HOME ਅਨਾਜ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦੀ ਸਰਬ ਸੰਮਤੀ ਨਾਲ ਹੋਈ ਚੋਣ

ਅਨਾਜ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦੀ ਸਰਬ ਸੰਮਤੀ ਨਾਲ ਹੋਈ ਚੋਣ

1

  ਰਾਏਕੋਟ,   (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ ) ਅਨਾਜ ਮੰਡੀ ਮਜ਼ਦੂਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਗਿਆਨੀ ਗੁਰਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਸਰਪ੍ਰਸਤੀ ਹੇਠ ਹੋਈ। ਜਿਸ ਵਿੱਚ ਅਨਾਜ ਮੰਡੀ ਮਜਦੂਰ ਯੂਨੀਅਨ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ।ਇਸ ਚੋਣ ਵਿੱਚ ਸਰਬ ਸੰਮਤੀ ਨਾਲ ਬਲਵੀਰ ਸਿੰਘ ਕਾਕਾ ਨੂੰ ਚੇਅਰਮੈਨ,ਦਲੀਪ ਸਿੰਘ ਛਿੱਬਰ ਨੂੰ ਪ੍ਰਧਾਨ,ਡਾਕਟਰ ਨਿਰਭੈ ਸਿੰਘ ਸੈਕਟਰੀ, ਸੁਰਜੀਤ ਸਿੰਘ ਆਂਡਲੂ ਖਜਾਨਚੀ,ਬਲਦੇਵ ਸਿੰਘ ਰਾਜਾ ਨੂੰ ਮੀਤ ਪ੍ਰਧਾਨ ਅਤੇ ਕੇਵਲ ਸਿੰਘ ਨੂੰ ਸਹਾਇਕ ਸੈਕਟਰੀ ਚੁਣਿਆ ਗਿਆ। ਇਸ ਤੋਂ ਇਲਾਵਾ ਚਰਨ ਸਿੰਘ,ਕੁਲਦੀਪ ਸਿੰਘ, ਗਗਨਦੀਪ ਸਿੰਘ ਵਿੱਕੀ, ਸੰਤੋਖ ਸਿੰਘ, ਨਿਰਮਲ ਸਿੰਘ ਤਲਵੰਡੀ,ਬੂਟਾ ਸਿੰਘ ਬਰਮੀ, ਬੂਟਾ ਸਿੰਘ ਰਾਏਕੋਟ ਨੂੰ ਮੈਂਬਰ ਵਜੋਂ ਚੁਣਿਆ ਗਿਆ। ਚੁਣੇ ਗਏ ਅਹੁਦੇਦਾਰਾਂ ਨੇ ਇਹ ਪ੍ਰਣ ਕੀਤਾ ਕਿ ਜੋ ਵੀ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਪ੍ਰਧਾਨ ਦਲੀਪ ਸਿੰਘ ਛਿੱਬਰ ਨੇ ਕਿਸਾਨ ਭਰਾਵਾਂ ਲਈ ਇਹ ਅਪੀਲ ਵੀ ਕੀਤੀ ਕਿ 17% ਨਮੀ ਵਾਲਾ ਝੋਨਾ ਹੀ ਮੰਡੀ ਵਿੱਚ ਲਿਆਂਦਾ ਜਾਵੇ। ਇਸ ਨਾਲ ਜਿੱਥੇ ਕਿਸਾਨਾਂ ਦੇ ਸਮੇਂ ਦੀ ਬਚਤ ਹੋਵੇਗੀ ਉੱਥੇ ਹੀ ਮਜ਼ਦੂਰਾਂ ਉੱਪਰ ਫੋਲਾ-ਫਾਲੀ ਦਾ ਵਾਧੂ ਬੋਝ ਵੀ ਨਹੀਂ ਪਵੇਗਾ। ਇਸ ਮੌਕੇ ਹਰਭਜਨ ਸਿੰਘ,ਹਰਬੰਸ ਸਿੰਘ,ਕੁਲਦੀਪ ਸਿੰਘ,ਅਮਰੀਕ ਸਿੰਘ,ਬਲਵੰਤ ਸਿੰਘ,ਹਰਬੰਸ ਸਿੰਘ,ਦਲਜੀਤ ਸਿੰਘ ਗੱਗੂ,ਰਛਵੀਰ ਸਿੰਘ,ਸੁਰਜੀਤ ਸਿੰਘ, ਜਗਤਾਰ ਸਿੰਘ ਢੋਲਣ, ਜਸਵੰਤ ਸਿੰਘ ਨੋਤੀ, ਹਰਜਿੰਦਰ ਸਿੰਘ, ਗੁਰਬਖਸ਼ ਸਿੰਘ ਫੌਜੀ,ਸਤਨਾਮ ਸਿੰਘ, ਬਲਜਿੰਦਰ ਸਿੰਘ, ਭਿੰਦਰ ਸਿੰਘ ਤੋਂ ਇਲਾਵਾ ਸਮੂਹ ਅਨਾਜ ਮੰਡੀ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਥੋਪੀਆ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ
Next articleਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਜਾਂ ਸਰਬ-ਸਾਝਾ ਤਿਉਹਾਰ – ਦੀਵਾਲੀ