ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਜਦੋਂ ਵੀ ਪੰਜਾਬੀਆਂ ਅਤੇ ਸਿੱਖਾਂ ਦਾ ਘਾਣ ਹੋਇਆ ਸਭ ਤੋਂ ਵੱਧ ਬਾਦਲ ਪਰਿਵਾਰ ਵੱਲੋਂ ਕੀਤਾ ਗਿਆ,ਸਿੱਖਾਂ ਨਾਲ ਧੋਖੇ ‘ਚ ਇਸ ਬਾਦਲ ਪਰਿਵਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੋਇਆ ਹੈ।ਇਸ ਪਰਿਵਾਰ ਵੱਲੋਂ ਆਪਣੇ ਸੁਆਰਥ ਲਈ ਪੰਜਾਬ ਨੂੰ ਬਰਬਾਦ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ,ਅੱਜ ਇਹ ਪੰਥ ਦਰਦੀ ਬਣਦੇ ਫਿਰਦੇ ਹਨ।ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸਿਰੇ ਤੋਂ ਨਿਕਾਰਿਆ ਹੋਇਆ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਸੈਕਟਰੀ ਗੋਪਾਲ ਸਿੰਘ ਪਾਲੀ ਸਰਪੰਚ ਡੱਲਾ ਵੱਲੋਂ ਅੱਜ ਪਿੰਡ ਡੱਲਾ ਵਿਖੇ ਸੁਖਬੀਰ ਬਾਦਲ ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਸਬੰਧੀ ਪੋਸਟਰ ਜਾਰੀ ਕਰ ਸਮੇਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਵੱਲੋਂ ਕੀਤੇ ਹੋਏ ਗੁਨਾਹ ਮੰਨ ਕੇ ਆਇਆ,ਜਿਸ ਨੇ ਸਮੂਹ ਸੰਗਤਾਂ ਦੀ ਹਾਜ਼ਰੀ ‘ਚ ਮੰਨਿਆ ਕਿ ਉਨ੍ਹਾਂ ਵੱਲੋਂ ਇਨਸਾਫ਼ ਮੰਗਦੇ ਸਿੱਖਾਂ ਤੇ ਗੋਲੀ ਕਾਂਡ, ਕਾਤਲ ਅਫ਼ਸਰਾਂ ਨੂੰ ਤਰੱਕੀਆਂ,ਗੁਰੂਘਰਾਂ ਦੀਆ ਗੋਲਕਾ ਚੋਂ ਲੱਖਾਂ ਦੇ ਇਸ਼ਤਿਹਾਰ, ਸੌਦਾ ਸਾਧ ਨੂੰ ਬਿਨ੍ਹਾ ਮੰਗੇ ਮੁਆਫ਼ੀ ਅਤੇ ਹੋਰ ਬਹੁਤ ਸਾਰੇ ਗੁਨਾਹ ਜੋ ਸਿੱਖ ਸੰਗਤਾਂ ਦੀ ਹਾਜ਼ਰੀ ‘ਚ ਮੰਨੇ ਗਏ।ਉਸ ਸਮੇਂ ਦੀ ਵੀਡੀਓ ਅੱਜ ਵੀ ਸੋਸਲ ਮੀਡੀਆ ਤੇ ਮੌਜੂਦ ਹਨ ਜੇ ਕਿਸੇ ਨੂੰ ਗਲਤ ਜਾਣਕਾਰੀ ਲੱਗਦੀ ਹੈ ਉਹ ਅੱਖਾਂ ਖੋਲ ਕੇ ਦੇਖ ਸਕਦਾ।ਇਨ੍ਹੇ ਗੁਨਾਹ ਕਰਨ ਵਾਲੇ ਨੂੰ ਸੰਗਤਾਂ ਕਦੇ ਵੀ ਮੂੰਹ ਨਹੀਂ ਲਗਾਉਣਗੀਆਂ, ਇਸ ਦੇ ਵਿਰੋਧ ਵਿਚ ਅੱਜ ਪਿੰਡ ਡੱਲਾ ਦੀਆ ਸਾਝੀਆ ਥਾਵਾ ਤੇ ਪੋਸਟਰ ਲਗਾਏ ਗਏ।ਇਸ ਮੌਕੇ ਉਨ੍ਹਾ ਪੰਜਾਬ ਸਰਕਾਰ ਜਿੰਦਾਬਾਦ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਮੁਰਦਾਬਾਦ ਦੇ ਨਾਅਰੇ ਲਾ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਉਨ੍ਹਾ ਨਾਲ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ,ਸਰਪੰਚ ਮੇਜਰ ਸਿੰਘ ਨਵਾਂ ਡੱਲਾ, ਸਵਰਨ ਸਿੰਘ,ਨੰਬਰਦਾਰ ਹਾਕਮ ਸਿੰਘ, ਪ੍ਰੀਤਮ ਸਿੰਘ ਖ਼ਾਲਸਾ,ਜੋਰਾ ਸਿੰਘ ਡੱਲਾ, ਜੋਰ ਸਿੰਘ ਸਿੱਧੂ, ਦਰਸ਼ਨ ਸਿੰਘ, ਗੁਰਚਰਨ ਸਿੰਘ, ਪੰਚ ਜਗਸੀਰ ਸਿੰਘ, ਪੰਚ ਲਾਡੀ ਸਿੰਘ, ਸਰਨਾ ਸਰਾਂ, ਅਮਨ ਸਿੱਧੂ, ਹੈਪੀ ਚਾਹਿਲ, ਮਨਿੰਦਰ ਸਿੰਘ ਚਾਹਿਲ, ਬਲਵੀਰ ਸਿੰਘ ਚਾਹਿਲ, ਗੁਰਨਾਮ ਸਿੰਘ ਗਾਮਾ, ਪੰਚ ਕੁਲਵਿੰਦਰ ਸਿੰਘ ਕਾਲਾ,ਜਸਵੰਤ ਸਿੰਘ ਸਿੱਧੂ, ਦਲਜੀਤ ਸਿੰਘ, ਰਾਣਾ ਪ੍ਰਧਾਨ, ਬਲਵੀਰ ਸਿੰਘ,
ਹਰਵਿੰਦਰ ਸਿੰਘ ਨੀਲਾ,ਕਰਤਾਰ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





