਬੀਰ ਬਾਦਲ-ਸਰਪੰਚ ਪਾਲੀ ਡੱਲਾ