HOME ਸਰਕਾਰ ਦੀ ਲੈਂਡ ਪੂਲਿੰਗ ਨੀਤੀ ਸੂਬੇ ਦੇ ਕਿਸਾਨਾਂ ਨੂੰ ਤਬਾਹ ਕਰਨ ਦੀ...

ਸਰਕਾਰ ਦੀ ਲੈਂਡ ਪੂਲਿੰਗ ਨੀਤੀ ਸੂਬੇ ਦੇ ਕਿਸਾਨਾਂ ਨੂੰ ਤਬਾਹ ਕਰਨ ਦੀ ਸਾਜਿਸ਼-ਲਾਲੀ ਬਾਜਵਾ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਸੂਬੇ ਦੇ ਕਿਸਾਨਾਂ ਨੂੰ ਤਬਾਹ ਕਰਨ ਵਾਲੀ ਨੀਤੀ ਹੈ ਜਿਸ ਕਾਰਨ ਅਕਾਲੀ ਦਲ ਸਰਕਾਰ ਦੀ ਇਸ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ, ਇਹ ਪ੍ਰਗਟਾਵਾ ਜਿਲ੍ਹਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ, ਲਾਲੀ ਬਾਜਵਾ ਵੱਲੋਂ ਇਸ ਸਮੇਂ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਦੀ ਇਸ ਗਲਤ ਪਾਲਿਸੀ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਕੋਲ ਜਮੀਨ ਹੀ ਨਹੀਂ ਬਚੇਗੀ ਤਦ ਦੇਸ਼ ਨੂੰ ਆਨਾਜ ਕਿੱਥੋ ਮਿਲੇਗਾ, ਜਦੋਂ ਫਸਲਾਂ ਨਹੀਂ ਹੋਣਗੀਆਂ ਤਦ ਕਿਸਾਨਾਂ ਦੀ ਜੇਬ੍ਹ ਵਿੱਚ ਪੈਸਾ ਨਹੀਂ ਹੋਵੇਗਾ ਅਤੇ ਇਸ ਦਾ ਬੁਰਾ ਪ੍ਰਭਾਵ ਬਜਾਰ ਉੱਪਰ ਵੀ ਪਵੇਗਾ। ਲਾਲੀ ਬਾਜਵਾ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸਾਨੀ ਨੂੰ ਤਾਂ ਤਬਾਹ ਕਰੇਗੀ ਉੱਥੇ ਨਾਲ ਹੀ ਇਸ ਨਾਲ ਬਜਾਰ ’ਤੇ ਵੀ ਮਾਰੂ ਪ੍ਰਭਾਵ ਪਵੇਗਾ ਇਸ ਲਈ ਇਹ ਮਾਮਲਾ ਇਕੱਲੇ ਕਿਸਾਨਾਂ ਨਾਲ ਜੁੜਿਆ ਹੋਇਆ ਨਹੀਂ ਹੈ ਸਗੋਂ ਇਸ ਨਾਲ ਵਪਾਰੀ ਵਰਗ ਨੂੰ ਵੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਨੀਤੀ ਵਾਪਿਸ ਲੈਣੀ ਚਾਹੀਦੀ ਹੈ। ਇਸ ਮੌਕੇ ਰਾਣਾ ਰਣਵੀਰ ਸਿੰਘ, ਸੰਦੀਪ ਸਿੰਘ ਸੀਕਰੀ, ਸ਼ਮਸ਼ੇਰ ਸਿੰਘ ਭਾਰਦਵਾਜ, ਹਰਿੰਦਰਪਾਲ ਸਿੰਘ ਝਿੰਗੜ,  ਗੁਰਜਿੰਦਰ ਸਿੰਘ ਚੱਕ, ਕੁਲਦੀਪ ਸਿੰਘ ਬੱਬੂ ਬਜਵਾੜਾ, ਨਰਿੰਦਰ ਸਿੰਘ, ਸਤਪਾਲ ਸਿੰਘ ਭੁਲਾਣਾ, ਸੁਖਵਿੰਦਰ ਸਿੰਘ ਰਿਆੜ, ਬਲਰਾਜ ਚੌਹਾਨ, ਜਸਵਿੰਦਰ ਸਿੰਘ ਕਾਲਰਾ,  ਹਰਜੀਤ ਸਿੰਘ ਸੇਠੀ, ਪਰਮਜੀਤ ਸਿੰਘ ਕਲਿਆਣ,  ਸੰਤਵੀਰ ਸਿੰਘ ਬਾਜਵਾ, ਅਜਮੇਰ ਸਿੰਘ ਸਹੇਤਾ, ਮਨਦੀਪ ਸਿੰਘ, ਅਭੀਜੀਤ ਸਿੰਘ ਰੇਹਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਪਿੰਦਰ ਅਟਵਾਲ, ਗੁਰਪ੍ਰੀਤ ਸਿੰਘ ਕੋਹਲੀ, ਹਰਿੰਦਰਪਾਲ ਸਿੰਘ ਝਿੰਗੜ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਨਸ਼ਾ ਨਹੀਂ, ਨਵੀਂ ਰਾਹ ਚਾਹੀਦੀ ਏ”: ਪਿੰਡ ਬੰਬੇਲੀ ਵਿੱਚ ਡਾ. ਚੱਬੇਵਾਲ ਵੱਲੋਂ ਨਸ਼ੇ ਖਿਲਾਫ ਜੰਗ ਦਾ ਐਲਾਨ
Next articleਇੱਕ ਸਰਪੰਚ ਅਤੇ 32 ਪੰਚਾਂ ਦੀਆਂ ਅਸਾਮੀਆਂ ਲਈ ਸਰਬਸੰਮਤੀ 6 ਪਿੰਡਾਂ ਵਿੱਚ ਪੈਣਗੀਆਂ ਵੋਟਾਂ, 27 ਜੁਲਾਈ ਨੂੰ ਵੋਟਾਂ ਤੋਂ ਤੁਰੰਤ ਬਾਅਦ ਹੋਵੇਗੀ ਗਿਣਤੀ