HOME ਗੌਰਮਿੰਟ ਟੀਚਰ ਯੂਨੀਅਨ ਨੇ 100 ਫੀਸਦੀ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ -2027 ਵਿੱਚ...

ਗੌਰਮਿੰਟ ਟੀਚਰ ਯੂਨੀਅਨ ਨੇ 100 ਫੀਸਦੀ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ -2027 ਵਿੱਚ ਲੱਗਣ ਤੇ ਲਿਆ ਸਖਤ ਨੋਟਿਸ

1
ਜਿਲ੍ਹੇ ਦੇ ਸਾਰੇ ਸਕੂਲਾਂ ਨੂੰ  ਪ੍ਰਸ਼ਾਸਨ ਨੇ ਕੀਤਾ ਖਾਲੀ 
 ਸਰਵੇ ਸੈਂਟਰ ਦਾ ਪ੍ਰੰਤੂ ਸੈਂਟਰ ਦਾ ਕੋਈ ਵੀ ਕਰਮਚਾਰੀ ਨਹੀਂ ਲਗਾਇਆ ਗਿਆ ਡਿਊਟੀ ਤੇ – ਵੜੈਚ, ਬੱਧਨ
 ਪਿੰਡਾਂ ਦੀਆਂ ਪੰਚਾਇਤਾਂ ਤੇ ਐਸ ਐਮ ਸੀ ਕਮੇਟੀਆਂ ਕਰਨਗੀਆਂ ਅਧਿਕਾਰੀਆਂ ਦੇ ਦਫਤਰਾਂ ਦਾ ਘੇਰਾਓ
ਕਪੂਰਥਲਾ,  (ਸਮਾਜ ਵੀਕਲੀ)   ( ਵਿਸੇ਼ਸ ਪ੍ਰਤੀਨਿਧ)- ਗੋਰਮਿੰਟ ਟੀਚਰਜ਼ ਯੂਨੀਅਨ ਦੁਆਰਾ ਮਰਦਮਸ਼ੂਮਾਰੀ -2027 ਲਈ ਸਕੂਲਾਂ ਵਿੱਚ ਨਵੇਂ ਦਾਖਲੇ ਤੇ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ 50 ਫੀਸਦੀ ਸਟਾਫ ਦੀ ਡਿਊਟੀ ਮਰਦਮਸ਼ੁਮਾਰੀ- 2027 ਵਿੱਚ ਲਗਾਉਣ ਲਈ ਬੀਤੇ ਦਿਨੀਂ ਡੀ. ਸੀ. ਕਪੂਰਥਲਾ, ਕਮਿਸ਼ਨਰ ਮਿਊਂਸਪਲ ਕਮੇਟੀ, ਏ. ਡੀ. ਸੀ. ਜਨਰਲ ਨੂੰ ਮਿਲ ਕੇ ਮੰਗ ਪੱਤਰ ਸੌਂਪੇ ਗਏ ਸਨ ।  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ ਤੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਕੂਲਾਂ ਦੇ ਸਾਰੇ ਸਟਾਫ ਨੂੰ ਮਰਦਮ ਸ਼ੁਮਾਰੀ- 2027 ਦੀਆਂ ਡਿਊਟੀਆਂ ਵਿੱਚ ਲਗਾ ਦੇਣ ਨਾਲ ਜ਼ਿਲ੍ਹੇ ਦੇ ਸਾਰੇ ਸਕੂਲ ਪੂਰੀ ਤਰ੍ਹਾਂ ਨਾਲ ਖਾਲੀ ਕਰਨ ਅਤੇ ਬੱਚਿਆਂ ਦੀ ਸਿੱਖਿਆ ਦੇ ਵੱਡੇ ਪੱਧਰ ਤੇ ਹੋਏ ਨੁਕਸਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਥੇਬੰਦੀ ਵੱਲੋਂ ਸੰਘਰਸ਼ ਵਿੱਢਣ ਦੀ ਸਖਤ ਚੇਤਾਵਨੀ ਦਿੱਤੀ ਗਈ ਹੈ। ਰਛਪਾਲ ਸਿੰਘ ਵੜੈਚ ਤੇ ਸੁਖਚੈਨ ਸਿੰਘ ਬੱਧਨ ਨੇ ਦੱਸਿਆ ਕਿ ਅਸੀਂ ਮੰਗ ਕੀਤੀ ਸੀ ਕਿ ਹਰ ਵਿਭਾਗ ਵਿੱਚੋਂ ਰੇਸ਼ੋ ਅਨੁਸਾਰ ਸਟਾਫ ਲਗਾਇਆ ਜਾਵੇ। ਕਿਉਂਕਿ ਇਹ ਸਰਵੇ ਕੇਂਦਰ ਸਰਕਾਰ ਦਾ ਹੈ। ਇਸ ਵਿੱਚੋਂ ਕੇਂਦਰ ਸਰਕਾਰ ਦੇ ਕਰਮਚਾਰੀ ਲਗਾਉਣ ਤੋਂ ਬਾਅਦ ਰੇਸ਼ੋ ਅਨੁਸਾਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਡਿਊਟੀ ਤੇ ਲਗਾਏ ਜਾਣ। ਸਕੂਲਾਂ ਵਿੱਚ ਘੱਟੋ ਘੱਟ 50% ਸਟਾਫ ਤਾਂ ਰਹਿਣ ਦਿੱਤਾ ਜਾਵੇ। ਜੋ ਸਟਾਫ ਲਗਾਉਣਾ ਵੀ ਹੈ। ਉਸ ਨੂੰ ੳਸਦੇ ਸਕੂਲ ਜਾਂ ਘਰ ਦੇ ਨਜਦੀਕ ਲਾ ਦਿਉ।ਜਦ ਸ਼ਹਿਰਾਂ ਵਿੱਚ ਵੱਖ ਵੱਖ ਮਹਿਕਮਿਆਂ ਵਿੱਚ ਲੋੜੀਦਾ ਸਟਾਫ ਬੈਠਾ ਹੈ। ਪ੍ਰੰਤੂ ਪ੍ਰਸ਼ਾਸਨ ਦੁਆਰਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਇਸ ਸਰਵੇ ਵਿੱਚ ਬਿਲਕੁਲ ਵੀ ਨਹੀਂ ਲਗਾਇਆ ਗਿਆ, ਤੇ ਪੰਜਾਬ ਸਰਕਾਰ ਦੇ ਵੀ ਬਾਕੀ ਵਿਭਾਗਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਦੇ ਸਾਰੇ ਦੇ ਸਾਰੇ ਅਧਿਆਪਕ ਇਸ ਮਰਦਮ ਸ਼ੁਮਾਰੀ ਵਿੱਚ ਲਗਾ ਕੇ ਲਗਾਤਾਰ ਸਾਰੇ ਸਕੂਲ ਖਾਲੀ ਕਰ ਦਿੱਤੇ ਗਏ  ਹਨ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸ਼ਹਿਰਾਂ ਵਿੱਚ ਕਿਉਂ ਲਗਾਇਆ ਜਾ ਰਿਹਾ ਹੈ? ਸਿਰਫ ਅਧਿਆਪਕ ਹੀ ਕਿਉਂ ਜਨਗਣਨਾ ਲਈ ਲਗਾਏ ਜਾ ਰਹੇ ਹਨ? ਆਗੂਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਅਧਿਕਾਰੀਆਂ ਦੇ ਦਫਤਰਾਂ ਦੇ ਘਿਰਾਓ  ਕੀਤੇ ਜਾਣਗੇ। ਜਿਸ ਦੀ ਨਰੋਲ ਜਿੰਮੇਵਾਰੀ ਜਿਲ੍ਹਾ  ਪ੍ਰਸ਼ਾਸਨ ਦੀ ਹੋਵੇਗੀ। ਗੋਰਮਿੰਟ ਟੀਚਰਜ ਯੂਨੀਅਨ  ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ  ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਧਿਆਪਕ ਵਰਗ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਹੀ ਸਿਰਤੋੜ ਮਿਹਨਤ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਵਾਧਾ ਕੀਤਾ ਜਾਵੇ। ਪਰ ਬਹੁਤ ਸਾਰੇ ਅਧਿਆਪਕ ਹੈਲਥ ਕਾਰਡ ਬਣਾਉਣ, ਜਨ ਗਨਣਾ ਤੇ  ਬੀ ਐਲ ਓ ਦੀਆਂ ਡਿਊਟੀਆਂ ਕਾਰਨ ਪਰੇਸ਼ਾਨ ਹੋ ਰਹੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੰਮ ਪ੍ਰਾਈਵੇਟ ਏਜੰਸੀ ਕੋਲੋਂ ਵੀ ਕਰਵਾਇਆ ਜਾ ਸਕਦਾ ਸੀ।ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਸਭ ਨੂੰ ਛਿੱਕੇ ਟੰਗ ਕੇ ਲਗਾਤਾਰ 50-50 ਅਧਿਆਪਕਾਂ ਦੀਆਂ ਡਿਊਟੀਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇਸ ਇਹਨਾਂ ਵਿੱਚੋਂ 50 ਪ੍ਰਤੀਸ਼ਤ ਸਟਾਫ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਕੰਮ ਲਈ ਸਕੂਲਾਂ ਨੂੰ ਜਿੰਦਰੇ ਮਾਰ ਕੇ ਪਿੰਡਾਂ ਦੀਆਂ ਪੰਚਾਇਤਾਂ ਐਸ ਐਮ ਸੀ ਕਮੇਟੀਆਂ ਨੂੰ ਨਾਲ ਲੈ ਕੇ ਅਧਿਕਾਰੀਆਂ ਦੇ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ। ਇਸ ਮੌਕੇ ਤੇ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਹਰਵਿੰਦਰ ਸਿੰਘ,ਸੁਖਵਿੰਦਰ ਸਿੰਘ, ਸਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਅਵਤਾਰ ਸਿੰਘ ਹੈਬਤਪੁਰ, ਅਸ਼ਵਨੀ ਕੁਮਾਰ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ, ਪੰਕਜ ਮਰਵਾਹਾ, ਜਸਵਿੰਦਰ ਸਿੰਘ ਸਿਕਾਰਪੁਰ, ਜਸਵੀਰ ਸਿੰਘ ਚੀਮਾ, ਸੁਖਦੇਵ ਸਿੰਘ ਬੂਲਪੁਰ, ਸੁਖਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਤਜਿੰਦਰ ਸਿੰਘ, ਯੋਗੇਸ਼ ਸੋਰੀ, ਜਗਮੋਹਨ ਸਿੰਘ, ਪਰਮਿੰਦਰ ਸਿੰਘ, ਆਦਿ ਅਧਿਆਪਕ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਿਹਾਰ ਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਲੁਧਿਆਣਾ ਵਿਖੇ ਬੀ.ਸੀ.ਐੱਸ. ਇੰਡੀਆ ਪਲਾਂਟ ਦਾ ਦੌਰਾ ਕੀਤਾ ਗਿਆ
Next articleਖਾਲਿਸਤਾਨ ਐਲਾਨਾਮਾ ਦਿਵਸ ਨੂੰ ਸਮਰਪਿਤ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਰਿਲੀਜ਼